ਉੱਤਰ ਪ੍ਰਦੇਸ਼ ਦੇ ਬਿਜਨੌਰ ਵਿੱਚ ਇੱਕ ਦਰਦਨਾਕ ਸੜਕ ਹਾਦਸਾ ਵਾਪਰਿਆ ਹੈ। ਇਸ ਹਾਦਸੇ 'ਚ ਲਾੜਾ-ਲਾੜੀ ਸਮੇਤ 7 ਲੋਕਾਂ ਦੀ ਮੌਤ ਹੋ ਗਈ। ਮਰਨ ਵਾਲਿਆਂ ਵਿੱਚ ਲਾੜਾ-ਲਾੜੀ, ਲਾੜੇ ਦੀ ਮਾਸੀ ਅਤੇ ਭਰਾ ਸਮੇਤ ਸੱਤ ਲੋਕ ਸ਼ਾਮਲ ਹਨ। ਧਾਮਪੁਰ ਦੇ ਪਿੰਡ ਤਿੱਬੜੀ ਦਾ ਰਹਿਣ ਵਾਲਾ ਪਰਿਵਾਰ ਝਾਰਖੰਡ ਤੋਂ ਲਾੜੀ ਨਾਲ ਘਰ ਪਰਤ ਰਿਹਾ ਸੀ। ਘਰ ਵਿੱਚ ਦੁਲਹਨ ਦੇ ਸਵਾਗਤ ਦੀਆਂ ਤਿਆਰੀਆਂ ਚੱਲ ਰਹੀਆਂ ਸਨ। ਹੱਸਦੇ-ਖੇਡਦੇ ਪਰਿਵਾਰ ਦੀਆਂ ਖੁਸ਼ੀਆਂ ਅਚਾਨਕ ਸੋਗ ਵਿੱਚ ਬਦਲ ਗਈਆਂ। ਹਾਦਸੇ ਨੇ ਸਭ ਕੁਝ ਤਬਾਹ ਕਰ ਦਿੱਤਾ।ਇਸ ਖਬਰ ਨਾਲ ਪਰਿਵਾਰ ਵਿੱਚ ਹੀ ਨਹੀਂ ਬਲਕਿ ਪੂਰੇ ਪਿੰਡ ਵਿੱਚ ਸੋਗ ਦੀ ਲਹਿਰ ਫੈਲ ਗਈ ਹੈ।