ਲੁਧਿਆਣਾ 'ਚ ਦੋ ਹੋਰ ਪਾਜ਼ੇਟਿਵ ਮਾਮਲੇ
ਸਿਵਲ ਸਰਜਨ ਡਾ. ਰਾਜੇਸ਼ ਬੱਗਾ ਨੇ ਦਸਿਆ ਕਿ ਜਾਂਚ ਦੌਰਾਨ ਲੁਧਿਆਣਾ ਵਿਚ ਅੱਜ ਦੋ ਹੋਰ ਮਰੀਜ਼ਾਂ ਵਿਚ ਕੋਰੋਨਾ ਪਾਜ਼ੇਟਿਵ (corona positive) ਪਾਇਆ ਗਿਆ ਹੈ। ਉਨ੍ਹਾਂ ਦਸਿਆ ਕਿ ਪੀੜਤਾਂ ਵਿਚ ਇਕ ਲੁਧਿਆਣਾ ਨਾਲ ਸਬੰਧਤ ਨੌਜਵਾਨ ਹੈ ਜਿਸ ਦੇ ਪਹਿਲਾਂ ਪਿਤਾ ਮਾਂ ਅਤੇ ਭਰਾ ਵਿਚ ਕੋਰੋਨਾ ਪਾਜ਼ੇਟਿਵ ਪਾਇਆ ਜਾ ਚੁੱਕਿਆ ਹੈ। ਇਹ ਪੀੜਤ ਮਰੀਜ਼ ਵੀ ਹਿੰਦੁਸਤਾਨ ਟਾਇਰਜ਼ ਕੰਪਨੀ ਲੁਧਿਆਣਾ ਵਿਚ ਫੈਲੇ ਕੋਰੋਨਾ ਦੀ ਲੜੀ ਤਹਿਤ ਸੰਪਰਕ ਵਿਚ ਆਉਣ ਵਾਲਿਆਂ ਵਿਚ ਸ਼ਾਮਲ ਹੈ ਜਦਕਿ ਦੂਜਾ ਮਰੀਜ਼ ਰੇਲਵੇ ਸੁਰੱਖਿਆ ਪੁਲਿਸ ਮੁਲਾਜ਼ਮ ਹੈ ਜਿਸ ਦਾ ਸਬੰਧ ਹਰਿਆਣਾ ਰਾਜ ਨਾਲ ਹੈ, ਜਿਸ ਦੀ ਡਿਊਟੀ ਰੇਲਵੇ ਸਟੇਸ਼ਨ 'ਤੇ ਲੱਗੀ ਹੋਈ ਹੈ।
ਇਹ ਖਬਰ ਵੀ ਦੇਖੋ : ਪੰਚਕੂਲਾ ਵਿੱਚ ਹੋਟਲ/ਰੈਸਟੋਰੈਂਟ ਹੋਮ ਡਿਲਿਵਰੀ ਸੇਵਾਵਾਂ ਹੀ ਦੇ ਸਕਣਗੇ
ਤਪਾ ਮੰਡੀ 'ਚ ਆਇਆ ਇਕ ਕੋਰੋਨਾ ਪਾਜ਼ੇਟਿਵ
ਕੋਰੋਨਾ ਮਹਾਂਮਾਰੀ (pandemic) ਦੇ ਪ੍ਰਕੋਪ ਦੇ ਚਲਦਿਆਂ ਜਿਥੇ ਸਰਕਾਰਾਂ ਨੇ ਲੋਕਾਂ ਨੂੰ ਸਵੇਰੇ 7 ਵਜੇ ਆਥਣ ਦੇ 6 ਵਜੇ ਤਕ ਦੁਕਾਨਾਂ ਖੋਲ੍ਹਣ ਦੀ ਇਜਾਜ਼ਤ ਦਿਤੀ ਗਈ ਹੈ, ਜਿਸ ਦੇ ਚਲਦਿਆਂ ਲੋਕ ਅਪਣੇ ਕੰਮਾਂ-ਕਾਰਾਂ 'ਤੇ ਜਾ ਰਹੇ ਹਨ, ਉਥੇ ਤਪਾ ਦੇ ਨੇੜਲੇ ਪਿੰਡ ਤਾਜੋਕੇ ਵਿਖੇ ਇਕ ਨੌਜਵਾਨ ਕੋਰੋਨਾ ਪਾਜ਼ੇਟਿਵ ਦੇ ਆਉਣ ਕਾਰਨ ਲੋਕਾਂ 'ਚ ਹਾਹਾਕਾਰ ਮਚ ਗਈ ਹੈ, ਜਿਸ ਨੂੰ ਲੈ ਕੇ ਪ੍ਰਸ਼ਾਸਨ ਪੱਬਾਂ ਭਾਰ ਹੋਇਆ ਪਿਆ ਹੈ।
ਇਕ ਪਾਜ਼ੇਟਿਵ ਪਟਿਆਲਾ ਵਿਚ ਮਿਲਿਆ
ਜ਼ਿਲ੍ਹੇ ਵਿਚ ਇਕ ਇਕ ਹੋਰ ਕੋਵਿਡ ਕੇਸ ਦੀ ਪੁਸ਼ਟੀ ਹੋਈ ਹੈ। ਜਾਣਕਾਰੀ ਦਿੰਦੇ ਸਿਵਲ ਸਰਜਨ ਡਾ. ਹਰੀਸ਼ ਮਲਹੋਤਰਾ ਨੇ ਦਸਿਆ ਕਿ ਬੀਤੇ ਦਿਨੀ ਕੋਵਿਡ ਜਾਂਚ ਸਬੰਧੀ ਲੈਬ ਵਿਚ ਭੇਜੇ ਗਏ 156 ਸੈਂਪਲਾਂ ਵਿਚੋਂ 151 ਕੇਸਾਂ ਦੀ ਪ੍ਰਾਪਤ ਹੋਈ ਲੈਬ ਰਿਪੋਰਟ ਵਿਚੋਂ 150 ਸੈਂਪਲਾਂ ਦੀ ਰੀਪੋਰਟ ਕੋਵਿਡ ਨੈਗੇਟਿਵ ਪਾਈ ਗਈ ਹੈ ਅਤੇ ਇੱਕ ਕੋਵਿਡ-19 ਪਾਜ਼ੇਟਿਵ (covid-19 positive case) ਪਾਈ ਗਈ ਹੈ। ਬਾਕੀ ਦੇ ਸੈਂਪਲਾਂ ਦੀ ਰੀਪੋਰਟ ਕਲ ਨੂੰ ਆਵੇਗੀ।
ਇਹ ਵੀ ਪੜ੍ਹੋ : ਨਸ਼ੇ ਦੀ ਓਵਰਡੋਜ਼ ਨਾਲ ਮਰੇ ਵਿਅਕਤੀ ਦੀ 'ਕੋਰੋਨਾ' ਰੀਪੋਰਟ ਆਈ ਪਾਜ਼ੇਟਿਵ
ਪਾਜ਼ੇਟਿਵ ਕੇਸ ਬਾਰੇ ਜਾਣਕਾਰੀ ਦਿੰਦਿਆਂ ਦਸਿਆ ਕਿ ਪਟਿਆਲਾ ਸ਼ਹਿਰ ਦੇ ਐਸ.ਐਸ.ਟੀ. ਨਗਰ ਦਾ ਰਹਿਣ ਵਾਲਾ 28 ਸਾਲਾ ਵਿਅਕਤੀ ਜੋ ਕਿ ਪਿਛਲੇ ਦਿਨੀ ਮੁੰਬਈ ਤੋਂ ਵਾਪਸ ਪਰਤ ਕੇ ਆਇਆ ਸੀ, ਦਾ ਬਾਹਰੀ ਰਾਜ ਤੋਂ ਆਉਣ ਕਾਰਨ ਕੋਵਿਡ ਜਾਂਚ ਸਬੰਧੀ ਸੈਂਪਲ ਲਿਆ ਗਿਆ ਸੀ ਜੋ ਕਿ ਲੈਬ ਤੋਂ ਪਾ੍ਰਪਤ ਰਿਪੋਰਟ ਅਨੁਸਾਰ ਕੋਵਿਡ ਪੋਜਟਿਵ ਪਾਇਆ ਗਿਆ ਹੈ। ਡਾ. ਮਲਹੋਤਰਾ ਨੇ ਦੱਸਿਆ ਕਿ ਪੋਜਟਿਵ ਆਏ ਇਸ ਵਿਅਕਤੀ ਨੂੰ ਰਾਜਿੰਦਰਾ ਹਸਪਤਾਲ ਦੇ ਆਈਸੋਲੇਸ਼ਨ ਵਾਰਡ ਵਿਚ ਸ਼ਿਫਟ ਕਰਵਾਇਆ ਜਾ ਰਿਹਾ ਹੈ ਅਤੇ ਉਸ ਦੇ ਨੇੜੇ ਦੇ ਸੰਪਰਕ ਵਿਚ ਆਏ ਸਾਰੇ ਵਿਅਕਤੀਆਂ ਦੀ ਭਾਲ ਕਰਕੇ ਉਹਨਾਂ ਦੇ ਕੋਵਿਡ ਸਬੰਧੀ ਸੈਂਪਲ ਲਏ ਜਾਣਗੇ