ਦੇਸ਼ ਭਰ ਵਿੱਚ ਤੇਜ਼ ਗਰਮੀ ਅਤੇ ਲੂ ਦਾ ਕਹਿਰ ਜਾਰੀ ਹੈ। ਆਈਐਮਡੀ ਮੁਤਾਬਕ ਦਿੱਲੀ ਦੇ ਮੁੰਗੇਸ਼ਪੁਰ ਵਿੱਚ ਸਭ ਤੋਂ ਵੱਧ ਤਾਪਮਾਨ 51.4 ਡਿਗਰੀ ਸੈਲਸੀਅਸ ਦਰਜ ਕੀਤਾ ਗਿਆ। ਕਹਿਰ ਦੀ ਗਰਮੀ ਕਾਰਨ ਦੇਸ਼ ਭਰ 'ਚ 30 ਹੋਰ ਲੋਕਾਂ ਦੀ ਮੌਤ ਹੋ ਗਈ ਹੈ, ਜਦਕਿ ਦੁਪਹਿਰ ਸਮੇਂ ਸੜਕਾਂ 'ਤੇ ਸੰਨਾਟਾ ਛਾ ਗਿਆ ਹੈ।