14 ਲੋਕ ਅਤੇ ਪਸ਼ੂ ਹੇਠਾਂ ਦੱਬੇ
ਮੇਰਠ : ਉੱਤਰ ਪ੍ਰਦੇਸ਼ ਦੇ ਮੇਰਠ ਵਿੱਚ ਜ਼ਾਕਿਰ ਕਲੋਨੀ ਵਿੱਚ ਬੀਤੀ ਰਾਤ ਇੱਕ ਦੁੱਧ ਕਾਰੋਬਾਰੀ ਦਾ 3 ਮੰਜ਼ਿਲਾ ਮਕਾਨ ਢਹਿ ਗਿਆ। ਇਹ ਹਾਦਸਾ ਮੀਂਹ ਕਾਰਨ ਵਾਪਰਿਆ। ਮਲਬੇ ਹੇਠ 14 ਲੋਕ ਅਤੇ ਪਸ਼ੂ ਦੱਬ ਗਏ। ਲੋਕਾਂ ਦੀ ਭਾਲ ਲਈ ਸੁੰਘਣ ਵਾਲੇ ਕੁੱਤਿਆਂ ਦੀ ਮਦਦ ਲਈ ਗਈ। ਅੱਜ ਸਵੇਰ ਤੱਕ ਇਸ ਹਾਦਸੇ ਵਿੱਚ 6 ਲੋਕਾਂ ਦੀ ਮੌਤ ਹੋ ਚੁੱਕੀ ਹੈ। NDRF-SDRF ਦੀਆਂ ਟੀਮਾਂ ਰਾਤ ਭਰ ਬਚਾਅ ਕਾਰਜ 'ਚ ਜੁਟੀਆਂ ਰਹੀਆਂ।