ਜਰਮਨੀ ਨੇ ਭਾਰਤ ਨੂੰ ਹਰਾ ਦਿੱਤਾ ਹੈ। ਜਰਮਨੀ ਟੀਮ ਨੇ 3-2 ਦੇ ਨਾਲ ਭਾਰਤ ਨੂੰ ਹਰਾਇਆ ਹੈ। ਜਰਮਨੀ ਹਾਕੀ ਦੇ ਫਾਈਨਲ ਚ ਪੁੱਜਾ - ਭਾਰਤ ਕਾਂਸੀ ਮੈਡਲ ਲਈ ਸਪੇਨ ਨਾਲ ਖੇਡੇਗਾ .
ਪੈਰਿਸ ਓਲੰਪਿਕ 2024 ਵਿੱਚ ਵੀ ਭਾਰਤੀ ਹਾਕੀ ਟੀਮ ਦੀ ਕਹਾਣੀ ਨਹੀਂ ਬਦਲੀ। ਭਾਰਤ ਨੂੰ ਇੱਕ ਵਾਰ ਫਿਰ ਸੈਮੀਫਾਈਨਲ ਵਿੱਚ ਹਾਰ ਦਾ ਸਾਹਮਣਾ ਕਰਨਾ ਪਿਆ। ਹੁਣ ਜਰਮਨੀ ਨੇ ਭਾਰਤ ਦੀਆਂ ਉਮੀਦਾਂ 'ਤੇ ਪਾਣੀ ਫੇਰ ਦਿੱਤਾ ਹੈ। ਹਰਮਨਪ੍ਰੀਤ ਕੌਰ ਦੀ ਅਗਵਾਈ ਵਾਲੀ ਟੀਮ ਨੂੰ ਮੰਗਲਵਾਰ ਨੂੰ ਪੁਰਸ਼ ਹਾਕੀ ਦੇ ਦੂਜੇ ਸੈਮੀਫਾਈਨਲ 'ਚ ਜਰਮਨੀ ਨੇ 3-2 ਨਾਲ ਹਰਾ ਦਿੱਤਾ। ਟੋਕੀਓ ਓਲੰਪਿਕ 'ਚ ਵੀ ਭਾਰਤ ਨੂੰ ਸੈਮੀਫਾਈਨਲ 'ਚ ਹਾਰ ਦਾ ਸਾਹਮਣਾ ਕਰਨਾ ਪਿਆ ਸੀ। ਭਾਰਤ ਨੂੰ ਉਦੋਂ ਬੈਲਜੀਅਮ ਨੇ ਹਰਾਇਆ ਸੀ। ਹਾਲਾਂਕਿ ਭਾਰਤ ਨੇ ਟੋਕੀਓ 'ਚ ਕਾਂਸੀ ਦੇ ਤਗਮੇ ਦੇ ਮੁਕਾਬਲੇ 'ਚ ਜਰਮਨੀ ਨੂੰ ਹਰਾ ਕੇ ਚਾਰ ਦਹਾਕਿਆਂ ਦੇ ਸੋਕੇ ਨੂੰ ਖਤਮ ਕਰ ਦਿੱਤਾ। ਇਸ ਵਾਰ ਕਾਂਸੀ ਦੇ ਤਗਮੇ ਦੇ ਮੁਕਾਬਲੇ ਵਿੱਚ ਭਾਰਤ ਦਾ ਸਾਹਮਣਾ ਸਪੇਨ ਨਾਲ ਹੋਵੇਗਾ। ਇਹ ਮੈਚ 8 ਅਗਸਤ ਨੂੰ ਖੇਡਿਆ ਜਾਵੇਗਾ।