ਚੰਡੀਗੜ੍ਹ : ਪੂਰੀ ਤਰ੍ਹਾਂ ਤੰਦਰੁਸਤ ਹੋਣ ਤੋਂ ਬਾਅਦ ਸਬ ਇੰਸਪੈਕਟਰ ਹਰਜੀਤ ਸਿੰਘ ਨੂੰ ਵੀਰਵਾਰ ਹਸਪਤਾਲ ਤੋਂ ਮਿਲ ਗਈ ਹੈ। ਦੱਸਣਯੋਗ ਹੈ ਕਿ ਲਾਕ ਡਾਊਨ ਦੀ ਡਿਊਟੀ ਦੌਰਾਨ ਹਰਜੀਤ ਸਿੰਘ ਪਟਿਆਲਾ 'ਚ ਤਾਇਨਾਤ ਸਨ। ਇਸੇ ਦੌਰਾਨ ਹੀ ਨਾਕੇ 'ਤੇ ਨਿਹੰਗਾਂ ਵੱਲੋਂ ਪੁਲਸ ਪਾਰਟੀ 'ਤੇ ਹਮਲਾ ਕੀਤਾ ਗਿਆ ਸੀ ਅਤੇ ਇਸ ਹਮਲੇ ਦੌਰਾਨ ਹੀ ਨਿਹੰਗਾਂ ਨੇ ਹਰਜੀਤ ਸਿੰਘ ਦਾ ਹੱਥ ਵੱਢ ਦਿੱਤਾ ਸੀ। ਇਸ ਤੋਂ ਬਾਅਦ ਉਸ ਨੂੰ ਪੀ.ਜੀ.ਆਈ. ਹਸਪਤਾਲ 'ਚ ਦਾਖਲ ਕਰਵਾਇਆ ਗਿਆ ਗਿਆ ਸੀ, ਜਿੱਥੇ 7 ਘੰਟੇ ਚੱਲੇ ਆਪਰੇਸ਼ਨ ਤੋਂ ਬਾਅਦ ਡਾਕਟਰਾਂ ਨੇ ਉਸ ਦਾ ਹੱਥ ਜੋੜਨ 'ਚ ਸਫਲਤਾ ਹਾਸਲ ਕੀਤੀ ਸੀ।
ਪੰਜਾਬ ਸਰਕਾਰ ਨੇ ਕੁਝ ਦਿਨ ਪਹਿਲਾਂ ਹੀ ਹਰਜੀਤ ਸਿੰਘ ਨੂੰ ਉਨ੍ਹਾਂ ਦੀ ਵੀਰਤਾ ਲਈ ਸਨਮਾਨਤ ਕੀਤਾ ਸੀ। ਇਸ ਦੇ ਨਾਲ ਹੀ ਏ.ਐੱਸ.ਆਈ. ਹਰਜੀਤ ਸਿੰਘ ਨੂੰ ਪ੍ਰਮੋਟ ਕਰਕੇ ਉਨ੍ਹ੍ਹਾਂ ਨੂੰ ਐੱਸ.ਆਈ. ਵੀ ਬਣਾਇਆ। ਹਰਜੀਤ ਸਿੰਘ ਦੇ ਇਲਾਵਾ ਆਪਰੇਸ਼ਨ 'ਚ ਸ਼ਾਮਲ ਤਿੰਨ ਹੋਰ ਪੁਲਸ ਕਰਮਚਾਰੀਆਂ ਨੂੰ ਵੀ ਡੀ. ਜੀ. ਪੀ. ਮੈਡਲ ਨਾਲ ਸਨਮਾਨਤ ਕੀਤਾ ਗਿਆ ਹੈ।