Saturday, November 23, 2024
 

ਚੰਡੀਗੜ੍ਹ / ਮੋਹਾਲੀ

ਚੰਡੀਗੜ• : ਕੋਰੋਨਾ ਪੀੜਤ ਔਰਤ ਨੇ ਬੱਚੇ ਨੂੰ ਦਿੱਤਾ ਜਨਮ

April 30, 2020 05:45 PM
ਚੰਡੀਗੜ : ਜਿਥੇ ਕੋਰੋਨਾ ਹਰ ਪਾਸੇ ਆਪਣੇ ਪੈਰ ਪਸਾਰ ਰਿਹਾ ਹੈ ਉਥੇ ਜੀਵਨ ਵੀ ਆਪਣੀ ਚਾਲ ਚਲ ਰਿਹਾ ਹੈ। ਚੰਡੀਗੜ• 'ਚ ਕੋਰੋਨਾ ਨਾਲ ਲੜਾਈ ਲੜ ਰਹੀ ਇਕ ਔਰਤ ਨੇ ਬੱਚੇ ਨੂੰ ਜਨਮ ਦਿਤਾ ਹੈ। ਜਾਣਕਾਰੀ ਅਨੁਸਾਰ ਇਸ ਔਰਤ ਨੇ ਵੀਰਵਾਰ ਨੂੰ ਇੱਕ ਬੱਚੇ ਨੂੰ ਜਨਮ ਦਿੱਤਾ। ਇਹ ਵੀ ਜਾਣਕਾਰੀ ਹੈ ਕਿ ਔਰਤ ਬਾਪੁ ਧਾਮ ਕਾਲੋਨੀ ਦੀ ਵਸਨੀਕ ਹੈ ਜਿਥੇ ਪਿਛਲੇ 3 ਦਿਨਾਂ ਤੋਂ ਕੋਰੋਨਾ ਦੇ ਕੇਸ ਮਿਲ ਰਹੇ ਹਨ। ਸ਼ਹਿਰ 'ਚ ਇਹ ਪਹਿਲਾ ਕੇਸ ਹੈ ਕਿ ਇਕ ਕੋਰੋਨਾ ਮਰੀਜ਼ ਨੇ ਇਕ ਬੱਚੇ ਨੂੰ ਜਨਮ ਦਿੱਤਾ ਹੈ। ਮਾਂ-ਬੱਚਾ ਦੋਨੋ ਤੰਦਰੁਸਤ ਅਤੇ ਅਲੱਗ-ਥਲੱਗ ਵਾਰਡ 'ਚ ਦੇਖ-ਰੇਖ ਹੇਠ ਹਨ।
 

Have something to say? Post your comment

Subscribe