Tuesday, November 12, 2024
 
BREAKING NEWS
ਟੀਮ ਇੰਡੀਆ : ਮੁਹੰਮਦ ਸ਼ਮੀ ਇਸ ਮੈਚ 'ਚ ਵਾਪਸੀ ਕਰਨਗੇਸੈਂਸੈਕਸ 906 ਅੰਕਾਂ ਤੋਂ ਜ਼ਿਆਦਾ ਡਿੱਗ ਕੇ ਬੰਦ ਹੋਇਆਖਾਸ ਕਰ ਕੇ ਸਰਦੀਆਂ ਵਿਚ ਆਂਵਲੇ ਦੇ ਹੁੰਦੇ ਹਨ ਵੱਧ ਫਾਇਦੇअपने iPhone 16 की बैटरी को स्वस्थ कैसे रखें: दीर्घायु के लिए 9 प्रमुख टिप्सਕੈਨੇਡਾ 'ਚ ਗ੍ਰਿਫ਼ਤਾਰ ਅਰਸ਼ ਡੱਲਾ ਨੂੰ ਛੇਤੀ ਹੀ ਕੀਤਾ ਜਾਵੇਗਾ ਰਿਹਾਅडेरा बाबा नानक उपचुनाव: पंजाब के सीईओ ने हरियाणा से जेल में बंद गैंगस्टर भगवानपुरिया पर निगरानी बढ़ाने को कहाਭਰਤ ਇੰਦਰ ਸਿੰਘ ਚਾਹਲ ਨੂੰ ਸੁਪਰੀਮ ਕੋਰਟ ਤੋਂ ਰਾਹਤਨੀਂਦ ਦੀ ਕਮੀ ਹੋਣ 'ਤੇ ਸਰੀਰ 'ਚ ਦਿਖਾਈ ਦਿੰਦੇ ਹਨ ਇਹ ਲੱਛਣਦੇਹਰਾਦੂਨ 'ਚ ਭਿਆਨਕ ਹਾਦਸਾਕੈਨੇਡਾ 'ਚ ਸਰਗਰਮ ਵੱਖਵਾਦੀ, 4-5 ਦਿਨਾਂ 'ਚ ਵੱਡਾ ਹੰਗਾਮਾ ਹੋਣ ਦਾ ਡਰ; ਹਿੰਦੂ ਮੰਦਰਾਂ ਦੇ ਪ੍ਰੋਗਰਾਮ ਮੁਲਤਵੀ

ਪੰਜਾਬ

ਨਸ਼ੇ ਦੀ ਓਵਰਡੋਜ਼ ਨਾਲ ਮਰੇ ਵਿਅਕਤੀ ਦੀ 'ਕੋਰੋਨਾ' ਰੀਪੋਰਟ ਆਈ ਪਾਜ਼ੇਟਿਵ

May 20, 2020 09:36 PM

ਲੁਧਿਆਣਾ : ਇਥੋਂ ਦੇ ਥਾਣਾ ਸਲੇਮ ਟਾਬਰੀ ਦੇ ਇਲਾਕੇ ਭੱਟੀਆਂ ਬੇਟ ਦੀ ਗਗਨਦੀਪ ਕਾਲੋਨੀ 'ਚ ਰਹਿਣ ਵਾਲੇ ਨੌਜਵਾਨ ਦੀ ਸ਼ੱਕੀ ਹਾਲਾਤ 'ਚ ਮੌਤ ਹੋ ਗਈ ਸੀ। ਮੰਗਲਵਾਰ ਨੂੰ ਨੌਜਵਾਨ ਦੀ ਲਾਸ਼ ਦੀ 'ਕੋਰੋਨਾ' ਰੀਪੋਰਟ ਪਾਜ਼ੇਟਿਵ ਆਈ ਹੈ। ਜਾਣਕਾਰੀ ਮੁਤਾਬਕ ਭੱਟੀਆਂ ਬੇਟ ਦੀ ਗਗਨਦੀਪ ਕਾਲੋਨੀ 'ਚ ਰਹਿਣ ਵਾਲੇ 27 ਸਾਲ ਦੇ ਰਿੰਕੂ ਦੀ ਸਨਿਚਰਵਾਰ ਨੂੰ ਮੌਤ ਹੋ ਗਈ ਸੀ। ਪੁਲਿਸ ਦਾ ਕਹਿਣਾ ਸੀ ਕਿ ਬੀਮਾਰੀ ਕਾਰਨ ਉਸ ਦੀ ਮੌਤ ਹੋਈ ਹੈ, ਜਦਕਿ ਘਰ ਵਾਲਿਆਂ ਦਾ ਕਹਿਣਾ ਸੀ ਕਿ ਨਸ਼ੇ ਦੀ ਓਵਰਡੋਜ਼ ਕਾਰਨ ਮੌਤ ਹੋਈ ਹੈ। ਉਸ ਦੀ ਲਾਸ਼ ਸਿਵਲ ਹਸਪਤਾਲ ਦੀ ਮੌਰਚਰੀ 'ਚ ਰਖਵਾ ਦਿਤੀ ਸੀ ਅਤੇ ਉਸ ਦੇ ਸੈਂਪਲ ਲੈ ਕੇ ਜਾਂਚ ਲਈ ਭੇਜੇ ਗਏ ਸਨ। ਅੱਜ ਉਸ ਦੀ ਰੀਪੋਰਟ ਪਾਜ਼ੇਟਿਵ ਆਈ ਹੈ। ਸਿਵਲ ਹਸਪਤਾਲ ਦੀ ਡਾ. ਗੀਤਾ ਕਟਾਰੀਆ ਨੇ ਇਸ ਦੀ ਪੁਸ਼ਟੀ ਕਰਦਿਆਂ ਕਿਹਾ ਕਿ ਸਿਹਤ ਵਿਭਾਗ ਉਸ ਦੇ ਸੰਪਰਕ 'ਚ ਆਏ ਲੋਕਾਂ ਦੀ ਸੂਚੀ ਤਿਆਰ ਕਰ ਰਿਹਾ ਹੈ ਅਤੇ ਉਸ ਦੇ ਪਰਵਾਰ ਨੂੰ ਆਈਸੋਲੇਟ ਕੀਤਾ ਜਾ ਰਿਹਾ ਹੈ।

 

Have something to say? Post your comment

 

ਹੋਰ ਪੰਜਾਬ ਖ਼ਬਰਾਂ

 
 
 
 
Subscribe