ਨਵੀਂ ਦਿੱਲੀ :ਇੰਡੀਗੋ, ਦੁਨੀਆ ਦੀ ਸਭ ਤੋਂ ਤੇਜ਼ੀ ਨਾਲ ਵਿਕਾਸ ਕਰਨ ਵਾਲੀ ਏਅਰਲਾਈਨਜ਼ ਵਿਚੋਂ ਇਕ ਫਲਾਈਟ ਤੋਂ ਪਹਿਲਾਂ ਅਤੇ ਬਾਅਦ 'ਚ ਪਾਇਲਟਾਂ ਦੀ ਸੁਚੇਤਤਾ ਅਤੇ ਥਕਾਵਟ ਦੇ ਪੱਧਰ ਦਾ ਪਤਾ ਲਗਾਉਣ ਲਈ ਇਕ ਗੁੱਟ ਗੈਜੇਟ ਪੇਸ਼ ਕਰਨ ਦੀ ਪ੍ਰਕਿਰਿਆ ਵਿਚ ਹੈ।
ਏਅਰਲਾਈਨ ਨੇ ਇਕ ਪ੍ਰੈਸ ਨੋਟ ਵਿਚ ਕਿਹਾ ਕਿ ਉਸ ਨੇ ਆਪਣੇ ਥਕਾਵਟ ਵਿਸ਼ਲੇਸ਼ਣ ਟੂਲ ਲਈ ਫ੍ਰੈਂਚ ਏਰੋਸਪੇਸ ਸਮੂਹ ਥੈਲਸ ਗਰੁੱਪ ਨਾਲ ਸਾਂਝੇਦਾਰੀ ਕੀਤੀ ਹੈ ।