ਲੰਡਨ : ਕੋਵਿਡ-19 ਮਹਾਮਾਰੀ ਨਾਲ ਜੂਝ ਚੁੱਕੇ ਬ੍ਰਿਟੇਨ ਦੇ ਪ੍ਰਧਾਨ ਮੰਤਰੀ ਬੋਰਿਸ ਜਾਨਸਨ ਪਿਤਾ ਬਣ ਗਏ। ਜਾਨਸਨ ਦੀ ਮੰਗੇਤਰ ਕੈਰੀ ਸਾਇਮੰਡਜ਼ ਨੇ ਅੱਜ ਲੰਡਨ ਦੇ ਇਕ ਹਸਪਤਾਲ ਵਿਚ ਬੇਟੇ ਨੂੰ ਜਨਮ ਦਿੱਤਾ। ਇਸ ਮਹਾਸੰਕਟ ਦੇ ਵਿਚ ਬੱਚੇ ਦੇ ਜਨਮ ਨਾਲ ਜਾਨਸਨ ਦੇ ਘਰ ਖੁਸ਼ੀਆਂ ਪਰਤ ਆਈਆਂ ਹਨ। ਦੱਸਿਆ ਜਾ ਰਿਹਾ ਹੈ ਕਿ ਮਾਂ ਅਤੇ ਬੱਚਾ ਦੋਵੇਂ ਸਿਹਤਮੰਦ ਹਨ।
ਕੈਰੀ ਦੀ ਮਾਂ ਬਣਨ ਦੀ ਖਬਰ ਅਜਿਹੇ ਸਮੇਂ ਵਿਚ ਸਾਹਮਣੇ ਆਈ ਜਦੋਂ ਆਸ ਕੀਤੀ ਜਾ ਰਹੀ ਸੀ ਕਿ ਉਹ ਗਰਮੀਆਂ ਵਿਚ ਬੱਚੇ ਨੂੰ ਜਨਮ ਦੇਵੇਗੀ। ਬ੍ਰਿਟਿਸ਼ ਜੋੜੇ ਦੇ ਬੁਲਾਰੇ ਨੇ ਕਿਹਾ ਕਿ ਬੱਚੇ ਦੇ ਜਨਮ ਨਾਲ ਦੋਵੇਂ ਬਹੁਤ ਹੀ ਖੁਸ਼ ਹਨ। ਜਾਨਸਨ ਅਤੇ ਉਹਨਾਂ ਦੀ ਮੰਗੇਤਰ ਲਈ ਇਹ ਬਹੁਤ ਹੀ ਭਾਵੁਕ ਕਰ ਦੇਣ ਵਾਲਾ ਪਲ ਹੈ।
ਇਹ ਵੀ ਪੜ੍ਹੋ : ਗਲੈਨਮਾਰਕ ਨੂੰ ਕੋਵਿਡ-19 ਮਰੀਜ਼ਾਂ 'ਤੇ ਦਵਾਈ ਦੇ ਟ੍ਰਾਇਲ ਦੀ ਮਿਲੀ ਮਨਜ਼ੂਰੀ
ਜਾਨਸਨ ਮਾਰਚ ਵਿਚ ਕੋਰੋਨਾ ਪੌਜੀਟਿਵ ਪਾਏ ਗਏ ਸਨ ਅਤੇ ਅਪ੍ਰੈਲ ਦੀ ਸ਼ੁਰੂਆਤ ਵਿਚ ਉਹਨਾਂ ਨੂੰ ਹਸਪਤਾਲ ਵਿਚ ਵੀ ਭਰਤੀ ਕਰਵਾਉਣਾ ਪਿਆ ਸੀ। ਜਾਨਸਨ (55) ਨੂੰ ਕੋਰੋਨਾਵਾਇਰਸ ਦੀ ਮਹਾਮਾਰੀ ਨਾਲ ਠੀਕ ਹੋਣ ਦੇ ਬਾਅਦ 12 ਅਪ੍ਰੈਲ ਨੂੰ ਸੈਂਟ ਥਾਮਸ ਹਸਪਤਾਲ ਤੋਂ ਛੁੱਟੀ ਦਿੱਤੀ ਗਈ ਸੀ।