ਚੰਡੀਗੜ : ਅੱਜ ਕੋਰੋਨਾ ਵਾਇਰ ਪੂਰੀ ਦੁਨੀਆ ਵਿਚ ਆਪਣੇ ਪੈਰ ਪਸਾਰ ਚੁੱਕਾ ਹੈ। ਇਸ ਲਈ ਹਰ ਖੋਜੀ ਜਾਂ ਵਿਗਿਆਨੀ ਆਪਣ ਆਪਣੀ ਕੋਸ਼ਿਸ਼ ਵਿਚ ਲੱਗਾ ਹੋਇਆ ਹੈ ਕਿ ਇਸ ਵਾਇਰਸ ਦਾ ਕੋਈ ਤੋੜ ਲੱਭ ਕੇ ਇਨਸਾਨਾਂ ਨੂੰ ਬਚਾਇਆ ਜਾ ਸਕੇ। ਅਮਰੀਕੀ ਵਿਦੇਸ਼ ਮੰਤਰੀ ਮਾਈਕ ਪੋਂਪੀਓ ਨੇ ਕੁਝ ਦਿਨ ਪਹਿਲਾਂ ਕਿਹਾ ਸੀ ਕਿ ਭਾਰਤ ਅਤੇ ਅਮਰੀਕਾ ਮਿਲ ਕੇ ਕੋਰੋਨਾਵਾਇਰਸ ਲਈ ਵੈਕਸੀਨ ਬਣਾ ਰਹੇ ਹਨ। ਦਸ ਦਈਏ ਕਿ ਅਮਰੀਕਾ ਅਤੇ ਭਾਰਤ ਵਿਚ ਕਈ ਦਹਾਕੇ ਤੋਂ ਇੱਕ ਵੈਕਸੀਨ ਡਿਵੈਲਪਮੈਂਟ ਪ੍ਰੋਗਰਾਮ ਚਲਾ ਰਿਹਾ ਹੈ। ਇਸ ਪ੍ਰੋਗਰਾਮ ਨੂੰ ਕੌਮਾਂਤਰੀ ਮਾਨਤਾ ਹਾਸਲ ਹੈ। ਜ਼ਿਕਰਯੋਗ ਹੈ ਕਿ ਇਹ ਦੋਵੇਂ ਦੇਸ਼ ਇਕੱਠੇ ਡੇਂਗੂ, ਅੰਤੜੀਆਂ ਦੀਆਂ ਬੀਮਾਰੀਆਂ, ਫਲੂ ਅਤੇ ਟੀਬੀ ਵਰਗੇ ਰੋਗਾਂ ਦੀ ਰੋਕਥਾਮ 'ਤੇ ਕੰਮ ਕਰ ਚੁੱਕੇ ਹਨ। ਦੋਵੇਂ ਦੇਸ਼ ਡੇਂਗੂ ਵੈਕਸੀਨ ਦੇ ਟਰਾਇਲਜ਼ ਭਵਿੱਖ ਵਿੱਚ ਕਰਨ ਵਾਲੇ ਹਨ। ਜਿਥੋਂ ਤਕ ਕਿਸੇ ਨਵੀਂ ਦਵਾਈ ਦੇ ਬਣਾਉਣ ਦੀ ਗੱਲ ਹੈ ਭਾਰਤ ਜੈਨੇਰਿਕ ਦਵਾਈਆਂ ਅਤੇ ਵੈਕਸੀਨ ਬਣਾਉਣ ਵਿਚ ਸੱਭ ਤੋਂ ਮੋਹਰੇ ਹੈ। ਦੇਸ਼ ਵਿੱਚ ਵੈਕਸੀਨ ਬਣਾਉਣ ਵਾਲੀਆਂ ਅੱਧਾ ਦਰਜਨ ਤੋਂ ਵੱਧ ਵੱਡੀਆਂ ਕੰਪਨੀਆਂ ਹਨ। ਇਸ ਤੋਂ ਇਲਾਵਾ ਕਈ ਛੋਟੀਆਂ ਕੰਪਨੀਆਂ ਵੀ ਵੈਕਸੀਨ ਬਣਾਉਂਦੀਆਂ ਹਨ। ਇਹ ਕੰਪਨੀਆਂ ਪੋਲੀਓ, ਮੈਨਿਨਜਾਇਟਸ, ਨਿਮੋਨੀਆ, ਰੋਟਾਵਾਇਰਸ, ਬੀਸੀਜੀ, ਮੀਜ਼ਲਸ, ਮੰਪਸ ਅਤੇ ਰੂਬੇਲਾ ਸਮੇਤ ਦੂਜੀਆਂ ਬਿਮਾਰੀਆਂ ਲਈ ਵੈਕਸੀਨ ਬਣਾਉਂਦੀਆਂ ਹਨ।
ਕੁੱਝ ਸੱਭ ਤੋਂ ਸਸਤੀ ਵੈਕਸੀਨ ਭਾਰਤ ਵਿਚ ਹੀ ਬਣਦੀਆਂ ਹਨ
|
ਹੁਣ ਤਕਰੀਬਨ ਅੱਧਾ ਦਰਜਨ ਭਾਰਤੀ ਕੰਪਨੀਆਂ ਕੋਵਿਡ-19 ਦੇ ਵਾਇਰਸ ਲਈ ਵੈਕਸੀਨ ਵਿਕਸਿਤ ਕਰਨ ਵਿੱਚ ਜੁਟੀਆਂ ਹੋਈਆਂ ਹਨ। ਇਨ•ਾਂ ਕੰਪਨੀਆਂ ਵਿੱਚੋਂ ਇੱਕ ਸੀਰਮ ਇੰਸਟੀਚਿਊਟ ਆਫ਼ ਇੰਡੀਆ ਹੈ। ਵੈਕਸੀਨ ਦੇ ਡੋਜ਼ ਦੇ ਉਤਪਾਦਨ ਅਤੇ ਦੁਨੀਆਂ ਭਰ ਵਿੱਚ ਵਿਕਰੀ ਦੇ ਲਿਹਾਜ਼ ਨਾਲ ਇਹ ਦੁਨੀਆਂ ਦੀ ਸਭ ਤੋਂ ਵੱਡੀ ਵੈਕਸੀਨ ਕੰਪਨੀ ਹੈ। 53 ਸਾਲ ਪੁਰਾਣੀ ਇਹ ਕੰਪਨੀ ਹਰ ਸਾਲ 1.5 ਅਰਬ ਡੋਜ਼ ਬਣਾਉਂਦੀ ਹੈ। ਹਾਲਾਂਕਿ, ਕੰਪਨੀ ਦੇ ਨੀਦਰਲੈਂਡਸ ਅਤੇ ਚੈੱਕ ਰਿਪਬਲਿਕ ਵਿੱਚ ਵੀ ਛੋਟੇ ਪਲਾਂਟ ਹਨ। ਇਸ ਕੰਪਨੀ ਵਿੱਚ ਕਰੀਬ 7, 000 ਲੋਕ ਕੰਮ ਕਰਦੇ ਹਨ। ਕੰਪਨੀ 165 ਦੇਸ਼ਾਂ ਨੂੰ ਕੋਈ 20 ਤਰ•ਾਂ ਦੀ ਵੈਕਸੀਨ ਦੀ ਸਪਲਾਈ ਕਰਦੀ ਹੈ। ਬਣਾਈ ਜਾਣ ਵਾਲੀ ਕੁੱਲ ਵੈਕਸੀਨ ਦਾ ਕਰੀਬ 80 ਫ਼ੀ ਸਦੀ ਹਿੱਸਾ ਐਕਸਪੋਰਟ ਕੀਤਾ ਜਾਂਦਾ ਹੈ। ਇਸ ਤਰ•ਾਂ ਨਾਲ ਇਹ ਦੁਨੀਆਂ ਦੀ ਕੁਝ ਸਭ ਤੋਂ ਸਸਤੀ ਵੈਕਸੀਨ ਵੇਚਣ ਵਾਲੀਆਂ ਕੰਪਨੀਆਂ ਵਿੱਚੋਂ ਇੱਕ ਹੈ।
ਹੁਣ ਕੰਪਨੀ ਨੇ ਕੋਡਾਜੇਨਿਕਸ ਨੇ ਨਾਲ ਗਠਜੋੜ ਕੀਤਾ ਹੈ। ਕੋਡਾਜੋਨਿਕਸ ਇੱਕ ਅਮਰੀਕੀ ਬਾਇਓਟੈਕ ਕੰਪਨੀ ਹੈ। ਦੋਵੇਂ ਕੰਪਨੀਆਂ ਨਾਲ ਮਿਲ ਕੇ 'ਲਾਈਵ ਐਟੁਨੁਏਟਡ' ਵੈਕਸੀਨ (ਅਜਿਹੀ ਵੈਕਸੀਨ ਜਿਸ ਵਿੱਚ ਵਾਇਰਸ ਨੂੰ ਕਮਜ਼ੋਰ ਕਰਕੇ ਲੈਬ ਵਿੱਚ ਵੈਕਸੀਨ ਬਣਾਉਣ ਲਈ ਵਰਤਿਆ ਜਾਂਦਾ ਹੈ, ਹਾਲਾਂਕਿ ਇਹ ਵਾਇਰਸ ਜਿਉਂਦਾ ਹੁੰਦਾ ਹੈ) ਬਣਾਵੇਗੀ। ਦੁਨੀਆਂ ਭਰ ਦੀਆਂ ਕਰੀਬ 80 ਕੰਪਨੀਆਂ ਇਸ ਕੰਮ ਵਿੱਚ ਲੱਗੀਆਂ ਹੋਈਆਂ ਹਨ। ਇਸ ਵੈਕਸੀਨ ਨੂੰ ਨੁਕਸਾਨ ਪਹੁੰਚਾਉਣ ਵਾਲੇ ਗੁਣਾਂ ਨੂੰ ਖ਼ਤਮ ਕਰਕੇ ਤਿਆਰ ਕੀਤਾ ਜਾਂਦਾ ਹੈ। ਪਰ, ਇਸ ਵਾਇਰਸ ਨੂੰ ਜਿਉਂਦਾ ਰੱਖਿਆ ਜਾਂਦਾ ਹੈ। ਪੈਥੋਜਨ ਦੇ ਕਮਜ਼ੋਰ ਹੋਣ ਦੇ ਕਾਰਨ ਇਹ ਬੇਹੱਦ ਹਲਕੀ ਬਿਮਾਰੀ ਪੈਦਾ ਕਰਦੇ ਹਨ ਕਿਉਂਕਿ ਇਨ•ਾਂ ਨੂੰ ਲੈਬੋਰਟਰੀਜ਼ ਵਿੱਚ ਕੰਟਰੋਲਡ ਮਾਹੌਲ ਵਿੱਚ ਇਸਤੇਮਾਲ ਕੀਤਾ ਜਾਂਦਾ ਹੈ। ਸੀਰਮ ਇੰਸਟੀਚਿਊਟ ਆਫ ਇੰਡੀਆ ਦੇ ਚੀਫ਼ ਐਗਜ਼ੀਕਿਊਟਿਵ ਅਫ਼ਸਰ ਆਧਾਰ ਪੂਨਾਵਾਲਾ ਨੇ ਕਿਹਾ, ''ਅਸੀਂ ਇਸੇ ਮਹੀਨੇ ਇਸ ਵੈਕਸੀਨ ਦਾ ਜਾਨਵਰਾਂ 'ਤੇ ਇੱਕ ਟ੍ਰਾਇਲ ਕਰਨ ਵਾਲੇ ਹਾਂ। ਸਤੰਬਰ ਤੱਕ ਅਸੀਂ ਮਨੁੱਖਾਂ 'ਤੇ ਟ੍ਰਾਇਲ ਸ਼ੁਰੂ ਕਰਨ ਦੀ ਸਥਿਤੀ ਵਿੱਚ ਹੋਵਾਂਗੇ।'' ਪੂਨਾਵਾਲਾ ਦੀ ਕੰਪਨੀ ਨੇ ਯੂਕੇ ਸਰਕਾਰ ਦੇ ਸਮਰਥਨ ਨਾਲ ਯੂਨੀਵਰਸਿਟੀ ਆਫ਼ ਓਕਸਫੋਰਡ ਵੱਲੋਂ ਵਿਕਸਿਤ ਕੀਤੀ ਜਾ ਰਹੀ ਇੱਕ ਵੈਕਸੀਨ ਦੇ ਵੱਡੇ ਪੱਧਰ 'ਤੇ ਉਤਪਾਦਨ ਲਈ ਵੀ ਕਰਾਰ ਕੀਤਾ ਹੈ। ਜੈਨੇਟਿਕਲੀ ਇੰਜੀਨੀਅਰਡ ਚਿੰਪਾਂਜੀ ਵਾਇਰਸ ਇਸ ਨਵੀਂ ਵੈਕਸੀਨ ਦਾ ਆਧਾਰ ਹੋਵੇਗਾ। ਓਕਸਫੋਰਡ ਵਿੱਚ ਹਿਊਮਨ ਕਲੀਨਿਕਲ ਟ੍ਰਾਇਲਜ਼ ਵੀਰਵਾਰ ਨੂੰ ਸ਼ੁਰੂ ਹੋ ਜਾਣਗੇ। ਜੇਕਰ ਸਭ ਕੁਝ ਠੀਕ ਰਿਹਾ ਤਾਂ ਉਮੀਦ ਹੈ ਕਿ ਸਤੰਬਰ ਤੱਕ ਇਸ ਵੈਕਸੀਨ ਦੀ ਘੱਟੋ-ਘੱਟ 10 ਲੱਖ ਡੋਜ਼ ਤਿਆਰ ਹੋ ਜਾਣਗੀਆਂ। ਇਸ ਤੋਂ ਇਲਾਵਾ ਚਾਰ-ਪੰਜ ਹੋਰ ਘਰੇਲੂ ਕੰਪਨੀਆਂ ਵੈਕਸੀਨ ਵਿਕਸਿਤ ਕਰਨ ਦੇ ਸ਼ੁਰੂਆਤੀ ਪੜ•ਾਅ ਵਿੱਚ ਹਨ।