ਮੁੰਬਈ : ਮੁੰਬਈ 'ਚ ਹੁਣ ਕੋਰੋਨਾ ਦਾ ਟੈਸਟ ਚੱਲਦੇ-ਫਿਰਦੇ ਵੀ ਹੋ ਸਕੇਗਾ। ਬੀ.ਐਮ.ਸੀ. (ਬ੍ਰਹਿਮੰਬਾਈ ਨਗਰ ਨਿਗਮ) ਨੇ ਇੱਕ ਅਜਿਹੀ ਬੱਸ ਦਾ ਨਿਰਮਾਣ ਕਰਵਾਇਆ ਹੈ ਜਿਸ 'ਚ ਕੋਈ ਵੀ ਆਪਣਾ ਟੈਸਟ ਕਰਵਾ ਸਕੇਗਾ। ਇਸ 'ਚ ਪੂਰੀ ਲੈਬ ਨੂੰ ਤਿਆਰ ਕੀਤਾ ਗਿਆ ਹੈ ਹੁਣ ਇਹ ਚੱਲਦੀ ਫਿਰਦੀ ਬੱਸ ਉਨ੍ਹਾਂ ਇਲਾਕਿਆਂ 'ਚ ਜਾਕੇ ਲੋਕਾਂ ਦੀ ਜਾਂਚ ਕਰ ਸਕੇਗੀ ਜਿੱਥੇ ਕੋਰੋਨਾ ਦੇ ਸ਼ੱਕੀ ਪਾਏ ਗਏ ਹਨ। ਬੀ.ਐਮ.ਸੀ. ਨੇ ਇਸ ਮੁਹਿੰਮ ਨੂੰ ਕੋਰੋਨਾ ਟੈਸਟ ਆਨ ਵੀਲਸ ਦਾ ਨਾਮ ਦਿੱਤਾ ਹੈ। ਇਹ ਬੱਸ ਹਰ ਉਸ ਇਲਾਕੇ 'ਚ ਜਾ ਸਕੇਗੀ ਜੋ ਰੈਡ ਜਾਂ ਆਰੈਂਜ ਜੋਨ ਹੋਵੇਗਾ।ਮਹਾਰਾਸ਼ਟਰ 'ਚ ਸ਼ੁੱਕਰਵਾਰ ਨੂੰ ਕੋਰੋਨਾ ਵਾਇਰਸ ਦੇ 1, 008 ਨਵੇਂ ਮਾਮਲੇ ਸਾਹਮਣੇ ਆਏ। ਰਾਜ 'ਚ ਪੀੜਤ ਲੋਕਾਂ ਦੀ ਗਿਣਤੀ 11, 506 ਹੋ ਗਈ ਹੈ।
ਇਸ ਚੱਲਦੀ ਫਿਰਦੀ ਬੱਸ ਦਾ ਉਦਘਾਟਨ ਸਿਹਤ ਮੰਤਰੀ ਰਾਜੇਸ਼ ਟੋਪੇ ਅਤੇ ਪਰਿਵਾਰ ਕਲਿਆਣ ਮੰਤਰੀ ਆਦਿਤਿਅ ਠਾਕਰੇ ਦੀ ਮੌਜੂਦਗੀ 'ਚ ਹੋਇਆ। ਬੀ.ਐਮ.ਸੀ. ਦੀ ਇਸ ਖਾਸ ਬੱਸ 'ਚ ਕੋਰੋਨਾ ਟੈਸਟ ਦਾ ਪੂਰਾ ਸਾਮਾਨ ਹੋਵੇਗਾ ਨਾਲ ਹੀ ਐਕਸਰੇ ਪ੍ਰੀਖਿਆ ਕਰਣ ਲਈ ਆਧੁਨਿਕ ਲੈਬ ਵੀ ਹੋਵੇਗੀ।ਇਸ ਤਰ੍ਹਾਂ ਕਲਾਊਡ ਟਰਾਂਸਫਰਮ ਤਕਨੀਕ ਦੇ ਜ਼ਰੀਏ ਰੇਡਿਓਲਾਜੀ ਵਿਭਾਗ ਦੇ ਐਕਸਪਰਟ ਅਤੇ ਡਾਕਟਰਾਂ ਦੀ ਮਦਦ ਨਾਲ ਮੁੰਬਈ 'ਚ ਕੋਰੋਨਾ ਮਰੀਜ਼ਾਂ ਨੂੰ ਜਲਦ ਤੋਂ ਜਲਦ ਲੱਭਿਆ ਜਾਵੇਗਾ। ਬੀ.ਐਮ.ਸੀ. ਹੁਣ ਇਸ ਤਰ੍ਹਾਂ ਦੀ ਹੋਰ ਵੀ ਬੱਸਾਂ ਬਣਾਏਗੀ ਜਿਨ੍ਹਾਂ ਦਾ ਇਸਤੇਮਾਲ ਬੀ.ਐਮ.ਸੀ. ਦੇ ਹਸਪਤਾਲਾਂ 'ਚ ਕੀਤਾ ਜਾਵੇਗਾ।