ਪੈਰਿਸ ਓਲੰਪਿਕ 'ਚ ਨੀਰਜ ਚੋਪੜਾ ਨੇ ਜੈਵਲਿਨ ਵਿੱਚ ਚਾਂਦੀ ਦਾ ਤਗਮਾ ਜਿੱਤਿਆ
ਪੈਰਿਸ : ਪੈਰਿਸ ਓਲੰਪਿਕ 2024 ਦਾ ਸੋਨ ਤਗਮਾ ਨੀਰਜ ਚੋਪੜਾ ਦੇ ਹੱਥੋਂ ਖਿਸਕ ਗਿਆ। ਉਸ ਨੇ 89.45 ਮੀਟਰ ਥਰੋਅ ਕੀਤੀ ਅਤੇ ਚਾਂਦੀ ਨਾਲ ਸਬਰ ਕਰਨਾ ਪਿਆ। ਪਾਕਿਸਤਾਨ ਦੇ ਅਰਸ਼ਦ ਨਦੀਮ ਨੇ ਪੁਰਸ਼ਾਂ ਦੇ ਜੈਵਲਿਨ ਥਰੋਅ ਮੁਕਾਬਲੇ ਵਿੱਚ ਓਲੰਪਿਕ ਰਿਕਾਰਡ (92.97 ਮੀਟਰ) ਨਾਲ ਸੋਨ ਤਮਗਾ ਜਿੱਤਿਆ। ਦਰਅਸਲ ਨੀਰਜ ਚੋਪੜਾ ਦੇ 89.45 ਮੀਟਰ ਦੇ ਸਰਵੋਤਮ ਥਰੋਅ ਨੇ ਪੁਰਸ਼ਾਂ ਦੇ ਜੈਵਲਿਨ ਫਾਈਨਲ ਵਿੱਚ ਚਾਂਦੀ ਦਾ ਤਗਮਾ ਜਿੱਤਿਆ ਹੈ। ਭਾਰਤ ਨੇ ਪੈਰਿਸ ਓਲੰਪਿਕ 2024 ਵਿੱਚ ਕਾਂਸੀ ਤੋਂ ਇਲਾਵਾ ਇੱਕ ਚਾਂਦੀ ਦਾ ਤਮਗਾ ਹਾਸਲ ਕੀਤਾ। ਨੀਰਜ ਚੋਪੜਾ, ਭਾਰਤੀ ਐਥਲੈਟਿਕਸ ਦਾ ਚਿਹਰਾ, ਟੋਕੀਓ ਤੋਂ ਆਪਣੇ ਸੋਨ ਤਮਗੇ ਦਾ ਬਚਾਅ ਕਰਨ ਤੋਂ ਪਿੱਛੇ ਰਹਿ ਗਿਆ ਪਰ ਫਿਰ ਵੀ ਚਾਂਦੀ ਦਾ ਤਗਮਾ ਜਿੱਤਿਆ ਹੈ, ਉਸਨੇ ਦੂਜੀ ਕੋਸ਼ਿਸ਼ ਵਿੱਚ ਸੀਜ਼ਨ ਦਾ ਸਰਵੋਤਮ 89.45 ਸਕੋਰ ਕੀਤਾ। ਦਰਅਸਲ ਪਾਕਿਸਤਾਨ ਦੇ ਅਰਸ਼ਦ ਨਦੀਮ ਨੇ ਸੋਨ ਤਮਗਾ ਜਿੱਤਿਆ।