ਬ੍ਰਿਟੇਨ : ਭਾਰਤੀ ਮੂਲ ਦੇ ਇਕ ਡਾਕਟਰ ਡਾ. ਕਮਲੇਸ਼ ਕੁਮਾਰ ਮੈਸਨ (78) ਦੀ ਯੂਨੀਵਰਸਿਟੀ ਕਾਲਜ ਲੰਡਨ ਵਿਚ ਇਸ ਖਤਰਨਾਕ ਵਾਇਰਸ ਨਾਲ ਮੌਤ ਹੋ ਗਈ। ਇਹ ਜਾਣਕਾਰੀ ਦੱਖਣ-ਪੂਰਬੀ ਬਿ੍ਰਟੇਨ ਦੇ ਅਸੇਕਸ ਸਥਿਤ ਨੈਸ਼ਨਲ ਹੈਲਥ ਸਰਵਿਸ (ਐਨ. ਐਚ. ਐਸ.) ਟਰੱਸਟ ਨੇ ਦਿੱਤੀ। ਟਰੱਸਟ ਨੇ ਇਹ ਵੀ ਦੱਸਿਆ ਕਿ ਭਾਰਤੀ ਮੂਲ ਦੇ ਡਾਕਟਰ ਭਾਰਤ ਵਿਚ ਆਪਣੀ ਟ੍ਰੇਨਿੰਗ ਪੂਰੀ ਕਰਨ ਤੋਂ ਬਾਅਦ 1973 ਵਿਚ ਬਿ੍ਰਟੇਨ ਵਿਚ ਆ ਗਏ ਸਨ ਅਤੇ ਇਕ ਡਾਕਟਰ ਦੇ ਵਜੋਂ ਨੌਕਰੀ ਕਰਦੇ ਸਨ। ਸਾਥੀ ਡਾਕਟਰ ਅਤੇ ਐਨ. ਐਚ. ਐਸ. ਥੁਰਰੋਕ ਕਲੀਨਿਕਲ ਕਮੀਸ਼ਨਿੰਗ ਗਰੁੱਪ (ਸੀ. ਸੀ. ਜੀ.) ਦੇ ਪ੍ਰਮੁੱਖ ਡਾ. ਕਲਿਲ ਨੇ ਆਖਿਆ ਕਿ ਸਾਨੂੰ ਡਾ. ਮੈਸਨ ਦੀ ਮੌਤ ਦੀ ਜਾਣਕਾਰੀ ਮਿਲਣ 'ਤੇ ਬਹੁਤ ਦੁਖ ਹੋਇਆ।ਉਨ੍ਹਾਂ ਨੇ 30 ਸਾਲ ਤੋਂ ਜ਼ਿਆਦਾ ਸਮਾਂ ਤੱਕ ਮਰੀਜ਼ਾਂ ਦੀ ਸੇਵਾ ਕੀਤੀ। ਉਨ੍ਹਾਂ ਆਖਿਆ ਕਿ ਬਾਅਦ ਵਿਚ ਉਨ੍ਹਾਂ ਨੇ ਥੁਰਰੋਕ ਅਤੇ ਬੇਸਿਲਡੋਨ ਵਿਚ ਆਮ ਡਾਕਟਰ ਦੇ ਤੌਰ 'ਤੇ ਆਪਣੀਆਂ ਸੇਵਾਵਾਂ ਦਿੱਤੀਆਂ। ਅਸੀਂ ਡਾ. ਮੈਸਨ ਦੀ ਵਚਨਬੱਧਤਾ ਅਤੇ ਉਨ੍ਹਾਂ ਦੇ ਜ਼ਨੂਨ ਨੂੰ ਸਲਾਮ ਕਰਦੇ ਹਾਂ ਅਤੇ ਉਨ੍ਹਾਂ ਦੇ ਪਰਿਵਾਰ ਨਾਲ ਦੁੱਖ ਸਾਂਝਾ ਕਰਦੇ ਹਾਂ। ਕਮਲੇਸ਼ ਨੇ 1985 ਵਿਚ ਮਿਲਟਨ ਰੋਡ ਸਰਜਰੀ, ਗ੍ਰੇਸ ਦੀ ਸਥਾਪਨਾ ਕੀਤੀ ਅਤੇ ਉਥੇ 2017 ਤੱਕ ਲਗਾਤਾਰ ਕੰਮ ਕੀਤਾ। ਇਸ ਤੋਂ ਬਾਅਦ ਉਹ ਥੁਰਰੋਕਅਤੇ ਬੇਸਿਲਡੋਨ ਵਿਚ ਕੰਮ ਕਰਨ ਚਲੇ ਗਏ।