ਕੋਰੋਨਾਵਾਇਰਸ ਦੀ ਵਜ੍ਹਾ ਨਾਲ ਲਾਗੂ ਲੌਕਡਾਊਨ ਕਾਰਨ ਸੰਯੁਕਤ ਅਰਬ ਅਮੀਰਾਤ ਵਿਚ ਕੰਮ ਕਰਦੇ ਭਾਰਤੀਆਂ ਵਿੱਚੋਂ ਕਰੀਬ ਡੇਢ ਲੱਖ ਨੇ ਵਤਨ ਵਾਪਸੀ ਲਈ ਭਾਰਤੀ ਦੂਤਾਵਾਸ ਵਿੱਚ ਰਜਿਸਟਰੇਸ਼ਨ ਕਰਵਾਇਆ ਹੈ। ਦੁਬਈ ਵਿੱਚ ਭਾਰਤ ਦੇ ਕੌਂਸਲ ਜਨਰਲ ਦੇ ਹਵਾਲੇ ਨਾਲ ਗਲਫ ਨਿਊਜ਼ ਨੇ ਦੱਸਿਆ ਹੈ ਕਿ ਸ਼ਨੀਵਾਰ ਸ਼ਾਮ 6 ਵਜੇ ਤੱਕ ਸਾਨੂੰ 150, 000 ਤੋਂ ਜ਼ਿਆਦਾ ਅਰਜ਼ੀਆਂ ਪ੍ਰਾਪਤ ਹੋਈਆਂ ਹਨ। ਉਨ੍ਹਾਂ ਵਿਚੋਂ ਇੱਕ ਚੌਥਾਈ ਲੋਕ ਆਪਣੀ ਨੌਕਰੀ ਗਵਾਉਣ ਦੇ ਬਾਅਦ ਆਪਣੇ ਦੇਸ਼ ਪਰਤਣਾ ਚਾਹੁੰਦੇ ਹਨ । ਉਨ੍ਹਾਂ ਦੱਸਿਆ ਹੈ ਕਿ ਇਹਨਾਂ ਵਿਚੋਂ 40 ਫੀਸਦੀ ਆਵੇਦਨ ਛੋਟੇ ਕੰਮਕਾਰ ਵਾਲੇ ਲੋਕਾਂ ਦੇ ਹਨ ਅਤੇ 20 ਪ੍ਰਤੀਸ਼ਤ ਪੇਸ਼ੇਵਰ। ਕੁੱਲ ਮਿਲਾ ਕੇ ਯੂਏਈ ਵਿਚ 25 ਫੀਸਦੀ ਭਾਰਤੀਆ ਨੇ ਦੇਸ਼ ਛੱਡਣ ਲ਼ਈ ਨੌਕਰੀ ਗਵਾਉਣ ਦਾ ਹਵਾਲਾ ਦਿੱਤਾ ਹੈ ਅਤੇ 10 ਪ੍ਰਤੀਸ਼ਤ ਉਹ ਲੋਕ ਹਨ ਜਿਹੜੇ ਇੱਥੇ ਹੋਰ ਵੀਜੇ ਉੱਤੇ ਆਏ ਸਨ ਪਰ ਲੌਕਡਾਊਨ ਕਰਕੇ ਇੱਥੇ ਫਸ ਗਏ ਸਨ।