ਰਾਸ਼ਟਰਪਤੀ ਦ੍ਰੋਪਦੀ ਮੁਰਮੂ ਰਾਮ ਮੰਦਰ 'ਚ ਪੂਜਾ ਕਰਨ ਲਈ 1 ਮਈ ਨੂੰ ਅਯੁੱਧਿਆ ਆਉਣ ਵਾਲੇ ਹਨ । ਮੰਦਰ ਦੇ ਅਧਿਕਾਰੀਆਂ ਨੇ ਇਹ ਜਾਣਕਾਰੀ ਦਿੱਤੀ।ਰਾਮ ਮੰਦਰ ਟਰੱਸਟ ਦੇ ਅਧਿਕਾਰੀਆਂ ਨੇ ਦੱਸਿਆ ਕਿ ਇਸ ਦੌਰਾਨ ਆਮ ਸ਼ਰਧਾਲੂ ਵੀ ਪਹਿਲਾਂ ਵਾਂਗ ਦਰਸ਼ਨ ਅਤੇ ਪੂਜਾ ਕਰ ਸਕਣਗੇ।ਰਾਸ਼ਟਰਪਤੀ ਮੁਰਮੂ ਦੇ ਵਿਸ਼ੇਸ਼ ਜਹਾਜ਼ ਦੇ 1 ਮਈ ਨੂੰ ਸ਼ਾਮ 4 ਵਜੇ ਦੇ ਕਰੀਬ ਅਯੁੱਧਿਆ ਪਹੁੰਚਣ ਦੀ ਸੰਭਾਵਨਾ ਹੈ। ਇਸ ਤੋਂ ਬਾਅਦ ਉਨ੍ਹਾਂ ਨੂੰ ਵੀਆਈਪੀ ਗੇਟ ਰਾਹੀਂ ਮੰਦਰ ਪਰਿਸਰ ਵਿੱਚ ਲਿਜਾਇਆ ਜਾਵੇਗਾ।