ਤੇਹਰਾਨ : ਈਰਾਨ ਵਿਚ ਹੁਣ ਤੱਕ 10, 000 ਤੋਂ ਵਧੇਰੇ ਸਿਹਤ ਕਰਮੀ ਕੋਰੋਨਾਵਾਇਰਸ ਨਾਲ ਇਨਫੈਕਟਿਡ ਪਾਏ ਗਏ ਹਨ। ਸਥਾਨਕ ਮੀਡੀਆ ਨੇ ਵੀਰਵਾਰ ਨੂੰ ਉਪ ਮੰਤਰੀ ਕਾਸਿਮ ਜਾਨਬਾਬਾਈ ਦੇ ਹਵਾਲੇ ਨਾਲ ਇਹ ਜਾਣਕਾਰੀ ਦਿੱਤੀ। ਇਸ ਹਫਤੇ ਦੀ ਸ਼ੁਰੂਆਤ ਵਿਚ ਆਈਆਂ ਖਬਰਾਂ ਵਿਚ ਸਿਰਫ 800 ਸਿਹਤ ਕਰਮੀਆਂ ਦੇ ਇਨਫੈਕਟਿਡ ਹੋਣ ਦੀ ਗੱਲ ਕਹੀ ਗਈ ਸੀ। ਈਰਾਨ ਨੇ ਕਿਹਾ ਹੈ ਕਿ ਇਹਨਾਂ ਵਿਚੋਂ 100 ਤੋਂ ਵਧੇਰੇ ਸਿਹਤ ਕਰਮੀਆਂ ਦੀ ਮੌਤ ਹੋ ਚੁੱਕੀ ਹੈ। ਈਰਾਨ ਨੇ ਵੀਰਵਾਰ ਨੂੰ ਕਿਹਾ ਕਿ ਇਸ ਜਾਨਲੇਵਾ ਵਾਇਰਸ ਨਾਲ ਮਰਨ ਵਾਲਿਆਂ ਦੀ ਗਿਣਤੀ 7249 ਹੋ ਗਈ ਹੈ। ਸਿਹਤ ਮੰਤਰਾਲੇ ਦੇ ਬੁਲਾਰੇ ਕਿਯਾਨੂਸ਼ ਜਹਾਂਪੋਰ ਨੇ ਕਿਹਾ ਕਿ ਕੋਰੋਨਾਵਾਇਰਸ ਇਨਫੈਕਸ਼ਨ (coronavirus infection) ਦੇ 1, 29, 000 ਪੁਸ਼ਟ ਮਾਮਲੇ ਸਨ, ਜਿਹਨਾਂ ਵਿਚੋਂ ਬੁੱਧਵਾਰ ਨੂੰ ਸਾਹਮਣੇ ਆਏ 2392 ਨਵੇਂ ਮਾਮਲੇ ਵੀ ਸ਼ਾਮਲ ਹਨ।ਇੱਥੇ ਦੱਸ ਦਈਏ ਕਿ ਵਰਲਡ ਓ ਮੀਟਰ ਦੇ ਅੰਕੜਿਆਂ ਦੇ ਮੁਤਾਬਕ ਦੁਨੀਆ ਭਰ ਵਿਚ ਪੀੜਤਾਂ ਦੀ ਗਿਣਤੀ 51 ਲੱਖ ਦਾ ਅੰਕੜਾ ਪਾਰ ਕਰ ਚੁੱਕੀ ਹੈ। ਜਦਕਿ 33 ਲੱਖ ਤੋਂ ਵਧੇਰੇ ਲੋਕਾਂ ਦੀ ਮੌਤ ਹੋ ਚੁੱਕੀ ਹੈ।