ਰਈਆ : ਸਥਾਨਕ ਕਸਬੇ ਦੇ ਇੱਕ ਗਰੀਬ ਪ੍ਰੀਵਾਰ ਦਾ ਇਕਲੋਤਾ ਬੇਟਾ ਹਰਮਨਜੀਤ ਸਿੰਘ ਜੋ ਰੋਜੀ ਰੋਟੀ ਖਾਤਰ ਵਿਦੇਸ ਗਿਆ ਸੀ ਜਿਸ ਦੀ ਬਹਿਰੀਨ (Bahrain) ਵਿੱਚ ਪਿਛਲੇ ਮਹੀਨੇ 26 ਤਰੀਕ ਨੂੰ ਅਚਾਨਕ ਸਿਹਤ ਵਿਗੜਨ ਕਾਰਨ ਮੌਤ ਹੋ ਸੀ। ਉਸ ਦੀ ਮ੍ਰਿਤਕ ਦੇਹ ਆਮ ਆਦਮੀ ਪਾਰਟੀ ਦੇ ਪੰਜਾਬ ਪ੍ਰਧਾਨ ਅਤੇ ਸੰਸਦ ਮੈਂਬਰ ਭਗਵੰਤ ਮਾਨ (member parliament Bhagwant Mann) ਦੇ ਯਤਨਾ ਸਦਕਾ ਅੱਜ ਪ੍ਰੀਵਾਰ ਕੋਲ ਪਹੁੰਚਣ ਤੇ ਰਈਆ ਦੇ ਸਮਸਾਨਘਾਟ ਵਿਖੇ ਅੰਤਮ ਸਸਕਾਰ ਕਰ ਦਿੱਤਾ ਗਿਆ। ਵਿਦੇਸ਼ ਵਿੱਚੋਂ ਮ੍ਰਿਤਕ ਦੇਹ ਲਿਆਉਣ ਲਈ ਪ੍ਰੀਵਾਰ ਵੱਲੋਂ ਆਮ ਆਦਮੀ ਪਾਰਟੀ (APP) ਦੇ ਹਲਕਾ ਬਾਬਾ ਬਕਾਲਾ ਸਾਹਿਬ ਦੇ ਇੰਚਾਰਜ ਤੇ ਜਨਰਲ ਸਕੱਤਰ ਪੰਜਾਬ ਦਲਬੀਰ ਸਿੰਘ ਟੋਂਗ ਨਾਲ ਸੰਪਰਕ ਕੀਤਾ ਗਿਆ ਤਾਂ ਟੌਂਗ ਵੱਲੋਂ ਪਾਰਟੀ ਪ੍ਰਧਾਨ ਭਗਵੰਤ ਮਾਨ ਨੂੰ ਦੁਖੀ ਪ੍ਰੀਵਾਰ ਦੀ ਮਦਦ ਕਰਨ ਦੀ ਅਪੀਲ ਕੀਤੀ ਜਿੰਨਾਂ ਨੇ ਵਿਦੇਸ਼ ਮੰਤਰਾਲੇ ਨਾਲ ਸੰਪਰਕ ਕਰ ਕੇ ਨੋਜਵਾਨ ਦੀ ਲਾਸ਼ ਵਾਪਸ ਮੰਗਵਾਉਣ ਦਾ ਪ੍ਰਬੰਧ ਕੀਤਾ।