ਨਵੀਂ ਦਿੱਲੀ : ਲੌਕਡਾਊਨ 4.0 ਨੂੰ ਕੁਝ ਸ਼ਰਤਾਂ ਦੇ ਨਾਲ ਲਾਗੂ ਕੀਤਾ ਗਿਆ ਹੈ। ਹੁਣ ਅਜਿਹੇ ਵਿਚ ਇਹ ਵੀ ਸੰਭਵ ਹੋਵੇਗਾ ਕਿ ਤੁਸੀਂ ਇਕ ਸ਼ਹਿਰ ਤੋਂ ਦੂਜੇ ਸ਼ਹਿਰ ਜਾ - ਆ ਸਕਕੋਗੇ। ਇਸੇ ਵਿਚ ਇਕ ਨਵਾਂ ਨਿਯਮ ਵੀ ਲਾਗੂ ਕੀਤਾ ਗਿਆ ਹੈ। ਜਿਸ ਦੇ ਤਹਿਤ ਫੈਸਟੈਗ (FASTag) ਦੇ ਬਾਵਜੂਦ ਵੀ ਤੁਹਾਡੀ ਕਾਰ ਤੋਂ ਦੁੱਗਣਾ ਟੈਕਸ ਵਸੂਲ ਕੀਤਾ ਜਾ ਸਕਦਾ ਹੈ। ਇਸ ਲਈ ਤੁਹਾਨੂੰ ਇਨ੍ਹਾਂ ਗੱਲਾਂ ਦਾ ਧਿਆਨ ਰੱਖਣ ਦੀ ਲੋੜ ਹੈ। ਸੜਕ ਅਵਾਜਾਈ ਅਤੇ ਰਾਜਮਾਰਗ ਮੰਤਰਾਲੇ ਇਕ ਨਵਾਂ ਨੋਟੀਫਕੇਸ਼ਨ ਜ਼ਾਰੀ ਕੀਤਾ ਗਿਆ ਹੈ। ਜੇਕਰ ਤੁਹਾਡੀ ਗੱਡੀ ਤੇ ਵੈਲਿਡ ਅਤੇ ਕਿਰਿਆਸ਼ੀਲ ਫੈਸਟੈਗ ਨਹੀਂ ਲੱਗਿਆ ਹੋਇਆ ਤਾਂ ਤੁਹਾਡੇ ਤੋਂ ਨੈਸ਼ਨਲ ਹਾਈਵੇਅ ਤੇ ਜੁਰਮਾਨਾ ਵਸੂਲ ਕੀਤਾ ਜਾਵੇਗਾ। ਮਤਲਬ ਕਿ ਤੁਹਾਨੂੰ ਫੈਸਟੈਗ ਦੀ ਮਿਆਦ ਚੈੱਕ ਕਰਨ ਦੀ ਜ਼ਰੂਰਤ ਹੈ। ਇਸ ਤੋਂ ਇਲਾਵਾ ਜੇਕਰ ਤੁਹਾਡੀ ਗੱਡੀ ਤੇ ਫੈਸਟੈਗ (FASTag) ਨਹੀਂ ਲੱਗਿਆ ਅਤੇ ਤੁਸੀਂ FASTag ਵਾਲੀ ਲਾਈਨ ਵਿਚ ਐਂਟਰ ਕਰਦੇ ਹੋ ਤਾਂ ਵਾਹਨ ਚਾਲਕ ਨੂੰ ਦੁੱਗਣਾ ਟੈਕਸ ਦੇਣਾ ਹੋਵੇਗਾ। ਤੁਹਾਨੂੰ ਹਾਈਵੇਅ ਟੋਲਟੈਕਸ ਪਲਾਜਾ ਤੇ FASTag ਦਾ ਖਾਸ ਧਿਆਨ ਰੱਖਣਾ ਪਵੇਗਾ। ਇਸ ਦੇ ਨਾਲ ਹੀ ਤੁਹਾਨੂੰ ਇਹ ਵੀ ਧਿਆਨ ਰੱਖਣ ਦੀ ਲੋੜ ਹੋਵੇਗੀ ਕਿ ਕਾਰ ਵਿਚ ਵੈਲਿਡ FASTag ਲੱਗਿਆ ਹੋਇਆ ਹੈ ਜਾਂ ਨਹੀਂ। ਨਹੀਂ ਤਾਂ ਦੁੱਗਣਾ (double) ਨੁਕਸਾਨ ਹੋ ਸਕਦਾ ਹੈ। ਦੱਸ ਦੱਈਏ ਕਿ ਸਰਕਾਰ ਦੇ ਨੋਟੀਫਕੇਸ਼ਨ (official notification) ਵਿਚ ਕਿਹਾ ਗਿਆ ਹੈ ਕਿ ਜ਼ੁਰਮਾਨੇ ਦੀ ਰਕਮ ਉਸ ਵਾਹਨ ਤੇ ਲੱਗਣ ਵਾਲੇ ਟੋਲ ਫੀਸ ਤੋਂ ਦੁੱਗਣੀ ਹੋਵੇਗੀ। ਜ਼ਿਕਰਯੋਗ ਹੈ ਕਿ ਇਹ ਨਵਾਂ ਨਿਯਮ 15 ਮਈ 2020 ਤੋਂ ਲਾਗੂ ਹੋ ਚੁੱਕਿਆ ਹੈ। ਵੈਸੇ ਤਾਂ ਸਰਕਾਰ ਵੱਲੋਂ ਇਸ ਨੂੰ ਪਿਛਲੇ ਸਾਲ ਦਸੰਬਰ ਵਿਚ ਹੀ ਦੇਸ਼ ਦੇ ਸਾਰੇ ਟੋਲ ਪਲਾਜ਼ਾ ਤੇ ਜ਼ਰੂਰੀ ਕਰ ਦਿੱਤਾ ਸੀ।