ਸ਼ਨੀਵਾਰ ਰਾਤ ਕਰੀਬ 11.30 ਵਜੇ ਪੀਐਸ ਵਿਵੇਕ ਵਿਹਾਰ ਵਿੱਚ ਅੱਗ ਲੱਗਣ ਬਾਰੇ ਇੱਕ ਪੀਸੀਆਰ ਕਾਲ ਪ੍ਰਾਪਤ ਹੋਈ। ਮੌਕੇ 'ਤੇ ਨਿਊ ਬੋਰਨ ਬੇਬੀ ਕੇਅਰ ਹਸਪਤਾਲ ਅਤੇ ਨਾਲ ਲੱਗਦੀ ਇਮਾਰਤ ਨੂੰ ਅੱਗ ਲੱਗ ਗਈ। ਸੂਚਨਾ ਮਿਲਦੇ ਹੀ ਐਸਐਚਓ ਅਤੇ ਏਟੀਓ ਵਿਵੇਕ ਵਿਹਾਰ ਅਤੇ ਏਸੀਪੀ ਮੌਕੇ ’ਤੇ ਪਹੁੰਚ ਗਏ। ਇੱਥੇ 11 ਨਵਜੰਮੇ ਬੱਚਿਆਂ ਨੂੰ ਹੋਰ ਲੋਕਾਂ ਦੀ ਮਦਦ ਨਾਲ ਹਸਪਤਾਲ ਤੋਂ ਬਚਾਇਆ ਗਿਆ ਅਤੇ ਐਂਬੂਲੈਂਸ ਰਾਹੀਂ ਪੂਰਬੀ ਦਿੱਲੀ ਦੇ ਐਡਵਾਂਸਡ ਐਨਆਈਸੀਯੂ ਹਸਪਤਾਲ, ਡੀ-237, ਵਿਵੇਕ ਵਿਹਾਰ ਵਿੱਚ ਇਲਾਜ ਲਈ ਭੇਜ ਦਿੱਤਾ ਗਿਆ। ਫਾਇਰ ਬ੍ਰਿਗੇਡ ਦੀਆਂ ਗੱਡੀਆਂ ਨੇ ਮੌਕੇ 'ਤੇ ਪਹੁੰਚ ਕੇ ਅੱਗ 'ਤੇ ਕਾਬੂ ਪਾ ਲਿਆ ਹੈ।