ਫਿਲਮੀ ਸਿਤਾਰਿਆਂ ਨੂੰ ਨੈਸ਼ਨਲ ਐਵਾਰਡ ਨਾਲ ਸਨਮਾਨਿਤ ਕਰਨਾ ਬਹੁਤ ਹੀ ਮਾਣ ਵਾਲੀ ਗੱਲ ਹੈ। ਫਿਲਮ ਇੰਡਸਟਰੀ ਨਾਲ ਜੁੜੇ ਲੋਕ ਇਸ ਦਿਨ ਦਾ ਇੰਤਜ਼ਾਰ ਬੜੀ ਬੇਸਬਰੀ ਨਾਲ ਕਰਦੇ ਹਨ। ਜਿਸ ਪਲ ਦਾ ਫਿਲਮੀ ਸਿਤਾਰੇ ਪਿਛਲੇ ਕਈ ਮਹੀਨਿਆਂ ਤੋਂ ਇੰਤਜ਼ਾਰ ਕਰ ਰਹੇ ਸਨ, ਆਖਰਕਾਰ 8 ਅਕਤੂਬਰ 2024 ਨੂੰ ਉਹ ਪਲ ਆ ਹੀ ਗਿਆ ਅਤੇ ਕਲਾਕਾਰਾਂ ਨੂੰ ਨੈਸ਼ਨਲ ਐਵਾਰਡ ਨਾਲ ਸਨਮਾਨਿਤ ਕੀਤਾ ਗਿਆ। 8 ਅਕਤੂਬਰ, 2024 ਮੰਗਲਵਾਰ ਨੂੰ ਦਿੱਲੀ ਦੇ ਵਿਗਿਆਨ ਭਵਨ ਵਿਖੇ 70ਵੇਂ ਰਾਸ਼ਟਰੀ ਫਿਲਮ ਪੁਰਸਕਾਰ ਸਮਾਰੋਹ ਦਾ ਆਯੋਜਨ ਕੀਤਾ ਗਿਆ। ਇਸ ਦੇ ਨਾਲ ਹੀ ਹਿੰਦੀ ਸਿਨੇਮਾ ਦੇ ਉੱਘੇ ਅਦਾਕਾਰ ਮਿਥੁਨ ਚੱਕਰਵਰਤੀ ਨੂੰ ਵੱਕਾਰੀ ਫਿਲਮ ਐਵਾਰਡ ਦਾਦਾ ਸਾਹਿਬ ਫਾਲਕੇ ਐਵਾਰਡ ਨਾਲ ਸਨਮਾਨਿਤ ਕੀਤਾ ਗਿਆ। ਸਾਰੇ ਜੇਤੂਆਂ ਨੂੰ ਦੇਸ਼ ਦੀ ਰਾਸ਼ਟਰਪਤੀ ਦ੍ਰੋਪਦੀ ਮੁਰਮੂ ਨੇ ਸਨਮਾਨਿਤ ਕੀਤਾ। ਆਓ ਦੇਖਦੇ ਹਾਂ ਕਿ ਕਿਸ ਨੂੰ ਕਿਸ ਐਵਾਰਡ ਨਾਲ ਸਨਮਾਨਿਤ ਕੀਤਾ ਗਿਆ ਹੈ।
ਕੰਨੜ ਸਿਨੇਮਾ ਦੇ ਸ਼ਾਨਦਾਰ ਅਦਾਕਾਰ ਰਿਸ਼ਭ ਸ਼ੈੱਟੀ ਨੂੰ ਉਨ੍ਹਾਂ ਦੀ ਸ਼ਾਨਦਾਰ ਅਦਾਕਾਰੀ ਵਾਲੀ ਫਿਲਮ 'ਕਾਂਤਾਰਾ' ਲਈ ਸਰਵੋਤਮ ਫਿਲਮ ਦਾ ਪੁਰਸਕਾਰ ਮਿਲਿਆ ਹੈ ਅਤੇ ਇਸ ਦੇ ਮੁੱਖ ਅਦਾਕਾਰ ਰਿਸ਼ਭ ਸ਼ੈੱਟੀ ਨੂੰ ਸਰਵੋਤਮ ਅਦਾਕਾਰ ਲਈ ਰਾਸ਼ਟਰੀ ਪੁਰਸਕਾਰ ਨਾਲ ਸਨਮਾਨਿਤ ਕੀਤਾ ਗਿਆ ਹੈ।ਸਾਲ 2022 'ਚ ਘੱਟ ਬਜਟ ਵਾਲੀ ਫਿਲਮ 'ਕਾਂਤਾਰਾ' ਨੇ 400 ਕਰੋੜ ਰੁਪਏ ਦਾ ਕਾਰੋਬਾਰ ਕੀਤਾ ਸੀ।ਕਾਂਤਾਰਾ' ਦੀ ਕਹਾਣੀ ਨੇ ਪੂਰੇ ਭਾਰਤੀ ਸਿਨੇਮਾ ਨੂੰ ਹਿਲਾ ਕੇ ਰੱਖ ਦਿੱਤਾ ਸੀ। ਰਜਨੀਕਾਂਤ ਸਮੇਤ ਕਈ ਸਿਤਾਰਿਆਂ ਨੇ ਉਨ੍ਹਾਂ ਨੂੰ ਘਰ ਬੁਲਾਇਆ ਸੀ ਅਤੇ ਰਿਸ਼ਭ ਸ਼ੈੱਟੀ ਦੀ ਐਕਟਿੰਗ ਅਤੇ ਉਨ੍ਹਾਂ ਦੀ ਫਿਲਮ ਦੀ ਤਾਰੀਫ ਕੀਤੀ ਸੀ।
ਨੈਸ਼ਨਲ ਐਵਾਰਡ ਮਿਲਣ 'ਤੇ ਅਦਾਕਾਰ ਨੇ ਕਿਹਾ, 'ਹਰ ਫਿਲਮ ਪ੍ਰਭਾਵਸ਼ਾਲੀ ਹੁੰਦੀ ਹੈ, ਸਾਡਾ ਉਦੇਸ਼ ਅਜਿਹੀਆਂ ਫਿਲਮਾਂ ਬਣਾਉਣਾ ਹੈ ਜੋ ਸਮਾਜ 'ਤੇ ਸਕਾਰਾਤਮਕ ਪ੍ਰਭਾਵ ਪਾਉਂਦੀਆਂ ਹਨ ਅਤੇ ਸਮਾਜ ਨੂੰ ਨਵਾਂ ਰੂਪ ਦਿੰਦੀਆਂ ਹਨ, ਰਾਸ਼ਟਰੀ ਪੁਰਸਕਾਰ ਇਕ ਕਲਾਕਾਰ ਲਈ ਬਹੁਤ ਸਨਮਾਨ ਰੱਖਦਾ ਹੈ।'
ਦਿੱਗਜ ਅਭਿਨੇਤਾ ਮਿਥੁਨ ਚੱਕਰਵਰਤੀ ਨੂੰ ਰਾਸ਼ਟਰੀ ਫਿਲਮ ਪੁਰਸਕਾਰ ਸਮਾਰੋਹ ਵਿੱਚ ਦਾਦਾ ਸਾਹਿਬ ਫਾਲਕੇ ਪੁਰਸਕਾਰ ਨਾਲ ਸਨਮਾਨਿਤ ਕੀਤਾ ਗਿਆ ।ਨਿਤਿਆ ਮੇਨੇਨ ਨੂੰ ਫਿਲਮ 'ਤਿਰੁਚਿਰੁਬਲਮ' ਲਈ ਸਰਵੋਤਮ ਅਭਿਨੇਤਰੀ ਦਾ ਪੁਰਸਕਾਰ, ਮਾਨਸੀ ਪਾਰੇਖ ਨੂੰ ਕੱਛ ਐਕਸਪ੍ਰੈਸ ਲਈ ਸਰਵੋਤਮ ਅਭਿਨੇਤਰੀ ਦਾ ਪੁਰਸਕਾਰ ਦਿੱਤਾ ਗਿਆ! , ਫਿਲਮ ਨਿਰਮਾਤਾ ਅਤੇ ਨਿਰਦੇਸ਼ਕ ਕਰਨ ਜੌਹਰ ਨੂੰ ਵੀ ਨੈਸ਼ਨਲ ਐਵਾਰਡ ਨਾਲ ਸਨਮਾਨਿਤ ਕੀਤਾ ਗਿਆ।