ਟੈਕਸਾਸ : ਟੈਕਸਾਸ ਸਟੇਟ ਵਿੱਚ ਅਕਸਰ ਗ਼ੜੇਮਾਰੀ, ਅਸਮਾਨੀ ਬਿਜਲੀ ਅਤੇ ਚੱਕਰਵਰਤੀ ਤੁਫ਼ਾਨ ਆਉਂਦੇ ਰਹਿੰਦੇ ਨੇ, ਵੀਰਵਾਰ ਨੂੰ ਟੈਕਸਾਸ ਵਿੱਚ ਤੇਜ਼ ਗਰਜ ਵਾਲੇ ਤੂਫਾਨ ਦੇ ਬਾਅਦ ਸੱਤ ਲੋਕਾਂ ਦੀ ਮੌਤ ਹੋ ਗਈ, ਜਿਸ ਨਾਲ ਰਾਜ ਦੇ ਕੁਝ ਹਿੱਸਿਆਂ ਵਿੱਚ ਭਾਰੀ ਮੀਂਹ, ਵਿਨਾਸ਼ਕਾਰੀ ਹਵਾਵਾਂ ਅਤੇ ਖ਼ਤਰਨਾਕ ਹੜ੍ਹ ਆਏ ਜੋ ਇਸ ਮਹੀਨੇ ਪਹਿਲਾਂ ਹੀ ਹੜਾਂ ਮਾਰ ਝੱਲ ਰਹੇ ਸਨ, ਅਤੇ ਨੂੰ ਆਏ ਤੁਫ਼ਾਨ ਕਾਰਨ ਸ਼ੁੱਕਰਵਾਰ ਨੂੰ ਖਾੜੀ ਤੱਟ ਦੇ ਨਾਲ ਲੱਗਦੇ ਇਲਾਕੇ ਦੇ ਲਗਪਗ 10 ਲੱਖ ਲੋਕਾਂ ਦੀ ਬਿਜਲੀ ਗੁੱਲ਼ ਹੋ ਗਈ।
ਤੂਫਾਨ ਨੇ ਖਿੜਕੀਆਂ ਨੂੰ ਉਡਾ ਦਿੱਤਾ, ਇਮਾਰਤਾਂ ਦੇ ਸ਼ੀਸ਼ੇ ਟੁੱਟ ਗਏ, ਅਤੇ ਹਿਊਸਟਨ ਵਿੱਚ ਬਿਜਲੀ ਦੀਆਂ ਲਾਈਨਾਂ ਡਿੱਗ ਗਈਆ, ਸ਼ਕਤੀਸ਼ਾਲੀ ਹਵਾਵਾਂ ਨੇ ਡਾਊਨਟਾਊਨ ਵਿੱਚ ਕੁਹਰਾਂਮ ਮਚਾ ਦਿੱਤਾ।ਸ਼ਹਿਰ ਦੇ ਅੱਗ ਬੁਝਾਊ ਮੁਖੀ ਸੈਮੂਅਲ ਪੇਨਾ ਦੇ ਅਨੁਸਾਰ, ਮਰਨ ਵਾਲੇ ਲੋਕਾਂ ਵਿੱਚੋਂ, ਘੱਟੋ-ਘੱਟ ਦੋ ਲੋਕ ਦਰੱਖਤ ਡਿੱਗਣ ਨਾਲ ਮਾਰੇ ਗਏ ਸਨ, ਅਤੇ ਇੱਕ ਕਰੇਨ ਦੇ ਤੇਜ਼ ਹਵਾਵਾਂ ਨਾਲ ਡਿੱਗਣ ਕਾਰਨ ਹਾਦਸੇ ਵਿੱਚ ਮਾਰਿਆ ਗਿਆ। ਸ਼ੁੱਕਰਵਾਰ ਨੂੰ, ਹੈਰਿਸ ਕਾਉਂਟੀ ਦੇ ਸ਼ੈਰਿਫ ਐਡ ਗੋਂਜ਼ਾਲੇਜ਼ ਨੇ ਪੁਸ਼ਟੀ ਕੀਤੀ ਕਿ ਖਰਾਬ ਮੌਸਮ ਦੇ ਨਤੀਜੇ ਵਜੋਂ ਤਿੰਨ ਹੋਰਾਂ ਦੀ ਮੌਤ ਹੋ ਗਈ ਸੀ।
ਰਾਸ਼ਟਰੀ ਮੌਸਮ ਸੇਵਾ ਨੇ ਕਿਹਾ ਕਿ ਸਰਵੇਖਣ ਟੀਮਾਂ ਮੁਤਾਬਕ ਕਿ ਵੀਰਵਾਰ ਰਾਤ ਨੂੰ ਹਿਊਸਟਨ ਦੇ ਉੱਤਰ-ਪੱਛਮ ਵਿੱਚ ਸਾਈਪ੍ਰਸ, ਟੈਕਸਾਸ ਦੇ ਨੇੜੇ ਇਹ ਭਿਆਨਕ ਤੁਫ਼ਾਨ ਨੇ ਲੈਂਡ ਫਾਲ਼ ਕੀਤਾ।
ਹਿਊਸਟਨ ਵਿੱਚ ਮੌਸਮ ਸੇਵਾ ਦੇ ਮੌਸਮ ਵਿਗਿਆਨੀ ਹੇਲੇ ਐਡਮਜ਼ ਨੇ ਕਿਹਾ ਕਿ ਟੀਮਾਂ ਇਸ ਸਮੇਂ ਸਰਵੇਖਣ ਕਰ ਰਹੀਆਂ ਹਨ ਕਿ ਅਸਲ ਵਿੱਚ ਕਿੰਨਾ ਨੁਕਸਾਨ ਹੋਇਆ ਹੈ।
ਹਿਊਸਟਨ ਦੇ ਮੇਅਰ ਜੌਹਨ ਵਿਟਮਾਇਰ ਨੇ ਸ਼ੁੱਕਰਵਾਰ ਸਵੇਰੇ ਇੱਕ ਨਿਊਜ਼ ਕਾਨਫਰੰਸ ਵਿੱਚ ਕਿਹਾ ਕਿ ਜਾਂਚ ਕਰਤਾ ਇਹ ਪਤਾ ਲਗਾਉਣ ਦੀ ਕੋਸ਼ਿਸ਼ ਕਰ ਰਹੇ ਹਨ ਕਿ ਕੀ ਪੰਜਵੀਂ ਮੌਤ ਖਰਾਬ ਮੌਸਮ ਨਾਲ ਹੋਈ ਜਾਂ ਇਸ ਦਾ ਕੋਈ ਹੋਰ ਕਾਰਨ ਸੀ। ਸ੍ਰੀ ਵਿਟਮਾਇਰ ਨੇ ਕਿਹਾ ਕਿ ਆਮ ਲੋਕਾਂ ਲਈ ਬਿਜਲੀ ਸੇਵਾ ਬਹਾਲ ਕਰਨ ਲਈ ਕਈ ਹਫ਼ਤੇ ਲੱਗ ਸਕਦੇ ਹਨ।