Saturday, November 23, 2024
 
BREAKING NEWS

ਸਿੱਖ ਇਤਿਹਾਸ

ਗੁਰੂ ਹਰਿਗੋਬਿੰਦ ਸਾਹਿਬ ਅੱਜ ਦੇ ਦਿਨ ਹੋਏ ਸਨ ਗੁਰਗੱਦੀ 'ਤੇ ਬਿਰਾਜਮਾਨ

May 15, 2020 04:33 PM
ਚੰਡੀਗੜ : ਸਿੱਖ ਧਰਮ ਦੇ ਛੇਵੇਂ ਗੁਰੂ ਸ੍ਰੀ ਗੁਰੂ ਹਰਿਗੋਬਿੰਦ ਸਾਹਿਬ ਦਾ ਨਾਨਕਸ਼ਾਹੀ ਕੈਲੰਡਰ ਮੁਤਾਬਕ ਅੱਜ ਗੁਰਤਾਗੱਦੀ ਦਿਵਸ ਹੈ। ਗੁਰੂ ਹਰਿਗੋਬਿੰਦ ਸਾਹਿਬ ਦਾ ਪ੍ਰਕਾਸ਼ 1595 ਈਸਵੀ ਨੂੰ ਹੋਇਆ ਸੀ। ਪੰਚਮ ਪਾਤਸ਼ਾਹ ਦੀ ਸ਼ਹਾਦਤ ਕਾਰਨ ਬਾਲ ਗੁਰੂ ਹਰਿਗੋਬਿੰਦ ਜੀ 11 ਸਾਲ ਦੀ ਉਮਰ ਵਿੱਚ 1606 ਈ ਨੂੰ ਗੁਰਗੱਦੀ 'ਤੇ ਬਿਰਾਜਮਾਨ ਹੋਏ।  ਸ੍ਰੀ ਗੁਰੂ ਅਰਜਨ ਦੇਵ ਜੀ ਨੇ ਗੁਰੂ ਹਰਿਗੋਬਿੰਦ ਸਾਹਿਬ ਨੂੰ ਸ਼ਸਤ੍ਰਧਾਰੀ ਹੋ ਕੇ ਗੁਰਗੱਦੀ 'ਤੇ ਬੈਠਣ ਦਾ ਆਦੇਸ਼ ਕੀਤਾ ਸੀ। ਆਪ ਨੇ ਮੀਰੀ ਤੇ ਪੀਰੀ ਦੀਆਂ ਦੋ ਤਲਵਾਰਾਂ ਧਾਰਨ ਕੀਤੀਆਂ। ਮੀਰੀ ਰਾਜਸੀ ਸ਼ਕਤੀ ਦਾ ਸੂਚਕ ਹੈ ਜਦਕਿ ਪੀਰੀ ਅਧਿਆਤਮਵਾਦੀ ਰਹੱਸਵਾਦ ਦਾ ਸੂਚਕ ਹੈ। ਇਸ ਤਰ•ਾਂ ਸਿੱਖ ਧਰਮ ਵਿੱਚ ਇਹ ਸਿਧਾਂਤ ਭਗਤੀ ਤੇ ਸ਼ਕਤੀ ਦਾ ਸੁਮੇਲ ਹੈ। ਮਨੁੱਖਤਾ ਦੇ ਇਤਿਹਾਸ ਵਿੱਚ ਮੀਰ ਦੀ ਤਲਵਾਰ ਜ਼ਰ, ਜ਼ੋਰੂ ਤੇ ਜ਼ਮੀਨ ਲਈ ਉੱਠੀ ਤੇ ਪੀਰ ਦੀ ਤਲਵਾਰ ਦੂਜਿਆਂ ਦੇ ਧਰਮ ਨੂੰ ਮਾਰ ਮਕਾਉਣ ਲਈ ਵਰਤੀ ਜਾਂਦੀ ਰਹੀ ਪਰ ਗੁਰੂ ਸਾਹਿਬ ਨੇ ਇਤਿਹਾਸ ਵਿੱਚ ਪਹਿਲੀ ਵਾਰ ਤਲਵਾਰ ਦੀ ਮਾਰੂ ਸ਼ਕਤੀ ਨੂੰ ਉਸਾਰੂ ਸ਼ਕਤੀ ਵਿੱਚ ਤਬਦੀਲ ਕੀਤਾ। ਇਸ ਤਰ•ਾਂ ਛੇਵੇਂ ਪਾਤਸ਼ਾਹ ਵੱਲੋਂ ਸਿੱਖਾਂ ਨੂੰ ਚੰਗੇ ਸ਼ਸਤਰ ਤੇ ਵਧੀਆਂ ਘੋੜੇ ਗੁਰੂ ਦਰਬਾਰ ਵਿੱਚ ਭੇਜਣ ਤੇ ਖੁਦ ਵੀ ਸ਼ਸਤਰਧਾਰੀ ਰਹਿਣ ਲਈ ਹੁਕਮਨਾਮੇ ਜਾਰੀ ਕੀਤੇ।
  ਭਾਈ ਗੁਰਦਾਸ ਜੀ ਤੇ ਬਾਬਾ ਬੁੱਢਾ ਜੀ ਦੀ ਮਦਦ ਨਾਲ ਸ੍ਰੀ ਅਕਾਲ ਤਖ਼ਤ ਸਾਹਿਬ ਦੀ ਰਚਨਾ ਕੀਤੀ। ਸਰੀਰਕ ਬਲਵਾਨਤਾ ਦੇ ਨਾਲ-ਨਾਲ ਯੋਧਿਆਂ ਦੀਆਂ ਵਾਰਾਂ ਗਾਈਆਂ ਜਾਣ ਲੱਗੀਆਂ। ਇਤਿਹਾਸ ਅਨੁਸਾਰ ਭਾਵੇਂ ਆਪ ਦੇ ਸਬੰਧ ਜਹਾਂਗੀਰ ਨਾਲ ਬਹੁਤ ਹੀ ਮਿੱਤਰਤਾ ਵਾਲੇ ਸਨ ਪਰ ਫਿਰ ਵੀ ਆਪ ਨੇ ਸੈਨਿਕ ਸ਼ਕਤੀ ਨੂੰ ਮਜਬੂਤ ਕਰਨ ਲਈ ਪੂਰਾ ਪੂਰਾ ਧਿਆਨ ਦਿੱਤਾ। ਆਪ ਪਾਸ 300 ਘੋੜ ਸਵਾਰ ਤੇ ਅਸਤਬਲ ਵਿੱਚ 800 ਘੋੜੇ ਸਨ ਤੇ 60 ਮਿਸ਼ਾਲਚੀ ਹਰ ਸਮੇਂ ਆਪ ਜੀ ਦੇ ਹੁਕਮ ਵਿੱਚ ਹਾਜ਼ਰ ਰਹਿੰਦੇ ਸਨ। ਗੁਰੂ ਸਾਹਿਬ ਹਰੇਕ ਦੁਖੀ ਲੋੜਵੰਦ ਤੇ ਧ੍ਰਿਕਾਰੇ ਹੋਏ ਨੂੰ ਸ਼ਰਨ ਵਿੱਚ ਜਗ•ਾ ਦਿੰਦੇ ਸਨ। ਗੁਰੂ ਹਰਿਗੋਬਿੰਦ ਸਾਹਿਬ ਨੇ ਆਪਣੇ ਜੀਵਨ ਕਾਲ ਵਿੱਚ ਚਾਰ ਜੰਗਾਂ ਲੜੀਆਂ ਤੇ ਚੌਹਾਂ ਜੰਗਾਂ ਦੇ ਜਰਨੈਲਾਂ ਨੂੰ ਆਪਣੇ ਹੱਥੀਂ ਮੌਤ ਦੇ ਘਾਟ ਉਤਾਰਿਆ। ਇਨ•ਾਂ ਚਹੁੰਆਂ ਜੰਗਾਂ ਵਿੱਚ ਆਪ ਨੂੰ ਆਪਣੀ ਰੱਖਿਆ ਲਈ ਲੜਨਾ ਪਿਆ ਤੇ ਇਹ ਜੰਗ ਰਾਜਸੀ ਨਾ ਹੋ ਕੇ ਧਰਮ ਯੁੱਧ ਸੀ। ਗੁਰੂ ਸਾਹਿਬ ਨੇ ਆਪਣੇ ਆਖਰੀ ਦਸ ਸਾਲ ਕੀਰਤਪੁਰ ਸਾਹਿਬ ਵਿਖੇ ਬਤੀਤ ਕੀਤੇ। ਆਪ ਰੋਜ਼ਾਨਾ ਦੇ ਜੀਵਨ ਵਿੱਚ ਉਨ•ਾਂ ਗੁਣਾ ਤੇ ਅਮਲ ਕਰਨ ਦੇ ਹੱਕ ਵਿੱਚ ਸਨ, ਜਿਹੜੇ ਹਰ ਥਾਂ ਰੱਬ ਦੀ ਸਰਵਵਿਆਪਕਤਾ ਦੀ ਭਾਵਨਾ ਵਿੱਚੋਂ ਪੈਦਾ ਹੋਏ ਸਨ। ਐਸੇ ਦੀਨ ਦਿਆਲ ਸਤਿਗੁਰੂ ਸਾਹਿਬ ਸ਼੍ਰੀ ਗੁਰੂ ਹਰਿਗੋਬਿੰਦ ਸਾਹਿਬ ਦੀ ਗੁਰਗੱਦੀ ਦਿਵਸ ਦੇ ਮੌਕੇ ਸਮੁੱਚੀ ਗੁਰੂ ਨਾਨਕ ਨਾਮ ਲੇਵਾ ਸਿੱਖ ਸੰਗਤ ਨੂੰ ਬਹੁਤ ਬਹੁਤ ਵਧਾਈਆਂ।
 

Have something to say? Post your comment

 
 
 
 
 
Subscribe