ਦਿੱਲੀ ਵਿੱਚ ਪਾਣੀ ਦੀ ਬਰਬਾਦੀ ਕਰਨ ਵਾਲਿਆਂ ਖ਼ਿਲਾਫ਼ ਕਾਰਵਾਈ ਕਰਨ ਲਈ 200 ਟੀਮਾਂ ਤਾਇਨਾਤ ਕਰਨ ਦੇ ਨਿਰਦੇਸ਼ ਦਿੱਤੇ ਗਏ ਹਨ। ਇਹ ਟੀਮਾਂ ਪਾਈਪਾਂ ਨਾਲ ਕਾਰਾਂ ਧੋਣ, ਓਵਰਫਲੋ ਵਾਟਰ ਟੈਂਕੀਆਂ ਅਤੇ ਉਸਾਰੀ ਜਾਂ ਵਪਾਰਕ ਲੋੜਾਂ ਲਈ ਘਰੇਲੂ ਜਲ ਸਪਲਾਈ ਦੀ ਵਰਤੋਂ ਕਰਨ ਵਾਲਿਆਂ ਵਿਰੁੱਧ ਕਾਰਵਾਈ ਕਰਨਗੀਆਂ। ਬਰਬਾਦੀ ਕਰਨ ਵਾਲਿਆਂ 'ਤੇ 2000 ਰੁਪਏ ਦਾ ਜੁਰਮਾਨਾ ਲਗਾਇਆ ਜਾਵੇਗਾ।