ਲਿਸਬਨ : ਪੂਰੀ ਦੁਨੀਆ ਵਿਚ ਕੋਰੋਨਾਵਾਇਰਸ ਦਾ ਪ੍ਰਕੋਪ ਦੇਖਿਆ ਜਾ ਸਕਦਾ ਹੈ। ਜਿਸ ਦਾ ਸਭ ਤੋਂ ਜ਼ਿਆਦਾ ਪ੍ਰਭਾਵ ਅਮਰੀਕਾ ਅਤੇ ਯੂਰਪ ਵਿਚ ਦਰਜ ਕੀਤਾ ਗਿਆ। ਉਥੇ ਹੀ 18 ਮਾਰਚ ਨੂੰ ਐਮਰਜੰਸੀ ਲਾਗੂ ਕਰਨ ਵਾਲੇ ਪੁਰਤਗਾਲ ਨੇ ਐਮਰਜੰਸੀ ਹਟਾਉਣ ਦਾ ਫੈਸਲਾ ਕੀਤਾ ਅਤੇ ਨਾਲ ਹੀ ਪਾਬੰਦੀਆਂ ਵਿਚ ਕੁਝ ਢਿੱਲ ਦੇਣੀਆਂ ਸ਼ੁਰੂ ਕਰ ਦਿੱਤੀਆਂ ਹਨ। ਸੋਮਵਾਰ ਤੋਂ ਉਥੇ ਛੋਟੇ ਸਟੋਰ ਖੋਲ੍ਹੇ ਜਾਣਗੇ ਪਰ ਦੂਜੇ ਪਾਸੇ ਵੱਡੀਆਂ ਦੁਕਾਨਾਂ ਨੂੰ 1 ਜੂਨ ਤੋਂ ਬਾਅਦ ਖੋਲੇ ਜਾਣ ਦਾ ਇੰਤਜ਼ਾਰ ਕਰਨਾ ਹੋਵੇਗਾ।