Saturday, November 23, 2024
 

ਚੰਡੀਗੜ੍ਹ / ਮੋਹਾਲੀ

ਮੋਹਾਲੀ ਦੇ ਤਿੰਨ ਹੋਰ ਮਰੀਜ਼ਾਂ ਨੇ 'ਕੋਰੋਨਾ' ਵਿਰੁਧ ਜਿੱਤੀ ਜੰਗ

April 28, 2020 07:47 PM

ਮੋਹਾਲੀ : ਜ਼ਿਲ•ਾ ਮੋਹਾਲੀ ਦੇ 'ਕੋਰੋਨਾ ਵਾਇਰਸ' ਤੋਂ ਪੀੜਤ ਤਿੰਨ ਹੋਰ ਮਰੀਜ਼ ਮੰਗਲਵਾਰ ਨੂੰ ਪੂਰੀ ਤਰ•ਾਂ ਤੰਦਰੁਸਤ ਹੋ ਗਏ। ਜ਼ਿਲ•ੇ ਵਿਚ ਠੀਕ ਹੋਣ ਵਾਲੇ ਮਰੀਜ਼ਾਂ ਦੀ ਕੁਲ ਗਿਣਤੀ ਹੁਣ 30 ਹੋ ਗਈ ਹੈ।  ਸਿਵਲ ਸਰਜਨ ਡਾ. ਮਨਜੀਤ ਸਿੰਘ ਨੇ ਦਸਿਆ ਕਿ ਮੰਗਲਵਾਰ ਨੂੰ ਠੀਕ ਹੋਏ ਤਿੰਨ ਮਰੀਜ਼ਾਂ ਵਿਚ ਪਿੰਡ ਜਵਾਹਰਪਰ ਦੇ ਮਲਕੀਤ ਸਿੰਘ ਤੇ ਅਮਨਪ੍ਰੀਤ ਕੌਰ ਅਤੇ ਮੋਹਾਲੀ ਦੇ ਸੈਕਟਰ 68 ਦਾ ਅਬਦੁਲ ਅਜ਼ੀਜ਼ ਸ਼ਾਮਲ ਹਨ। ਮਲਕੀਤ ਸਿੰਘ (43) ਪਿੰਡ ਜਵਾਹਰਪੁਰ ਜਿਥੇ ਜ਼ਿਲ•ੇ ਵਿਚ ਸਭ ਤੋਂ ਵੱਧ ਕੇਸ ਸਾਹਮਣੇ ਆਏ ਸਨ, ਵਿਚ ਇਸ ਬੀਮਾਰੀ ਦੀ ਲਪੇਟ ਵਿਚ ਆਉਣ ਵਾਲਾ ਪਹਿਲਾ ਮਰੀਜ਼ ਸੀ। ਬਾਅਦ ਵਿਚ ਇਸ ਪਿੰਡ ਵਿਚੋਂ ਹੋਰ ਕਈ ਮਾਮਲੇ ਸਾਹਮਣੇ ਆਏ ਸਨ। ਠੀਕ ਹੋਣ ਵਾਲੇ ਬਾਕੀ ਦੋ ਮਰੀਜ਼ 17 ਸਾਲਾ ਅਮਨਪ੍ਰੀਤ ਅਤੇ 28 ਸਾਲਾ ਅਬਦੁਲ ਹਨ। ਅਮਨਪ੍ਰੀਤ ਕੌਰ ਮਲਕੀਤ ਸਿੰਘ ਦੀ ਬੇਟੀ ਹੈ। ਮਲਕੀਤ ਸਿੰਘ ਦਾ ਪੀਜੀਆਈ, ਚੰਡੀਗੜ• ਵਿਖੇ ਇਲਾਜ ਚੱਲ ਰਿਹਾ ਸੀ ਜਦਕਿ ਬਾਕੀ ਦੋਵੇਂ ਬਨੂੜ ਲਾਗਲੇ ਗਿਆਨ ਸਾਗਰ ਹਸਪਤਾਲ ਵਿਚ ਬਣਾਏ ਗਏ 'ਕੋਵਿਡ ਕੇਅਰ ਸੈਂਟਰ' ਵਿਚ ਦਾਖ਼ਲ ਸਨ। ਇਕੱਲੇ ਜਵਾਹਰਪੁਰ ਨਾਲ ਸਬੰਧਤ ਕੁਲ 17 ਮਰੀਜ਼ ਅੱਜ ਤਕ ਠੀਕ ਹੋ ਚੁੱਕੇ ਹਨ। 

  • ਠੀਕ ਹੋਣ ਵਾਲਿਆਂ ਵਿਚ ਪਿੰਡ ਜਵਾਹਰਪੁਰ ਦਾ ਪਹਿਲਾ ਮਰੀਜ਼ ਤੇ ਬੇਟੀ ਸ਼ਾਮਲ
  • ਸਿਹਤ ਵਿਭਾਗ ਨੇ ਸ਼ਰਧਾਲੂਆਂ ਤੇ ਹੋਰਾਂ ਦੇ 88 ਸੈਂਪਲ ਲਏ

  ਮਲਕੀਤ ਸਿੰਘ ਅਤੇ ਅਮਨਪ੍ਰੀਤ ਕੌਰ ਨੂੰ ਅਹਿਤਿਆਤ ਵਜੋਂ 14 ਦਿਨਾਂ ਲਈ ਸੈਕਟਰ 70 ਵਿਚ ਬਣਾਏ ਗਏ ਜ਼ਿਲ•ਾ ਪੱਧਰੀ 'ਇਕਾਂਤਵਾਸ ਕੇਂਦਰ' ਵਿਚ ਰਖਿਆ ਜਾਵੇਗਾ ਜਦਕਿ ਅਜ਼ੀਜ਼ ਨੂੰ ਘਰ ਭੇਜ ਦਿਤਾ ਗਿਆ ਹੈ ਜਿਥੇ ਉਸ ਨੂੰ 14 ਦਿਨਾਂ ਲਈ ਅਲੱਗ ਰਹਿਣ ਲਈ ਆਖਿਆ ਗਿਆ ਹੈ। ਸਿਹਤ ਟੀਮ ਉਸ ਦੀ ਸਿਹਤ ਦਾ ਲਗਾਤਾਰ ਮੁਆਇਨਾ ਕਰੇਗੀ। ਡਾ. ਮਨਜੀਤ ਸਿੰਘ ਨੇ ਦਸਿਆ ਕਿ ਬਾਕੀ ਸਾਰੇ ਪੀੜਤਾਂ ਦਾ ਇਲਾਜ ਚੱਲ ਰਿਹਾ ਹੈ ਅਤੇ ਸਾਰਿਆਂ ਦੀ ਹਾਲਤ ਸਥਿਰ ਹੈ।  ਇਸੇ ਦੌਰਾਨ ਜ਼ਿਲ•ਾ ਸਿਹਤ ਵਿਭਾਗ ਦੀਆਂ ਸੈਂਪਲਿੰਗ ਟੀਮਾਂ ਨੇ ਮੰਗਲਵਾਰ ਨੂੰ ਕੁਲ 88 ਸੈਂਪਲ ਲਏ। ਇਨ•ਾਂ ਵਿਚੋਂ 36 ਸੈਂਪਲ ਹਜ਼ੂਰ ਸਾਹਿਬ ਤੋਂ ਪਰਤੇ ਸ਼ਰਧਾਲੂਆਂ ਦੇ ਲਏ ਗਏ ਹਨ ਜਿਨ•ਾਂ ਵਿਚ ਬੱਸ ਦਾ ਡਰਾਇਵਰ ਤੇ ਕੰਡਕਟਰ ਵੀ ਸ਼ਾਮਲ ਹਨ ਜਦਕਿ ਦੋ ਸੈਂਪਲ ਕੋਟਾ ਤੋਂ ਵਾਪਸ ਲਿਆਂਦੇ ਗਏ ਵਿਦਿਆਰਥੀਆਂ ਦੇ ਹਨ। ਇਨ•ਾਂ ਸਾਰਿਆਂ ਨੂੰ ਜਿਲ਼•ਾ ਪ੍ਰਸ਼ਾਸਨ ਨੇ ਵਾਪਸ ਲਿਆਂਦਾ ਹੈ। ਇਸ ਤੋਂ ਇਲਾਵਾ ਪਿੰਡ ਜਵਾਹਰਪੁਰ ਵਿਚ ਮੰਗਲਵਾਰ ਨੂੰ ਸਾਹਮਣੇ ਆਏ ਪਾਜ਼ੇਟਿਵ ਵਿਅਕਤੀ ਦੇ 25 ਕਰੀਬੀਆਂ ਦੇ ਸੈਂਪਲ ਲਏ ਗਏ ਹਨ। 20 ਸੈਂਪਲ ਜ਼ਿਲ•ਾ ਹਸਪਤਾਲ ਵਿਚ ਜਾਂਚ ਕਰਵਾਉਣ ਆਏ ਮਰੀਜ਼ਾਂ ਦੇ ਲਏ ਗਏ ਹਨ ਜਦਕਿ 5 ਸੈਂਪਲ ਖਰੜ ਦੇ ਹਸਪਤਾਲ ਵਿਚ ਲਏ ਗਏ। ਇਹ ਮਰੀਜ਼ ਹਸਪਤਾਲ ਵਿਚ ਬਣਾਏ ਗਏ ਫ਼ਲੂ ਕਾਰਨਰ ਵਿਚ ਖੰਘ, ਜ਼ੁਕਾਮ ਆਦਿ ਤਕਲੀਫ਼ਾਂ ਦੀ ਜਾਂਚ ਕਰਾਉਣ ਲਈ ਆਏ ਸਨ ਜਿਨ•ਾਂ ਦੇ ਸੈਂਪਲ ਅਹਿਤਿਆਤ ਵਜੋਂ ਲਏ ਗਏ ਹਨ। 

 

Have something to say? Post your comment

Subscribe