ਟੋਰਾਂਟੋ : ਬੀਤੇ ਦਿਨੀ ਹੀ ਡਾਕਟਰਾਂ ਲਈ ਹਦਾਇਤਾਂ ਸਨ ਕਿ ਮਰੀਜ਼ਾਂ ਦੇ ਇਲਾਜ ਲਈ ਪੂਰਾ ਪ੍ਰੋਟੋਕਾਲ ਨਿਭਾਇਆ ਜਾਵੇ। ਇਸੇ ਤਹਿਤ ਕੈਨੇਡਾ ਦੇ ਦੋ ਸਿੱਖ ਡਾਕਟਰ ਭਰਾਵਾਂ ਨੇ ਕੋਰੋਨਾ ਵਾਇਰਸ ਪੀੜਤ ਮਰੀਜ਼ਾਂ ਦਾ ਇਲਾਜ ਕਰਨ ਲਈ ਆਪਣੀ ਦਾੜੀ ਕਟਾ ਲਈ ਹੈ ਕਿਉਂਕਿ ਮਰੀਜ਼ਾਂ ਦੇ ਇਲਾਜ ਲਈ ਪੂਰੇ ਮਾਸਕ ਤੇ ਹੋਰ ਸਮਾਣ ਪਾਉਣਾ ਜ਼ਰੂਰੀ ਹੈ। ਦਸਿਆ ਗਿਆ ਹੈ ਕਿ ਇਸੇ ਕਾਰਨ ਸਿੱਖ ਡਾਕਟਰ ਭਰਾਵਾਂ ਨੇ ਇਹ ਫ਼ੈਸਲਾ ਲਿਆ ਹੈ। ਜਾਣਕਾਰੀ ਅਨੁਸਾਰ ਮਾਂਟਰੀਅਲ ਵਿਚ ਰਹਿਣ ਵਾਲੇ ਫਿਜ਼ੀਸ਼ੀਅਨ ਸੰਜੀਤ ਸਿੰਘ ਸਲੂਜਾ ਅਤੇ ਉਨ•ਾਂ ਦੇ ਭਰਾ ਰੰਜੀਤ ਸਿੰਘ ਜੋ ਕਿ ਨਿਊਰੋ-ਸਰਜਨ ਹਨ ਨੇ ਇਹ ਕੁਰਬਾਨੀ ਦਿਤੀ। ਦੱਸਿਆ ਜਾ ਰਿਹਾ ਹੈ ਕਿ ਕਿ ਸਿੱਖ ਹੋਣ ਕਾਰਨ ਉਨ•ਾਂ ਦੀ ਦਾੜੀ ਉਨ•ਾਂ ਦੀ ਪਛਾਣ ਹੈ ਪਰ ਇਸ ਨਾਲ ਉਨ•ਾਂ ਨੂੰ ਮਾਸਕ ਪਾਉਣ ਵਿਚ ਦਿੱਕਤ ਆਉਂਦੀ ਸੀ ਅਤੇ ਚੰਗੀ ਤਰਾਂ ਵਿਚਾਰ ਕਰ ਕੇ ਦਾੜੀ ਕਟਾਉਣ ਦਾ ਫੈਸਲਾ ਲਿਆ ਗਿਆ ਹੈ। ਡਾਕਟਰ ਅਨੁਸਾਰ ਉਹ ਕੋਰੋਨਾ ਦੇ ਮਰੀਜ਼ਾਂ ਦਾ ਇਲਾਜ ਕਰਨ ਤੋਂ ਇਨਕਾਰ ਕਰ ਸਕਦੇ ਸੀ ਪਰ ਇਹ ਮਨੁੱਖਤਾ ਦੀ ਸੇਵਾ ਵਿਰੁਧ ਹੁੰਦਾ ਅਤੇ ਜੋ ਅਸੀ ਕੀਤਾ ਉਹ ਮੌਜੂਦਾ ਸਮੇਂ ਵਿਚ ਅਤਿ ਜ਼ਰੂਰੀ ਹੈ।