ਕਪੂਰਥਲਾ : ਜ਼ਿਲ੍ਹਾ ਕਪੂਰਥਲਾ ਦੇ ਪਿੰਡ ਲੱਖਣਕੇ ਪੱਡਾ ਦੇ ਮੇਨ ਚੌਕ ਵਿੱਚ ਬੀਤੀ ਰਾਤ ਏਐੱਆਈ ਨੇ ਕਰਫਿਊ ਦੌਰਾਨ ਪਹਿਰਾ ਦੇ ਰਹੇ ਅੰਤਰਰਾਸ਼ਟਰੀ ਕਬੱਡੀ ਖਿਡਾਰੀ ਅਰਵਿੰਦਰਜੀਤ ਪਹਿਲਵਾਨ ਦਾ ਗੋਲੀਆਂ ਮਾਰ ਕੇ ਕਤਲ ਕਰ ਦਿੱਤਾ, ਜਦ ਕਿ ਉਸ ਦੇ ਨਾਲ ਦੂਸਰੇ ਨੌਜਵਾਨ ਵੀ ਗੋਲੀ ਲੱਗਣ ਨਾਲ ਜ਼ਖ਼ਮੀ ਹੋ ਗਿਆ। ਸੁਭਾਨਪੁਰ ਪੁਲੀਸ ਵਲੋਂ ਮਾਮਲਾ ਦਰਜ ਕਰ ਲਿਆ ਹੈ। ਮੁਲਜ਼ਮ ਫਰਾਰ ਹੋ ਗਿਆ। ਏਐੱਸਆਈ ਪਰਮਜੀਤ ਸਿੰਘ ਢਿਲਵਾਂ ਥਾਣੇ ਵਿੱਚ ਤਾਇਨਾਤ ਹੈ। ਉਸ ਨੂੰ ਗਿ੍ਫਤਾਰ ਕਰ ਲਿਆ ਗਿਆ ਹੈ।