Saturday, January 18, 2025
 

ਖੇਡਾਂ

ਪੈਰਿਸ ਓਲੰਪਿਕ 'ਚ ਸਹਿਰਾਵਤ ਨੇ 10 ਘੰਟਿਆਂ 'ਚ ਘਟਾਇਆ 4.6 ਕਿਲੋ ਵਜ਼ਨ

August 10, 2024 08:23 AM

ਨਵੀਂ ਦਿੱਲੀ : ਪੈਰਿਸ ਓਲੰਪਿਕ 'ਚ ਭਾਰਤੀ ਪਹਿਲਵਾਨਾਂ ਲਈ ਇਸ ਸਮੇਂ ਭਾਰ ਸੰਭਾਲਣਾ ਸਭ ਤੋਂ ਵੱਡੀ ਚੁਣੌਤੀ ਸਾਬਤ ਹੋ ਰਿਹਾ ਹੈ। ਵਿਨੇਸ਼ ਫੋਗਾਟ ਤੋਂ ਬਾਅਦ ਹੁਣ ਦੂਜਾ ਮਾਮਲਾ ਅਮਨ ਸਹਿਰਾਵਤ ਦਾ ਆਇਆ ਹੈ। ਅਮਨ ਨੇ ਸ਼ੁੱਕਰਵਾਰ ਨੂੰ 57 ਕਿਲੋਗ੍ਰਾਮ ਵਰਗ 'ਚ ਕਾਂਸੀ ਦਾ ਤਗਮਾ ਜਿੱਤ ਕੇ ਦੇਸ਼ ਦਾ ਮਾਣ ਵਧਾਇਆ ਪਰ ਇਹ ਤਗਮਾ ਜਿੱਤਣ ਤੋਂ ਪਹਿਲਾਂ ਉਸ ਨੂੰ ਰਾਤੋ-ਰਾਤ ਆਪਣਾ ਭਾਰ ਘਟਾਉਣਾ ਪਿਆ। ਦੱਸਿਆ ਜਾ ਰਿਹਾ ਹੈ ਕਿ ਸੈਮੀਫਾਈਨਲ ਮੈਚ ਹਾਰਨ ਤੋਂ ਬਾਅਦ ਅਮਨ ਸਹਿਰਾਵਤ ਦਾ ਭਾਰ 4.6 ਕਿਲੋ ਵਧ ਗਿਆ ਸੀ, ਜਿਸ ਨੂੰ ਉਨ੍ਹਾਂ ਨੇ ਆਪਣੇ ਕੋਚ ਨਾਲ ਮਿਲ ਕੇ ਸਿਰਫ 10 ਘੰਟਿਆਂ 'ਚ ਹੀ ਘਟਾ ਦਿੱਤਾ। ਕਾਂਸੀ ਦੇ ਤਗਮੇ ਦੇ ਮੈਚ ਤੋਂ ਪਹਿਲਾਂ ਅਮਨ ਨੂੰ ਪੂਰੀ ਰਾਤ ਨੀਂਦ ਨਹੀਂ ਆਈ ਅਤੇ ਉਹ ਆਪਣਾ ਭਾਰ ਘਟਾਉਣ ਵਿੱਚ ਰੁੱਝਿਆ ਰਿਹਾ।

ਅਮਨ ਸਹਿਰਾਵਤ ਨੇ ਸ਼ੁੱਕਰਵਾਰ, 9 ਅਗਸਤ ਨੂੰ ਡੇਰਿਅਨ ਟੋਈ ਕਰੂਜ਼ ਨੂੰ 13-5 ਨਾਲ ਹਰਾ ਕੇ ਕਾਂਸੀ ਦਾ ਤਗਮਾ ਜਿੱਤਿਆ। ਇਸ ਨਾਲ ਅਮਨ ਵਿਅਕਤੀਗਤ ਈਵੈਂਟ ਵਿੱਚ ਭਾਰਤ ਲਈ ਓਲੰਪਿਕ ਤਮਗਾ ਜਿੱਤਣ ਵਾਲਾ ਸਭ ਤੋਂ ਘੱਟ ਉਮਰ ਦਾ ਅਥਲੀਟ ਬਣ ਗਿਆ ਹੈ।

ਪੀਟੀਆਈ ਦੀ ਖਬਰ ਮੁਤਾਬਕ ਵੀਰਵਾਰ ਨੂੰ ਸੈਮੀਫਾਈਨਲ 'ਚ ਹਾਰ ਤੋਂ ਬਾਅਦ ਅਮਨ ਸਹਿਰਾਵਤ ਦਾ ਭਾਰ 61.5 ਕਿਲੋਗ੍ਰਾਮ ਤੱਕ ਪਹੁੰਚ ਗਿਆ ਸੀ, ਜੋ ਪੁਰਸ਼ਾਂ ਦੇ 57 ਕਿਲੋਗ੍ਰਾਮ ਭਾਰ ਵਰਗ 'ਚ ਮਨਜ਼ੂਰ ਸੀਮਾ ਤੋਂ ਠੀਕ 4.5 ਕਿਲੋਗ੍ਰਾਮ ਜ਼ਿਆਦਾ ਸੀ। ਹੁਣ ਭਾਰਤ ਦੇ ਦੋ ਸੀਨੀਅਰ ਕੋਚਾਂ ਜਗਮੰਦਰ ਸਿੰਘ ਅਤੇ ਵਰਿੰਦਰ ਦਹੀਆ ਅੱਗੇ ‘ਮਿਸ਼ਨ’ ਕਾਂਸੀ ਤਮਗੇ ਦੇ ਮੈਚ ਤੋਂ ਪਹਿਲਾਂ ਅਮਨ ਦਾ ਭਾਰ ਘਟਾਉਣਾ ਸੀ।

 

Have something to say? Post your comment

 

ਹੋਰ ਖੇਡਾਂ ਖ਼ਬਰਾਂ

 
 
 
 
Subscribe