Saturday, November 23, 2024
 

ਰਾਸ਼ਟਰੀ

ਗਲੈਨਮਾਰਕ ਨੂੰ ਕੋਵਿਡ-19 ਮਰੀਜ਼ਾਂ 'ਤੇ ਦਵਾਈ ਦੇ ਟ੍ਰਾਇਲ ਦੀ ਮਿਲੀ ਮਨਜ਼ੂਰੀ

April 30, 2020 12:09 PM

ਨਵੀਂ ਦਿੱਲੀ- ਗਲੈਨਮਾਰਕ ਫਾਰਮਾਸਿਊਟੀਕਲ ਨੂੰ ਡਰੱਗ ਕੰਟਰੋਲਰ ਜਨਰਲ ਆਫ ਇੰਡੀਆ (ਡੀ. ਸੀ. ਜੀ. ਆਈ.) ਤੋਂ ਕੋਵਿਡ-19 ਦੇ ਮਰੀਜ਼ਾਂ ਲਈ ਫੇਵੀਪੀਰਾਵੀਰ ਐਂਟੀ-ਵਾਇਰਲ ਗੋਲੀਆਂ ਦੇ ਕਲੀਨੀਕਲ ਟ੍ਰਾਇਲ ਦੀ ਮਨਜ਼ੂਰੀ ਮਿਲ ਗਈ ਹੈ। ਕੰਪਨੀ ਨੇ ਇਕ ਪ੍ਰੈੱਸ ਰਿਲੀਜ਼ 'ਚ ਕਿਹਾ ਕਿ ਗਲੈਨਮਾਰਕ ਭਾਰਤ 'ਚ ਪਹਿਲੀ ਫਾਰਮਾਸਿਊਟੀਕਲ ਕੰਪਨੀ ਹੈ ਜਿਸ ਨੂੰ ਰੈਗੂਲੇਟਰ ਵੱਲੋਂ ਭਾਰਤ 'ਚ COVID-19 ਮਰੀਜ਼ਾਂ 'ਤੇ ਟ੍ਰਾਇਲ ਸ਼ੁਰੂ ਕਰਨ ਦੀ ਮਨਜ਼ੂਰੀ ਦਿੱਤੀ ਗਈ ਹੈ। ਗਲੈਨਮਾਰਕ ਫਾਰਮਾਸਿਊਟੀਕਲਜ਼ ਦੇ ਕਾਰਜਕਾਰੀ ਉਪ ਪ੍ਰਧਾਨ (ਗਲੋਬਲ ਆਰ. ਐਂਡ ਡੀ.) ਸੁਸ਼ਰਤ ਕੁਲਕਰਨੀ ਨੇ ਕਿਹਾ ਕਿ ਕੰਪਨੀ ਭਾਰਤ 'ਚ ਕੋਵਿਡ-19 ਦੇ ਮਰੀਜ਼ਾਂ 'ਤੇ ਫੇਵੀਪੀਰਾਵੀਰ ਦਾ ਤੁਰੰਤ ਕਲੀਨੀਕਲ ਟ੍ਰਾਇਲ ਸ਼ੁਰੂ ਕਰਨ ਲਈ ਤਿਆਰ ਹੈ। ਉਨ੍ਹਾਂ ਕਿਹਾ ਕਿ ਕਲੀਨੀਕਲ ਟ੍ਰਾਇਲ ਨਾਲ ਸਾਨੂੰ ਕੋਰੋਨਾ ਵਾਇਰਸ ਮਰੀਜ਼ਾਂ 'ਤੇ ਇਸ ਦੀ ਕਾਰਜਸ਼ੀਲਤਾ ਬਾਰੇ ਪਤਾ ਲੱਗੇਗਾ। ਜੇਕਰ ਕਲੀਨੀਕਲ ਟ੍ਰਾਇਲ ਸਫਲ ਹੋ ਜਾਂਦਾ ਹੈ ਤਾਂ ਫੇਵੀਪੀਰਾਵੀਰ ਕੋਵਿਡ-19 ਦੇ ਮਰੀਜ਼ਾਂ ਲਈ ਇਕ ਸੰਭਾਵਤ ਇਲਾਜ ਬਣ ਸਕਦਾ ਹੈ।

 

Have something to say? Post your comment

 
 
 
 
 
Subscribe