Saturday, November 23, 2024
 

ਸੰਸਾਰ

ਅਮਰੀਕਾ ਨੇ ਪਾਕਿ ਨੂੰ ਸਿਧੀਆਂ ਉਡਾਣਾਂ ਦੀ ਦਿੱਤੀ ਇਜਾਜ਼ਤ

May 01, 2020 02:56 PM
 ਇਸਲਾਮਾਬਾਦ : ਕੋਵਿਡ-19 ਨਾਲ ਪ੍ਰਭਾਵਿਤ ਪਾਕਿਸਤਾਨ ਲਈ ਇਕ ਚੰਗੀ ਖਬਰ ਹੈ। ਜਾਣਕਾਰੀ ਮੁਤਾਬਕ ਪਾਕਿਸਤਾਨ ਇੰਟਰਨੈਸ਼ਨਲ ਏਅਰਲਾਈਨਜ਼ (ਪੀ.ਆਈ.ਏ.) ਨੂੰ ਅਮਰੀਕੀ ਆਵਾਜਾਈ ਵਿਭਾਗ ਨੇ ਤੁਰੰਤ ਪ੍ਰਭਾਵ ਨਾਲ ਅਮਰੀਕਾ ਲਈ ਸਿੱਧੀਆਂ ਉਡਾਣਾਂ ਸੰਚਾਲਿਤ ਕਰਨ ਦੀ ਇਜਾਜ਼ਤ ਦੇ ਦਿੱਤੀ ਹੈ। ਸਮਾਚਾਰ ਏਜੰਸੀ ਸ਼ਿਨਹੁਆ ਦੇ ਮੁਤਾਬਕ ਵੀਰਵਾਰ ਨੂੰ ਮੀਡੀਆ ਨੂੰ ਸੰਬੋਧਿਤ ਕਰਦਿਆਂ ਪੀ.ਆਈ.ਏ. ਦੇ ਬੁਲਾਰੇ ਅਬਦੁੱਲਾ ਹਫੀਜ਼ ਨੇ ਕਿਹਾ ਕਿ ਇਹ ਪਹਿਲੀ ਵਾਰ ਹੈ ਕਿ ਪਾਕਿਸਤਾਨ ਦਾ ਰਾਸ਼ਟਰੀ ਝੰਡਾ ਕੈਰੀਅਰ ਰਸਤੇ ਵਿਚ ਬਿਨਾਂ ਰੁਕਾਵਟ ਦੇ ਸਿੱਧੀਆਂ ਉਡਾਣਾਂ ਦਾ ਸੰਚਾਲਨ ਕਰ ਸਕੇਗਾ। ਬੁਲਾਰੇ ਨੇ ਕਿਹਾ, ''9/11 ਦੇ ਹਮਲਿਆਂ ਤੋਂ ਪਹਿਲਾਂ ਪੀ.ਆਈ.ਏ. ਜਹਾਜ਼ਾਂ ਵਿਚ ਅਮਰੀਕਾ ਲਈ ਸਿੱਧੀਆਂ ਉਡਾਣਾਂ ਭਰਨ ਦੀ ਸਮੱਰਥਾ ਨਹੀਂ ਸੀ ਅਤੇ ਰਸਤੇ ਵਿਚ ਉਹਨਾਂ ਨੂੰ ਕਿਤੇ ਹੋਰ ਰੁਕਣਾ ਪੈਂਦਾ ਸੀ। ਬਾਅਦ ਵਿਚ ਪੀ.ਆਈ.ਏ. ਨੇ ਆਪਣੀ ਸਮੱਰਥਾ ਨੂੰ ਵਧਾਇਆ ਪਰ ਅਮਰੀਕੀ ਅਧਿਕਾਰੀਆਂ ਨੇ ਹਮਲਿਆਂ ਦੇ ਬਾਅਦ ਸੁਰੱਖਿਆ ਦੇ ਮੱਦੇਨਜ਼ਰ ਏਅਰਲਾਈਨਜ਼ ਨੂੰ ਸਿੱਧੀਆਂ ਉਡਾਣਾਂ ਲਈ ਯੂਰਪ ਤੋਂ ਪਹਿਲਾਂ ਸੁਰੱਖਿਆ ਮਨਜ਼ੂਰੀ ਲੈਣ ਲਈ ਮਜਬੂਰ ਕਰ ਦਿੱਤਾ ਸੀ।'' ਅਧਿਕਾਰੀ ਦੇ ਮੁਤਾਬਕ 29 ਅਪ੍ਰੈਲ 2021 ਨੂੰ ਖਤਮ ਹੋਣ ਵਾਲੀ ਇਜਾਜ਼ਤ ਦੇ ਤਹਿਤ ਪੀ.ਆਈ.ਏ. ਨੂੰ ਅਮਰੀਕੀ ਆਵਾਜਾਈ ਵਿਭਾਗ ਨੂੰ ਸੂਚਿਤ ਕਰਨ ਦੀ ਸ਼ਰਤ ਦੇ ਤਹਿਤ ਇਕ ਮਹੀਨੇ ਵਿਚ 12 ਰਾਊਂਡ-ਟ੍ਰਿਪ ਜਾਂ ਇਕ ਪਾਸੜ ਯਾਤਰੀ ਜਾਂ ਕਾਰਗੋ ਉਡਾਣਾਂ ਨੂੰ ਸੰਚਾਲਿਤ ਕਰਨ ਦੀ ਇਜਾਜ਼ਤ ਦਿੱਤੀ ਜਾਵੇਗੀ। ਇਹ ਮਾਰਗ ਕਿਸੇ ਵੀ ਯਾਤਰੀ ਜਾਂ ਕਾਰਗੋ ਚਾਰਟਰਡ ਉਡਾਣਾਂ ਲਈ ਹੋਵੇਗਾ। ਜੇਕਰ ਪੀ.ਆਈ.ਏ. ਦਾ ਕੋਈ ਜਹਾਜ਼ ਪਾਕਿਸਤਾਨ ਦੇ ਬਾਹਰ ਕਿਸੇ ਹਵਾਈ ਅੱਡੇ ਤੋਂ ਅਮਰੀਕੀ ਲਈ ਉਡਾਣ ਭਰਦਾ ਹੈਤਾਂ ਉਸ ਨੂੰ ਇਕ ਸੁਰੱਖਿਆ ਮਨਜ਼ੂਰੀ ਪ੍ਰਾਪਤ ਕਰਨੀ ਹੋਵੇਗੀ ਨਹੀਂ ਤਾਂ ਉਸ ਨੂੰ ਹਵਾਈ ਖੇਤਰ ਵਿਚ ਦਾਖਲ ਹੋਣ ਦੀ ਇਜਾਜ਼ਤ ਨਹੀਂ ਦਿੱਤੀ ਜਾਵੇਗੀ। 
 

Have something to say? Post your comment

 

ਹੋਰ ਸੰਸਾਰ ਖ਼ਬਰਾਂ

Pakistan : ਯਾਤਰੀਆਂ ਦੀ ਵੈਨ 'ਤੇ ਗੋਲੀਆਂ ਦੀ ਵਰਖਾ, 32 ਦੀ ਮੌਤ

85000 Passports Held by Service Canada Amid Canada Post Strike Disruption

ਭਾਰਤ ਦੇ ਪ੍ਰਧਾਨ ਮੰਤਰੀ ਪਹਿਲੀ ਵਾਰ ਗੁਆਨਾ ਪਹੁੰਚੇ, ਹਵਾਈ ਅੱਡੇ 'ਤੇ ਰਾਸ਼ਟਰਪਤੀ ਨੇ ਕੀਤਾ ਸਵਾਗਤ

ਗੈਂਗਸਟਰ ਲਾਰੈਂਸ ਦਾ ਭਰਾ ਅਨਮੋਲ ਬਿਸ਼ਨੋਈ ਕੈਲੀਫ਼ੋਰਨੀਆ ਵਿਚ ਗ੍ਰਿਫ਼ਤਾਰ

ਪ੍ਰਧਾਨ ਮੰਤਰੀ ਮੋਦੀ ਦੇ ਨਾਈਜੀਰੀਆ ਪਹੁੰਚਣ 'ਤੇ ਮੰਤਰੀ ਨਈਸੋਮ ਏਜ਼ੇਨਵੋ ਵਾਈਕ ਨੇ ਨਿੱਘਾ ਸਵਾਗਤ

ਅਸਮਾਨ ਤੋਂ ਧਰਤੀ ਨਜ਼ਰ ਨਹੀਂ ਆ ਰਹੀ. ਨਾਸਾ ਨੇ ਜਾਰੀ ਕੀਤੀ ਹੈਰਾਨ ਕਰਨ ਵਾਲੀ ਤਸਵੀਰ

ਮੈਕਡੋਨਲਡ 'ਚ ਖਾਣਾ ਖਾਣ ਤੋਂ ਬਾਅਦ 100 ਤੋਂ ਵੱਧ ਲੋਕ ਹੋਏ ਬਿਮਾਰ, ਫੈਲੀ ਇਹ ਬੀਮਾਰੀ

ਅਡਾਨੀ ਨੇ ਐਲਾਨ ਕੀਤਾ, ਅਮਰੀਕਾ 'ਚ 10 ਅਰਬ ਡਾਲਰ ਦਾ ਨਿਵੇਸ਼ ਕਰੇਗਾ

ਸ਼ਹੀਦ ਭਗਤ ਸਿੰਘ ਅੱਤਵਾਦੀ ਸੀ : ਪਾਕਿਸਤਾਨ ਨੇ ਕਿਹਾ

'ईरान के मुद्दे पर हमारी राय एक जैसी है': चुनाव जीतने के बाद ट्रंप से तीन बार बात करने के बाद नेतन्याहू

 
 
 
 
Subscribe