Saturday, January 18, 2025
 

ਖੇਡਾਂ

ਆਇਰਲੈਂਡ ਨੇ T20 'ਚ ਪਹਿਲੀ ਵਾਰ ਇੰਗਲੈਂਡ ਨੂੰ ਹਰਾਇਆ

September 16, 2024 06:19 AM

5 ਵਿਕਟਾਂ ਨਾਲ ਜਿੱਤ ਦਰਜ ਕੀਤੀ
ਆਇਰਲੈਂਡ ਦੀ ਮਹਿਲਾ ਟੀਮ ਨੇ ਇਤਿਹਾਸ ਰਚ ਦਿੱਤਾ ਜਦੋਂ ਉਸ ਨੇ ਇੰਗਲੈਂਡ ਖਿਲਾਫ ਦੂਜੇ ਟੀ-20 ਵਿੱਚ 5 ਵਿਕਟਾਂ ਨਾਲ ਜਿੱਤ ਦਰਜ ਕੀਤੀ। ਟੀ-20 ਕ੍ਰਿਕਟ ਦੇ ਇਤਿਹਾਸ 'ਚ ਆਇਰਲੈਂਡ ਦੀ ਇੰਗਲੈਂਡ 'ਤੇ ਇਹ ਪਹਿਲੀ ਜਿੱਤ ਸੀ। ਇਸ ਤੋਂ ਪਹਿਲਾਂ ਦੋਵਾਂ ਟੀਮਾਂ ਵਿਚਾਲੇ ਖੇਡੀ ਗਈ ਵਨਡੇ ਸੀਰੀਜ਼ 'ਚ ਆਇਰਲੈਂਡ ਦੀ ਟੀਮ ਨੇ ਇੰਗਲੈਂਡ ਨੂੰ ਇਕ ਮੈਚ 'ਚ ਹਰਾਇਆ ਸੀ। ਆਇਰਲੈਂਡ 23 ਸਾਲ ਬਾਅਦ ਵਨਡੇ 'ਚ ਇੰਗਲੈਂਡ ਨੂੰ ਹਰਾਉਣ 'ਚ ਸਫਲ ਰਿਹਾ। ਆਇਰਲੈਂਡ ਦੀ 12 ਸਾਲਾਂ ਵਿੱਚ ਟੀ-20 ਵਿੱਚ ਇਹ ਪਹਿਲੀ ਜਿੱਤ ਹੈ। ਆਇਰਲੈਂਡ ਅਤੇ ਇੰਗਲੈਂਡ ਵਿਚਾਲੇ ਪਹਿਲਾ ਟੀ-20 2012 'ਚ ਖੇਡਿਆ ਗਿਆ ਸੀ। ਉਦੋਂ ਤੋਂ ਲੈ ਕੇ ਹੁਣ ਤੱਕ ਇੰਗਲੈਂਡ ਨੇ ਆਇਰਲੈਂਡ ਦੀ ਟੀਮ ਨੂੰ ਤਿੰਨ ਵਾਰ ਹਰਾਇਆ ਹੈ, ਜਦਕਿ ਆਇਰਲੈਂਡ ਨੇ ਹੁਣ ਪਹਿਲਾ ਟੀ-20 ਜਿੱਤ ਕੇ ਆਪਣਾ ਖਾਤਾ ਖੋਲ੍ਹ ਲਿਆ ਹੈ।

 

Have something to say? Post your comment

 

ਹੋਰ ਖੇਡਾਂ ਖ਼ਬਰਾਂ

 
 
 
 
Subscribe