ਇਸ ਵਾਰ ਰਣਜੀਤ ਸਿੰਘ ਢਿੱਲੋਂ 'ਤੇ ਬਾਜ਼ੀ
ਰਣਜੀਤ ਦੋ ਵਾਰ ਕੌਂਸਲਰ ਤੇ ਵਿਧਾਇਕ ਰਹੇ
ਢਿੱਲੋਂ ਨੇ ਪਹਿਲੀ ਵਾਰ 2012 ਵਿੱਚ ਲੁਧਿਆਣਾ ਪੂਰਬੀ ਤੋਂ ਵਿਧਾਨ ਸਭਾ ਚੋਣ ਲੜੀ
ਢਿੱਲੋਂ ਨੇ ਕਾਂਗਰਸ ਦੇ ਗੁਰਮੇਲ ਸਿੰਘ ਪਹਿਲਵਾਨ ਨੂੰ 4, 569 ਵੋਟਾਂ ਨਾਲ ਹਰਾਇਆ
ਲੁਧਿਆਣਾ : ਪੰਜਾਬ ਦੀ ਲੁਧਿਆਣਾ ਲੋਕ ਸਭਾ ਸੀਟ 'ਤੇ ਪਿਛਲੇ 15 ਸਾਲਾਂ ਤੋਂ ਸ਼੍ਰੋਮਣੀ ਅਕਾਲੀ ਦਲ ਲਗਾਤਾਰ ਪਛੜਦਾ ਜਾ ਰਿਹਾ ਹੈ। ਇਸ ਵਾਰ ਢਾਈ ਸਾਲ ਪਹਿਲਾਂ ਵਿਪਨ ਸੂਦ ਕਾਕਾ ਨੂੰ ਟਿਕਟ ਦੇਣ ਦਾ ਐਲਾਨ ਕੀਤਾ ਗਿਆ ਸੀ ਪਰ ਆਖਰੀ ਸਮੇਂ ਕਾਕਾ ਨੇ ਪਾਰਟੀ ਪ੍ਰਧਾਨ ਸੁਖਬੀਰ ਸਿੰਘ ਬਾਦਲ ਨੂੰ ਆਪਣੀ ਖਰਾਬ ਸਿਹਤ ਦਾ ਕਾਰਨ ਦੱਸਦਿਆਂ ਜਵਾਬ ਦਿੱਤਾ। ਜਿਸ ਕਾਰਨ ਹੁਣ ਸੁਖਬੀਰ ਬਾਦਲ ਨੇ ਦੋ ਵਾਰ ਕੌਂਸਲਰ ਅਤੇ ਇੱਕ ਵਾਰ ਵਿਧਾਇਕ ਰਹਿ ਚੁੱਕੇ ਰਣਜੀਤ ਸਿੰਘ ਢਿੱਲੋਂ 'ਤੇ ਆਪਣਾ ਦਾਅ ਲਗਾ ਦਿੱਤਾ ਹੈ।
ਢਿੱਲੋਂ ਅਕਾਲੀ ਦਲ ਦੇ ਵਫ਼ਾਦਾਰ ਸਿਪਾਹੀ ਹਨ। ਢਿੱਲੋਂ ਨੇ ਪਹਿਲੀ ਵਾਰ 2012 ਵਿੱਚ ਲੁਧਿਆਣਾ ਪੂਰਬੀ ਤੋਂ ਵਿਧਾਨ ਸਭਾ ਚੋਣ ਲੜੀ ਸੀ। ਢਿੱਲੋਂ ਨੇ ਕਾਂਗਰਸ ਦੇ ਗੁਰਮੇਲ ਸਿੰਘ ਪਹਿਲਵਾਨ ਨੂੰ 4, 569 ਵੋਟਾਂ ਨਾਲ ਹਰਾਇਆ। ਇਸ ਤੋਂ ਬਾਅਦ ਸਾਲ 2017 ਵਿੱਚ ਢਿੱਲੋਂ ਨੇ ਹਲਕਾ ਪੂਰਬੀ ਤੋਂ ਮੁੜ ਚੋਣ ਲੜੀ ਪਰ ਇਸ ਵਾਰ ਉਹ ਕਾਂਗਰਸੀ ਉਮੀਦਵਾਰ ਸੰਜੀਵ ਤਲਵਾੜ ਤੋਂ 1697 ਵੋਟਾਂ ਨਾਲ ਹਾਰ ਗਏ। ਢਿੱਲੋਂ ਨੂੰ 2022 ਵਿੱਚ 20, 369 ਵੋਟਾਂ ਮਿਲੀਆਂ ਸਨ। 2022 ਵਿੱਚ ਢਿੱਲੋਂ ਦੀ ਕੁੱਲ ਜਾਇਦਾਦ 5, 34, 20, 682 ਰੁਪਏ ਸੀ।
ਅਕਾਲੀ ਦਲ ਨੇ 2004 ਤੋਂ ਬਾਅਦ ਕੋਈ ਸੀਟ ਨਹੀਂ ਜਿੱਤੀ
ਸ਼੍ਰੋਮਣੀ ਅਕਾਲੀ ਦਲ ਨੇ 2004 ਤੋਂ ਬਾਅਦ ਇੱਕ ਵਾਰ ਵੀ ਲੁਧਿਆਣਾ ਵਿੱਚ ਲੋਕ ਸਭਾ ਸੀਟ ਨਹੀਂ ਜਿੱਤੀ ਹੈ। ਸਾਬਕਾ ਕੈਬਨਿਟ ਮੰਤਰੀ ਸ਼ਰਨਜੀਤ ਸਿੰਘ ਢਿੱਲੋਂ 2004 ਵਿੱਚ ਲੁਧਿਆਣਾ ਤੋਂ ਸੰਸਦ ਵਿੱਚ ਪਹੁੰਚਣ ਵਾਲੇ ਆਖਰੀ ਅਕਾਲੀ ਆਗੂ ਸਨ। ਉਨ੍ਹਾਂ ਤੋਂ ਬਾਅਦ ਅਕਾਲੀ ਦਲ ਨੇ ਕਈ ਨੇਤਾਵਾਂ ਨੂੰ ਅਜ਼ਮਾਇਆ, ਜੋ ਨੇੜਲੇ ਵਿਰੋਧੀਆਂ ਨੂੰ ਟੱਕਰ ਦੇਣ ਵਿੱਚ ਅਸਫਲ ਰਹੇ।
ਢਿੱਲੋਂ ਦੋ ਵਾਰ ਕੌਂਸਲਰ ਅਤੇ ਵਿਧਾਇਕ ਰਹੇ
ਰਣਜੀਤ ਸਿੰਘ ਢਿੱਲੋਂ 2012 ਵਿੱਚ ਲੁਧਿਆਣਾ ਪੂਰਬੀ ਹਲਕੇ ਤੋਂ ਵਿਧਾਨ ਸਭਾ ਚੋਣ ਲੜਨ ਤੋਂ ਪਹਿਲਾਂ ਦੋ ਵਾਰ ਕੌਂਸਲਰ ਰਹਿ ਚੁੱਕੇ ਹਨ। ਉਹ 2017 ਦੀਆਂ ਵਿਧਾਨ ਸਭਾ ਚੋਣਾਂ ਵਿੱਚ ਕਾਂਗਰਸ ਉਮੀਦਵਾਰ ਸੰਜੇ ਤਲਵਾੜ ਤੋਂ ਹਾਰ ਗਏ ਸਨ।
ਪਾਰਟੀ ਨੇ ਉਨ੍ਹਾਂ ਨੂੰ 2022 ਵਿੱਚ ਮੁੜ ਪੂਰਬੀ ਹਲਕੇ ਤੋਂ ਚੋਣ ਮੈਦਾਨ ਵਿੱਚ ਉਤਾਰਿਆ ਸੀ ਪਰ ਉਹ ਮੁੜ ਆਮ ਆਦਮੀ ਪਾਰਟੀ ਦੇ ਉਮੀਦਵਾਰ ਦਲਜੀਤ ਸਿੰਘ ਭੋਲਾ ਤੋਂ ਹਾਰ ਗਏ ਸਨ। ਉਹ ਪੰਜ ਸਾਲ ਜ਼ਿਲ੍ਹਾ ਅਕਾਲੀ ਦਲ ਦੇ ਪ੍ਰਧਾਨ ਵੀ ਰਹੇ ਹਨ।
ਸੰਭਾਵੀ ਉਮੀਦਵਾਰ ਵਿਪਨ ਸੂਦ ਕਾਕਾ ਵੱਲੋਂ ਸਿਹਤ ਕਾਰਨਾਂ ਕਰਕੇ ਲੋਕ ਸਭਾ ਚੋਣਾਂ ਲੜਨ ਤੋਂ ਹਟਣ ਤੋਂ ਬਾਅਦ, ਪਾਰਟੀ ਨੇ ਹੋਰ ਵਿਕਲਪਾਂ ਦੀ ਤਲਾਸ਼ ਕੀਤੀ ਸੀ। ਕਾਂਗਰਸ ਨੇ ਪਿਛਲੀਆਂ ਤਿੰਨ ਵਾਰ 2009, 2014 ਅਤੇ 2019 ਲਈ ਇਸ ਲੋਕ ਸਭਾ ਸੀਟ 'ਤੇ ਕਬਜ਼ਾ ਕੀਤਾ ਹੈ।