ਕਰਵਾ ਚੌਥ ਦਾ ਵਰਤ ਅੱਜ 20 ਅਕਤੂਬਰ ਨੂੰ ਮਨਾਇਆ ਜਾ ਰਿਹਾ ਹੈ। ਸੁਹਾਗਣਾਂ ਇਸ ਦਿਨ ਆਪਣੇ ਪਤੀ ਦੀ ਲੰਮੀ ਉਮਰ ਦੇ ਲਈ ਨਿਰਜਲ ਵਰਤ ਰੱਖਦੀਆਂ ਹਨ । ਬਾਲੀਵੁੱਡ ਅਭਿਨੇਤਰੀਆਂ 'ਚ ਇਸ ਦਿਨ ਨੂੰ ਲੈ ਕੇ ਖ਼ਾਸ ਉਤਸ਼ਾਹ ਹੁੰਦਾ ਹੈ। ਆਓ ਜਾਣੀਏ ਉਨ੍ਹਾਂ ਅਭਿਨੇਤਰੀਆਂ ਦੇ ਬਾਰੇ ਜੋ ਪਹਿਲਾ ਕਰਵਾ ਚੌਥ ਦਾ ਵਰਤ ਰੱਖਣਗੀਆਂ।
ਰਾਧਿਕਾ ਮਾਰਚੈਂਟ ਵੀ ਇਸ ਵਾਰ ਅਨੰਤ ਦੇ ਲਈ ਪਹਿਲਾ ਕਰਵਾ ਚੌਥ ਦਾ ਵਰਤ ਰੱਖੇਗੀ। ਅਨੰਤ ਤੇ ਰਾਧਿਕਾ ਨੇ ਜੁਲਾਈ 2024 'ਚ ਵਿਆਹ ਹੋਇਆ ਹੈ।
ਅਦਾਕਾਰਾ ਕ੍ਰਿਤੀ ਖਰਬੰਦਾ ਵੀ ਇਸ ਵਾਰ ਆਪਣੇ ਪਤੀ ਪੁਲਕਿਤ ਲਈ ਪਹਿਲਾ ਕਰਵਾ ਚੌਥ ਦਾ ਵਰਤ ਰੱਖੇਗੀ । ਇਸ ਜੋੜੀ ਨੇ ਮਾਰਚ 2024 'ਚ ਵਿਆਹ ਕਰਵਾਇਆ ਹੈ ਅਤੇ ਦੋਵਾਂ ਨੇ ਗੁੜਗਾਂਵ 'ਚ ਵਿਆਹ ਕਰਵਾਇਆ ਸੀ।
ਅਦਾਕਾਰਾ ਰਕੁਲਪ੍ਰੀਤ ਸਿੰਘ ਵੀ ਇਸ ਵਾਰ ਆਪਣੇ ਪਤੀ ਜੈਕੀ ਭਗਨਾਨੀ ਲਈ ਪਹਿਲਾ ਕਰਵਾ ਚੌਥ ਦਾ ਵਰਤ ਰੱਖੇਗੀ । ਇਹਨਾਂ ਦਾ ਵਿਆਹ 21 ਫਰਵਰੀ 2024 ਨੂੰ ਹੋਇਆ ਹੈ।
ਅਦਿਤੀ ਰਾਓ ਹੈਦਰੀ ਦਾ ਵਿਆਹ ਸਤੰਬਰ 2024 'ਚ ਵਿਆਹ ਹੋਇਆ ਹੈ। ਉਸ ਨੇ ਅਦਾਕਾਰ ਸਿਧਾਰਥ ਦੇ ਨਾਲ ਵਿਆਹ ਕਰਵਾਇਆ ਹੈ। ਵਿਆਹ ਤੋਂ ਬਾਅਦ ਅਦਿਤੀ ਵੀ ਪਹਿਲਾ ਕਰਵਾ ਚੌਥ ਦਾ ਵਰਤ ਰੱਖੇਗੀ ।
ਅਦਾਕਾਰਾ ਸੋਨਾਕਸ਼ੀ ਸਿਨ੍ਹਾ ਵੀ ਇਸ ਵਾਰ ਪਹਿਲੀ ਵਾਰ ਕਰਵਾ ਚੌਥ ਦਾ ਵਰਤ ਰੱਖੇਗੀ । ਸੋਨਾਕਸ਼ੀ ਸਿਨ੍ਹਾਂ ਨੇ ਇਸੇ ਸਾਲ ਜੂਨ 'ਚ ਜ਼ਹੀਰ ਇਕਬਾਲ ਦੇ ਨਾਲ ਵਿਆਹ ਕਰਵਾਇਆ ਸੀ।