ਬੈਂਗਲੁਰੂ, 17 ਅਕਤੂਬਰ 2024 : ਭਾਰਤ ਅਤੇ ਨਿਊਜ਼ੀਲੈਂਡ ਵਿੱਚ ਅੱਜ ਕ੍ਰਿਕਟ ਦਾ ਮੈਚ ਚੱਲ ਰਿਹਾ ਹੈ। ਇਹ ਮੈਚ ਹੁਣ ਇਕ ਰੋਚਕ ਸਥਿਤੀ ਵਿੱਚ ਪਹੁੰਚ ਚੁੱਕਾ ਹੈ। ਦਰਅਸਲ ਮੈਟ ਹੈਨਰੀ ਅਤੇ ਵਿਲੀਅਮ ਓ'ਰੂਰਕੇ ਦੀ ਘਾਤਕ ਗੇਂਦਬਾਜ਼ੀ ਤੋਂ ਬਾਅਦ ਡੇਵੋਨ ਕੋਨਵੇ ਦੀ 91 ਦੌੜਾਂ ਦੀ ਦਮਦਾਰ ਪਾਰੀ ਨਾਲ ਨਿਊਜ਼ੀਲੈਂਡ ਨੇ ਭਾਰਤ ਖਿਲਾਫ ਪਹਿਲੇ ਟੈਸਟ ਮੈਚ ਦੇ ਦੂਜੇ ਦਿਨ ਆਪਣੀ ਸਥਿਤੀ ਮਜ਼ਬੂਤ ਕਰ ਲਈ ਹੈ। ਦਿਨ ਦੀ ਖੇਡ ਖਤਮ ਹੋਣ ਤੱਕ ਨਿਊਜ਼ੀਲੈਂਡ ਦੀ ਟੀਮ ਨੇ 3 ਵਿਕਟਾਂ ਦੇ ਨੁਕਸਾਨ 'ਤੇ 180 ਦੌੜਾਂ ਬਣਾ ਲਈਆਂ ਸਨ। ਕੀਵੀ ਟੀਮ ਲਈ ਰਚਿਨ ਰਵਿੰਦਰਾ ਅਤੇ ਡੇਰਿਲ ਮਿਸ਼ੇਲ ਕ੍ਰੀਜ਼ 'ਤੇ ਹਨ। ਇਸ ਤਰ੍ਹਾਂ ਟੀਮ ਇੰਡੀਆ ਦੀਆਂ ਪਹਿਲੀ ਪਾਰੀ 'ਚ 46 ਦੌੜਾਂ ਦੇ ਜਵਾਬ 'ਚ ਨਿਊਜ਼ੀਲੈਂਡ ਨੇ ਹੁਣ 134 ਦੌੜਾਂ ਦੀ ਲੀਡ ਲੈ ਲਈ ਹੈ। ਭਾਰਤ ਲਈ ਕੁਲਦੀਪ ਯਾਦਵ, ਰਵਿੰਦਰ ਜਡੇਜਾ ਅਤੇ ਰਵੀਚੰਦਰਨ ਅਸ਼ਵਿਨ ਨੇ ਇੱਕ-ਇੱਕ ਵਿਕਟ ਲਈ।