Friday, November 22, 2024
 

ਰਾਸ਼ਟਰੀ

ਟਰੱਕ ਦਾ ਟਾਇਰ ਫਟਣ ਨਾਲ ਹਾਦਸਾ, 16 ਮਜ਼ਦੂਰਾਂ ਦੀ ਮੌਤ

May 19, 2020 01:12 PM

ਨਵੀਂ ਦਿੱਲੀ: ਉੱਤਰ ਪ੍ਰਦੇਸ਼, ਬਿਹਾਰ ਤੇ ਮਹਾਰਾਸ਼ਟਰ ਵਿੱਚ ਪਿਛਲੇ 12 ਘੰਟਿਆਂ ਦੌਰਾਨ ਤਿੰਨ ਸੜਕ ਹਾਦਸੇ ਵਾਪਰੇ ਜਿਨ੍ਹਾਂ ਵਿੱਚ 16 ਪ੍ਰਵਾਸੀ ਮਜ਼ਦੂਰਾਂ ਦੀ ਮੌਤ ਹੋਣ ਦੀ ਖ਼ਬਰ ਹੈ। ਸਾਰੇ ਕਰੋਨਾ ਵਾਇਰਸ ਕਾਰਨ ਜਾਰੀ ਤਾਲਾਬੰਦੀਆਂ ਤੇ ਪੈਸੇ ਦੀ ਤੰਗੀ ਕਾਰਨ ਆਪਣੇ ਪਿੱਤਰੀ ਰਾਜਾਂ ਵੱਲ ਜਾ ਰਹੇ ਸਨ। ਯੂਪੀ ਦੇ ਮਹੋਬਾ ਜ਼ਿਲ੍ਹੇ ਵਿੱਚ ਸੋਮਵਾਰ ਦੇਰ ਰਾਤ ਵਾਪਰਿਆ, ਜਿੱਥੇ ਮਜ਼ਦੂਰਾਂ ਨਾਲ ਭਰਿਆ ਟਰੱਕ ਪਲਟ ਗਿਆ। ਘਟਨਾ ਵਿੱਚ ਤਿੰਨ ਮਹਿਲਾ ਮਜ਼ਦੂਰਾਂ ਦੀ ਮੌਤ ਹੋ ਗਈ ਜਦਕਿ 12 ਜ਼ਖ਼ਮੀ ਹੋ ਗਈ। ਟਰੱਕ ਵਿੱਚ ਕੁੱਲ 22 ਲੋਕ ਸਵਾਰ ਸਨ ਤੇ ਇਹ ਝਾਂਸੀ-ਮਿਰਜ਼ਾਪੁਰ ਸ਼ਾਹਰਾਹ 'ਤੇ ਮਹੁਆ ਮੋੜ 'ਤੇ ਵਾਪਰਿਆ। ਬਿਹਾਰ ਵਿੱਚ ਭਾਗਲਪੁਰ ਦੇ ਨੌਗਛੀਆ ਇਲਾਕੇ ਕੋਲ ਬੱਸ ਨੇ ਟਰੱਕ ਨੂੰ ਟੱਕਰ ਮਾਰ ਦਿੱਤੀ, ਜਿਸ ਵਿੱਚ ਨੌਂ ਮਜ਼ਦੂਰਾਂ ਦੀ ਮੌਤ ਦੀ ਖ਼ਬਰ ਹੈ। ਇਹ ਮਜ਼ਦੂਰ ਟਰੱਕ ਵਿੱਚ ਸਵਾਰ ਸਨ, ਜੋ ਦੁਰਘਟਨਾ ਕਾਰ ਸੜਕ ਤੋਂ ਹੇਠਾਂ ਖਤਾਨਾਂ ਵਿੱਚ ਉੱਤਰ ਗਿਆ ਤੇ ਪਲਟ ਗਿਆ। ਪੁਲਿਸ ਮੁਤਾਬਕ ਟਰੱਕ ਦਾ ਟਾਇਰ ਫਟਣ ਨਾਲ ਹਾਦਸਾ ਵਾਪਰਿਆ। ਕਰੇਨ ਦੀ ਮਦਦ ਨਾਲ ਮਲਬਾ ਹਟਾ ਕੇ ਦੱਬੇ ਮਜ਼ਦੂਰਾਂ ਨੂੰ ਬਾਹਰ ਕਢਵਾਇਆ ਗਿਆ। ਇਸੇ ਤਰ੍ਹਾਂ ਮਹਾਰਾਸ਼ਟਰ ਦੇ ਯਵਤਮਾਨ ਵਿੱਚ ਟਰੱਕ ਤੇ ਬੱਸ ਦੀ ਟੱਕਰ ਵਿੱਚ ਚਾਰ ਮਜ਼ਦੂਰਾਂ ਦੀ ਮੌਤ ਹੋਣ ਦੀ ਖ਼ਬਰ ਹੈ। ਉੱਥੇ ਹੀ 15 ਲੋਕ ਜ਼ਖ਼ਮੀ ਹੋਣ ਦੀ ਖ਼ਬਰ ਹੈ। ਇਹ ਬੱਸ ਸੋਲਾਪੁਰ ਤੋਂ ਝਾਰਖੰਡ ਜਾ ਰਹੀ ਸੀ। ਉਕਤ ਹਾਦਸਿਆਂ ਤੋਂ ਇਲਾਵਾ ਅਯੁੱਧਿਆ ਵਿੱਚ ਛੋਟੇ ਟਰੱਕ ਤੇ ਵੱਡੇ ਟਰੱਕ ਦਰਮਿਆਨ ਟੱਕਰ ਹੋ ਗਈ। ਹਾਲਾਂਕਿ, ਇਸ ਹਾਦਸੇ ਵਿੱਚ ਕਿਸੇ ਦੀ ਮੌਤ ਨਹੀਂ ਹੋਈ ਪਰ 20 ਮਜ਼ਦੂਰ ਜ਼ਖ਼ਮੀ ਜ਼ਰੂਰ ਹੋ ਗਏ। ਸਿਰਫ ਯੂਪੀ ਵਿੱਚ ਹੀ ਪਿਛਲੇ ਤਿੰਨ ਦਿਨਾਂ ਦੌਰਾਨ ਵਾਪਸੇ ਸੜਕ ਹਾਦਸਿਆਂ ਦੌਰਾਨ 34 ਮਜ਼ਦੂਰਾਂ ਦੀ ਜਾਨ ਜਾ ਚੁੱਕੀ ਹੈ।

 

Have something to say? Post your comment

 
 
 
 
 
Subscribe