ਜੰਮੂ : ਬੀਤੇ ਦਿਨੀ ਜੰਮੂ-ਕਸ਼ਮੀਰ ਵਿਚ ਸੁਰੱਖਿਆ ਬਲਾਂ ਨਾਲ ਮੁਕਾਬਲੇ ਵਿਚ ਹਿਜਬੁਲ ਮੁਜਾਹਿਦੀਨ ਕਮਾਂਡਰ ਰਿਆਜ਼ ਨਾਇਕੂ ਮਾਰਿਆ ਗਿਆ ਸੀ। ਅੱਜ ਕਸਬਾ ਪੁਲਵਾਮਾ ਜ਼ਿਲੇ ਦੇ ਅਵੰਤੀਪੁਰਾ ਵਿਚ ਵੀਰਵਾਰ ਨੂੰ ਪੱਥਰਬਾਜ਼ੀ ਦੀਆਂ ਘਟਨਾਵਾਂ ਵਾਪਰੀਆਂ ਹਨ। ਪੱਥਰਬਾਜ਼ੀ ਦੀਆਂ ਇਹ ਘਟਨਾਵਾਂ ਅਜਿਹੇ ਸਮੇਂ ਆਈਆਂ ਹਨ ਜਦੋਂ ਸਾਵਧਾਨੀ ਵਜੋਂ ਵਾਦੀ ਦੇ ਕਈ ਹਿੱਸਿਆਂ ਵਿੱਚ ਕਰਫਿਉ ਵਰਗੀਆਂ ਪਾਬੰਦੀਆਂ ਲੱਗੀਆਂ ਹੋਈਆਂ ਹਨ। ਇਸ ਤੋਂ ਬਾਅਦ ਪ੍ਰਸ਼ਾਸਨ ਨੇ ਮੋਬਾਈਲ ਟੈਲੀਫੋਨ ਅਤੇ ਇੰਟਰਨੈੱਟ ਸੇਵਾਵਾਂ ਬੰਦ ਕਰ ਦਿੱਤੀਆਂ ਸਨ। ਸ੍ਰੀਨਗਰ ਸਮੇਤ ਵਾਦੀ ਦੇ ਜ਼ਿਆਦਾਤਰ ਹਿੱਸਿਆਂ ਵਿਚ ਨਾਇਕੂ ਦੇ ਮਾਰੇ ਜਾਣ ਦੀ ਖ਼ਬਰ ਤੋਂ ਬਾਅਦ ਪਾਬੰਦੀਆਂ ਲੱਗੀਆਂ ਹੋਈਆਂ ਹਨ। ਅਧਿਕਾਰੀ ਨੇ ਕਿਹਾ ਕਿ ਕਸ਼ਮੀਰ ਵਿੱਚ ਕੋਰੋਨਾ ਵਾਇਰਸ ਮਹਾਮਾਰੀ ਕਾਰਨ ਬੰਦ ਦਾ ਤੀਜਾ ਪੜਾਅ ਲਾਗੂ ਹੈ। ਸ਼ਾਂਤੀ ਨੂੰ ਯਕੀਨੀ ਬਣਾਉਣ ਲਈ ਵਾਦੀ ਦੇ ਕਈ ਸੰਵੇਦਨਸ਼ੀਲ ਇਲਾਕਿਆਂ ਵਿੱਚ ਵਾਧੂ ਸੁਰੱਖਿਆ ਬਲ ਤਾਇਨਾਤ ਕੀਤੇ ਗਏ ਹਨ। ਅਧਿਕਾਰੀਆਂ ਨੇ ਦੱਸਿਆ ਕਿ ਨੌਜਵਾਨਾਂ ਦੇ ਕੁਝ ਸਮੂਹਾਂ ਨੂੰ ਵੀਰਵਾਰ ਤੜਕੇ ਅਵੰਤੀਪੁਰਾ ਦੇ ਨਾਇਕੂ ਦੇ ਜੱਦੀ ਪਿੰਡ ਦੇ ਆਸ ਪਾਸ ਪੱਥਰਬਾਜੀ ਕੀਤੀ ਜਾਣ ਦੀ ਖਬਰ ਹੈ। ਉਨ•ਾਂ ਕਿਹਾ ਕਿ ਬੁੱਧਵਾਰ ਨੂੰ ਵੀ ਇਸੇ ਤਰ•ਾਂ ਦੇ ਪੱਥਰਬਾਜੀ ਹੋਣ ਦੀ ਖ਼ਬਰ ਮਿਲੀ ਸੀ, ਜਿਸ ਵਿੱਚ 16 ਲੋਕ ਜ਼ਖਮੀ ਹੋਏ ਸਨ। ਚਾਰ ਜ਼ਖਮੀ ਨੂੰ ਗੋਲੀਆਂ ਦੇ ਨਿਸ਼ਾਨ ਸਨ ।