Thursday, November 21, 2024
 

ਸਿੱਖ ਇਤਿਹਾਸ

ਜਦੋਂ ਸਾਡੇ 6 ਫੁੱਟ ਦੀ ਕੰਧ, ਜਰਨਲ ਹਰਬਖ਼ਸ ਸਿੰਘ ਨੇ ਪਾਕਿਸਤਾਨੀ ਫ਼ੌਜ ਨੂੰ ਰੋਕਿਆ

May 22, 2020 08:53 PM

'ਅੱਜ ਹੋਵੇ ਸਰਕਾਰ ਤਾਂ ਮੁੱਲ ਪਾਵੇ ਜਿਹੜੀਆਂ ਖਾਲਸੇ ਨੇ ਤੇਗਾਂ ਮਾਰੀਆਂ ਨੇ, ਸ਼ਾਹ ਮੁਹੰਮਦਾ ਇੱਕ ਸਰਕਾਰ ਬਾਝੋਂ ਫ਼ੌਜਾਂ ਜਿੱਤ ਕੇ ਅੰਤ ਨੂੰ ਹਾਰੀਆਂ ਨੇ'

ਗੱਲ ਕੋਈ ਜ਼ਿਆਦਾ ਪੁਰਾਣੀ ਨਹੀਂ ਹੈ। ਇਸ ਨੂੰ ਪੜ੍ਹ ਕੇ ਇਥ ਵਾਰ ਤਾਂ ਰੌਂਗਟੇ ਖੜੇ ਹੋਣਾ ਲਾਜ਼ਮੀ ਹੈ। 1965 ਦੀ ਭਾਰਤ ਤੇ ਪਾਕਿਸਤਾਨ ਦੀ ਜੰਗ ਵਿਚ ਅਮ੍ਰਿਤਸਰ ਤੇ ਖੇਮਕਰਨ ਸੈਕਟਰ 'ਤੇ ਪਾਕਿਸਤਾਨੀ ਫ਼ੌਜ ਦੀਆਂ ਕਈ ਡਿਵੀਜ਼ਨਾਂ ਨੇ ਇੱਕੋ ਵਾਰੀ ਅਚਾਨਕ ਹਮਲਾ ਕਰ ਦਿੱਤਾ। ਉਸ ਵੇਲੇ ਪੱਛਮੀਂ ਕਮਾਂਡ ਦਾ ਮੁਖੀ ਲੈਫ਼ਟੀਨੈਂਟ ਜਰਨਲ ਹਰਬਖਸ਼ ਸਿੰਘ ਸੀ।

 ਅਚਾਨਕ ਹੋਏ ਇਸ ਹਮਲੇ ਨੂੰ ਦੇਖਦਿਆਂ ਦਿੱਲੀਉਂ ਆਰਮੀ ਚੀਫ਼ ਸ਼੍ਰੀ ਚੌਧਰੀ ਦਾ ਹੁਕਮ ਹੋਇਆ ਕੇ ਆਪਣੀਆਂ ਫੌਜਾਂ ਨੂੰ ਪਿੱਛੇ ਹਟਾ ਕੇ ਦਰਿਆ ਬਿਆਸ ਦੇ ਜਲੰਧਰ ਵੱਲ ਲੈ ਆਇਆ ਜਾਵੇ ਨਹੀਂ ਤਾਂ ਅਮ੍ਰਿਤਸਰ ਤੇ ਹੱਥੋਂ ਜਾਣਾ ਹੀ ਜਾਣਾ ਹੈ ਸਗੋਂ ਪਾਕਿ ਫ਼ੌਜ ਅੰਬਾਲੇ ਤੱਕ ਦਾ ਇਲਾਕਾ ਵੀ ਆਸਾਨੀ ਨਾਲ ਜਿੱਤ ਜਾਵੇਗੀ।
  ਇੱਕ ਪਾਸੇ ਫੌਜੀ ਟਰੇਨਿੰਗ ਦਾ ਸੀਨੀਅਰ ਦੇ ਹੁਕਮ ਮੰਨਣ ਵਾਲਾ ਅਸੂਲ ਸੀ ਤੇ ਦੂਜੇ ਪਾਸੇ ਗੁਰੂਆਂ ਦੀ ਵਰਸੋਈ ਧਰਤੀ ਅੰਮ੍ਰਿਤਸਰ ਨਾਲ ਮੋਹ ਪਿਆਰ ਵਾਲਾ ਜਜਬਾ। ਲੈਫ਼ਟੀਨੈਂਟ ਜਰਨਲ ਹਰਬਖਸ਼ ਸਿੰਘ ਸੀ ਨੇ ਇਹ ਕਹਿੰਦਿਆਂ ਹੋਇਆਂ ਪਿੱਛੇ ਹਟਣ ਤੋਂ ਸਾਫ ਇਨਕਾਰ ਕਰ ਦਿੱਤਾ ਕਿ ਨਨਕਾਣਾ ਅਤੇ ਕਰਤਾਰਪੁਰ ਸਾਹਿਬ ਤਾਂ ਸਤਾਰਾਂ ਸਾਲ ਪਹਿਲਾਂ ਹੀ ਸਾਥੋਂ ਖੁੱਸ ਗਿਆ ਪਰ ਹੁਣ ਦਰਬਾਰ ਸਾਹਿਬ ਤੇ ਸ੍ਰੀ ਅੰਮ੍ਰਿਤਸਰ ਦੀ ਧਰਤੀ ਕਿਸੇ ਕੀਮਤ ਤੇ ਹੱਥੋਂ ਨਹੀਂ ਜਾਣ ਦੇਣੀ। ਇਸ ਮਗਰੋਂ ਹਰਬਖ਼ਸ਼ ਸਿੰਘ ਨੇ ਆਪਣੇ ਪੱਧਰ 'ਤੇ ਫ਼ੋਜ ਦੀ ਕਮਾਂਡ ਕੀਤੀ ਅਤੇ ਅਜਿਹੀ ਰਣਨੀਤੀ ਬਣਾ ਕੇ ਜੰਗ ਲੜੀ ਕਿ ਪਾਕਿਸਤਾਨੀ ਫ਼ੌਜ ਨੂੰ ਵਾਪਸ ਮੁੜਣਾ ਹੀ ਪਿਆ।  
  ਕਈਆਂ ਨੇ ਜੰਗ ਮਗਰੋਂ ਇਸ ਜਰਨੈਲ ਨੂੰ ਹੁਕਮ ਅਦੂਲੀ ਆਲੇ ਚੱਕਰ ਵਿਚ ਵੀ ਫਸਾਉਣਾ ਚਾਹਿਆ ਪਰ ਸਿਖਾਂ ਦੀ ਬਹਾਦਰੀ ਦਾ ਕਾਇਲ ਉਸ ਵੇਲੇ ਦਾ ਪ੍ਰਧਾਨ ਮੰਤਰੀ ਲਾਲ ਬਹਾਦੁਰ ਸ਼ਾਸ਼ਤਰੀ ਇਸ ਅਫ਼ਸਰ ਦੇ ਹੱਕ ਵਿਚ ਪੂਰੀ ਤਰਾਂ ਡਟਿਆ ਰਿਹਾ।
  ਜਾਣਕਾਰ ਦੱਸਦੇ ਨੇ ਕਿ ਇਸ ਸਾਢੇ ਛੇ ਫੁੱਟ ਉਚੇ ਫ਼ੌਜੀ ਜਰਨੈਲ ਦਾ ਐਨਾ ਰੋਹਬ ਸੀ ਕੇ ਯੁੱਧ ਮਗਰੋਂ ਪ੍ਰੈਸ ਮਿਲਣੀ ਵਿਚ ਪਾਕਿਸਤਾਨੀ ਰਾਸ਼ਟਰਪਤੀ ਜਨਰਲ ਅਯੂਬ ਖ਼ਾਨ ਨੇ ਖੁਦ ਮੰਨਿਆ ਸੀ ਕੇ ਪਾਕਿਸਤਾਨੀ ਫ਼ੌਜ ਕਦੇ ਨਾ ਹਾਰਦੀ ਜੇ ਸਾਹਮਣੇ ਪਰਬਤ ਜਿੱਡੇ ਜਿਗਰੇ ਵਾਲਾ ਇਹ ਹਿੰਮਤੀ ਜਰਨੈਲ ਹਰਬਖਸ਼ ਸਿੰਘ ਤੇ ਉਸਦੀ ਅਗਵਾਈ ਵਿਚ ਲੜਦੀ ਹੋਈ ਨਿਡਰ ਫੌਜ ਨਾ ਹੁੰਦੀ।
  ਸ਼ਾਹ ਮੁਹੰਮਦ ਸਹੀ ਲਿਖਦਾ ਹੈ ਕਿ 'ਅੱਜ ਹੋਵੇ ਸਰਕਾਰ ਤਾਂ ਮੁੱਲ ਪਾਵੇ ਜਿਹੜੀਆਂ ਖਾਲਸੇ ਨੇ ਤੇਗਾਂ ਮਾਰੀਆਂ ਨੇ, ਸ਼ਾਹ ਮੁਹੰਮਦਾ ਇੱਕ ਸਰਕਾਰ ਬਾਝੋਂ ਫ਼ੌਜਾਂ ਜਿੱਤ ਕੇ ਅੰਤ ਨੂੰ ਹਾਰੀਆਂ ਨੇ'
  ਇਸ ਜਰਨੈਲ ਦਾ ਜਨਮ 1913 ਵਿਚ ਸੰਗਰੂਰ ਜਿਲੇ ਦੇ ਉਸੇ ਬਡਰੁੱਖਾਂ ਪਿੰਡ ਵਿਚ ਹੀ ਹੋਇਆ ਸੀ ਜਿਹੜਾ ਸ਼ੇਰੇ ਪੰਜਾਬ ਮਹਾਰਾਜਾ ਰਣਜੀਤ ਸਿੰਘ ਦਾ ਨਾਨਕਾ ਪਿੰਡ ਮੰਨਿਆਂ ਗਿਆ ਹੈ।  

 

Have something to say? Post your comment

 
 
 
 
 
Subscribe