ਲੁਧਿਆਣਾ : ਲੁਧਿਆਣਾ 'ਚ ਕੋਰੋਨਾ ਵਾਇਰਸ ਦਾ ਕਹਿਰ ਲਗਾਤਾਰ ਜਾਰੀ ਹੈ। ਸ਼ਹਿਰ 'ਚ ਕੋਰੋਨਾ ਵਾਇਰਸ ਦੇ 6 ਨਵੇਂ ਮਾਮਲਿਆਂ ਦੀ ਪੁਸ਼ਟੀ ਕੀਤੀ ਗਈ ਹੈ। ਇਸ ਬਾਰੇ ਜਾਣਕਾਰੀ ਦਿੰਦਿਆਂ ਸਿਵਲ ਸਰਜਨ ਡਾ. ਰਾਜੇਸ਼ ਬੱਗਾ ਨੇ ਦਸਿਆ ਕਿ ਜੀ.ਐਮ.ਸੀ., ਪਟਿਆਲਾ ਤੋਂ ਪ੍ਰਾਪਤ ਹੋਈਆਂ 32 ਪੈਂਡਿੰਗ ਰੀਪੋਰਟਾਂ 'ਚੋਂ 6 ਲੋਕਾਂ ਦੀ ਰਿਪੋਰਟ ਕੋਰੋਨਾ ਪਾਜ਼ੇਟਿਵ ਪਾਈ ਗਈ ਹੈ। ਇਨ੍ਹਾਂ ਲੋਕਾਂ 'ਚ ਦਿੱਲੀ ਨਾਲ ਸਬੰਧਤ 2 ਆਰ.ਪੀ.ਐਫ਼. ਜਵਾਨ, 2 ਰੇਲਵੇ ਮੁਲਾਜ਼ਮ ਵਾਸੀ ਰੇਲਵੇ ਕਾਲੋਨੀ ਲੁਧਿਆਣਾ, ਇਕ ਕੁੰਦਨਪੁਰੀ ਨਾਲ ਸਬੰਧਤ ਵਿਅਕਤੀ ਸ਼ਾਮਲ ਹਨ, ਜਦਕਿ ਛੇਵੇਂ ਕੇਸ ਦੀ ਪਛਾਣ ਅਜੇ ਨਹੀਂ ਹੋਈ ਹੈ।