Saturday, November 23, 2024
 

ਰਾਸ਼ਟਰੀ

ਉਲਕਾ ਪਿੰਡ 19 ਹਜ਼ਾਰ ਕਿਲੋਮੀਟਰ ਦੀ ਗਤੀ ਨਾਲ ਧਰਤੀ ਲਾਗਿਓ ਲੰਘਿਆ

April 29, 2020 10:49 PM
ਨਵੀਂ ਦਿੱਲੀ : ਅੱਜ ਪੂਰੀ ਦੁਨੀਆ ਨੂੰ ਕੋਰੋਨਾ ਨੇ ਡਰਾ ਰੱਖਿਆ ਹੈ ਉਥੇ ਹੀ ਇਕ ਉਲਕਾ ਪਿੰਡ ਅਕਾਸ਼ ਤੋਂ ਧਰਤੀ ਨੂੰ ਡਰਾ ਰਿਹਾ ਹੈ। ਕਈ ਦਿਨਾਂ ਤੋਂ ਇਹ ਖ਼ਬਰ ਚਲ ਰਹੀ ਸੀ ਕਿ 29 ਅਪ੍ਰੈਲ ਦਾ ਦਿਨ ਧਰਤੀ ਲਈ ਖ਼ਤਰਨਾਕ ਸਾਬਤ ਹੋ ਸਕਦਾ ਹੈ। ਨਾਸਾ ਅਨੁਸਾਰ 29 ਅਪ੍ਰੈਲ ਨੂੰ ਇੱਕ ਉਲਕਾ ਪਿੰਡ ਧਰਤੀ ਨੇੜਿਉਂ ਲੰਘਣ ਵਾਲਾ ਸੀ। ਉਨ•ਾਂ ਨੂੰ ਡਰ ਸੀ ਕਿ ਜੇ ਉਲਕਾ ਪਿੰਡ ਆਪਣੀ ਦਿਸ਼ਾ ਨੂੰ ਥੋੜਾ ਜਿਹਾ ਬਦਲ ਦੇਵੇਗਾ ਤਾਂ ਧਰਤੀ 'ਤੇ ਤਬਾਹੀ ਮਚ ਸਕਦੀ ਹੈ। ਪਰ ਹੁਣ ਸ਼ੁਕਰ ਅਦਾ ਕਰਨ ਦੀ ਗੱਲ ਹੈ ਕਿ ਇਹ ਉਲਕਾ ਪਿੰਡ ਧਰਤੀ ਨੂੰ ਬਖ਼ਸ਼ ਗਿਆ ਹੈ ਅਤੇ ਇਸ ਨੇ ਆਪਣਾ ਰਸਤਾ ਬਦਲਦੇ ਹੋਏ ਹੋਰ ਪਾਸੇ ਰੁਖ ਕਰ ਲਿਆ ਹੈ ਅਤੇ ਵਿਗਿਆਨੀਆਂ ਨੇ ਵੀ ਸੁੱਖ ਦਾ ਸਾਹ ਲਿਆ ਹੈ।
 

Have something to say? Post your comment

 
 
 
 
 
Subscribe