Friday, November 22, 2024
 

ਪੰਜਾਬ

22 ਨਵੇਂ ਕੇਸ ਸਾਹਮਣੇ ਆਉਣ ਤੋਂ ਬਾਅਦ ਲੁਧਿਆਣਾ ’ਚ ਮਚੀ ਤੜਥੱਲੀ

May 19, 2020 02:18 PM

ਲੁਧਿਆਣਾ  : ਮਹਾਂਨਗਰ ’ਚ ਕੋਰੋਨਾ ਵਾਇਰਸ ਦੇ 22 ਨਵੇਂ ਕੇਸ ਸਾਹਮਣੇ ਆਉਣ ਤੋਂ ਬਾਅਦ ਤੜਥੱਲੀ ਮਚੀ ਹੋਈ ਹੈ। ਇਨ੍ਹਾਂ ਮਰੀਜ਼ਾਂ 'ਚ 2 ਬਲਾਤਕਾਰ ਦੇ ਦੋਸ਼ੀ ਅਤੇ 6 ਜੇਲ ਦੇ ਕੈਦੀ ਵੀ ਸ਼ਾਮਲ ਹਨ। ਬੀਤੀ ਰਾਤ ਸਿਵਲ ਸਰਜਨ ਵੱਲੋਂ ਜਾਰੀ ਉਕਤ ਰਿਪੋਰਟ ਦੇ ਹਵਾਲੇ 'ਚ ਦੱਸਿਆ ਗਿਆ ਹੈ ਕਿ ਹੋਰਨਾਂ ਮਰੀਜ਼ਾਂ 'ਚ ਦੋ ਆਰ. ਪੀ. ਐੱਫ. ਦੇ ਮੁਲਾਜ਼ਮ, 4 ਫਲੂ ਕਾਰਨਰ ਦੇ ਕੇਸ, 2 ਫਲੂ ਕਾਰਨਰ ਦੇ ਮੁਲਾਜ਼ਮ, 2 ਹਸਪਤਾਲ ਦੇ ਸਟਾਫ ਮੁਲਾਜ਼ਮ ਹਨ, ਜਦੋਂ ਕਿ ਇਕ ਯਾਤਰੀ ਅਤੇ 4 ਮਰੀਜ਼ਾਂ ਦਾ ਵੇਰਵੇ ਅਜੇ ਮਿਲਿਆ ਨਹੀਂ ਹੈ। 

ਜੇਲ ਗਾਰਦ, ਮੈਡੀਕਲ ਅਧਿਕਾਰੀ ਅਤੇ ਬੰਦੀ ਹੋਣਗੇ ਕੁਅਰੰਟਾਈਨ

ਕਿਹਾ ਜਾਂਦਾ ਹੈ ਕਿ ਉਕਤ ਰਿਪੋਰਟ ਸ਼ਾਮ ਨੂੰ ਹੀ ਸਿਹਤ ਅਧਿਕਾਰੀਆਂ ਨੂੰ ਮਿਲ ਗਈ ਸੀ ਪਰ ਜੇਲ ਅਤੇ ਸਿਵਲ ਹਸਪਤਾਲ (civil hospital) 'ਚ ਹਫੜਾ-ਦਫੜੀ ਦੇ ਹਾਲਾਤ ਕਾਰਨ ਅਧਿਕਾਰੀਆਂ ਨੇ ਮਰੀਜ਼ਾਂ ਦਾ ਨਾਂ ਦੇਣਾ ਠੀਕ ਨਹੀਂ ਸਮਝਿਆ ਅਤੇ ਰਾਤ 10 ਵਜੇ ਦੇ ਕਰੀਬ ਸਿਰਫ ਇਹੀ ਕਿਹਾ ਗਿਆ ਕਿ 22 ਨਵੇਂ ਮਰੀਜ਼ ਸਾਹਮਣੇ ਆਏ ਹਨ।

ਇਹ ਖਬਰ ਵੀ ਦੇਖੋcoronavirus : ਪਟਿਆਲਾ 'ਚ ਸਾਹਮਣੇ ਆਏ 2 ਨਵੇਂ ਕੇਸ

ਵਰਣਨਯੋਗ ਹੈ ਕਿ ਜ਼ਿਲੇ ਦੇ ਕੋਰੋਨਾ ਵਾਇਰਸ ਦੇ ਕੇਸਾਂ ਲਈ ਤਿੰਨ ਤੋਂ ਚਾਰ ਨੋਫਲ ਅਫਸਰ ਬਣਾਏ ਗਏ ਹਨ ਪਰ ਕਿਸੇ ਵੱਲੋਂ ਸਮੇਂ ’ਤੇ ਰਿਪੋਰਟਾਂ ਦਾ ਵੇਰਵਾ ਸਮੇਂ ’ਤੇ ਨਹੀਂ ਦਿੱਤਾ ਜਾਂਦਾ। ਦੇਰ ਨਾਲ ਰਿਪੋਰਟ ਜਾਰੀ ਕੀਤੀ ਜਾਂਦੀ ਹੈ। ਤਾਜਪੁਰ ਰੋਡ, ਬ੍ਰੋਸਟਲ ਜੇਲ ਦੀ ਕੁਅਰੰਟਾਈਨ ਬੈਰਕ 'ਚ 6 ਕੈਦੀਆਂ ਦੀ ਕੋਰੋਨਾਵਾਇਰਸ (coronavirus) ਦੀ ਰਿਪੋਰਟ ਪਾਜ਼ੇਟਿਵ ਆਉਣ ਕਾਰਨ ਬੈਰਕ 'ਚ ਡਿਊਟੀ ਕਰਨ ਵਾਲੇ ਕਰਮਚਾਰੀਆਂ, ਮੈਡੀਕਲ ਅਧਿਕਾਰੀਆਂ ਅਤੇ 50 ਦੇ ਲਗਭਗ ਕੈਦੀਆਂ ਦਾ ਕੋਰੋਨਾ ਟੈਸਟ ਹੋਣ ਦੇ ਉਪਰੰਤ ਕੁਆਰੰਟਾਈਨ ਹੋਣਾ ਪਵੇਗਾ।

 

Have something to say? Post your comment

 

ਹੋਰ ਪੰਜਾਬ ਖ਼ਬਰਾਂ

26 ਨਵੰਬਰ ਤੱਕ ਮੰਡੀਆਂ 'ਚੋਂ ਫਸਲ ਦੀ ਚੁਕਾਈ ਹਰ ਹਾਲਤ 'ਚ ਕੀਤੀ ਜਾਵੇ

ਮਾਨਸਾ ਦੇ ਨੌਜਵਾਨ ਦੀ ਕੈਨੇਡਾ 'ਚ ਗਈ ਜਾਨ

26 ਨਵੰਬਰ ਤੱਕ ਮੰਡੀਆਂ 'ਚੋਂ ਫਸਲ ਦੀ ਚੁਕਾਈ ਹਰ ਹਾਲਤ 'ਚ ਕੀਤੀ ਜਾਵੇ

ਰਾਜੋਆਣਾ ਆਏ ਜੇਲ੍ਹ ਤੋਂ ਬਾਹਰ, ਸ੍ਰੀ ਅਕਾਲ ਤਖ਼ਤ ਸਾਹਿਬ ਦੇ ਜਥੇਦਾਰ ਵੀ ਪਹੁੰਚੇ

ਗੁਰਦਾਸਪੁਰ 'ਚ ਕਾਂਗਰਸ ਤੇ 'ਆਪ' ਵਰਕਰਾਂ ਵਿਚਾਲੇ ਝੜਪ

ਪੰਜਾਬ ਦੀਆਂ ਚਾਰ ਸੀਟਾਂ 'ਤੇ ਵੋਟਿੰਗ ਜਾਰੀ

ਸ਼ੰਭੂ ਬਾਰਡਰ 'ਤੇ ਬੈਠੇ ਕਿਸਾਨ 6 ਦਸੰਬਰ ਨੂੰ ਫਿਰ ਕਰਨਗੇ ਦਿੱਲੀ ਕੂਚ

ਪੰਜਾਬ ਵਿੱਚ ਧੁੰਦ ਦਾ ਅਲਰਟ: ਪ੍ਰਦੂਸ਼ਣ ਕਾਰਨ ਚੰਡੀਗੜ੍ਹ ਅਜੇ ਵੀ ਰੈੱਡ ਜ਼ੋਨ 'ਚ

बरनाला उपचुनाव में कांग्रेस के प्रत्याशी कुलदीप सिंह काला ढिल्लों के चुनाव प्रचार में पहुंचे पंजाब कांग्रेस के अध्यक्ष अमरिंदर सिंह राजा वडिंग 

बरनाला में डेमोक्रेटिक टीचर फ्रंट द्वारा अपनी मांगों को लेकर संगरूर से सांसद गुरमीत सिंह मीत हेयर की कोठी का किया गया घेराव

 
 
 
 
Subscribe