Saturday, November 23, 2024
 

ਚੰਡੀਗੜ੍ਹ / ਮੋਹਾਲੀ

ਮੋਹਾਲੀ ਦੇ ਪੰਜ ਹੋਰ ਮਰੀਜ਼ਾਂ ਨੇ 'ਕੋਰੋਨਾ' ਨੂੰ ਹਰਾਇਆ

April 27, 2020 09:29 PM

ਐਸ.ਏ.ਐਸ.ਨਗਰ : ਜ਼ਿਲ•ਾ ਮੋਹਾਲੀ ਦੇ 'ਕੋਰੋਨਾ ਵਾਇਰਸ' ਤੋਂ ਪੀੜਤ ਪੰਜ ਹੋਰ ਮਰੀਜ਼ ਸੋਮਵਾਰ ਨੂੰ ਪੂਰੀ ਤਰ•ਾਂ ਸਿਹਤਯਾਬ ਹੋ ਗਏ। ਜ਼ਿਲ•ੇ ਵਿਚ ਠੀਕ ਹੋਣ ਵਾਲੇ ਮਰੀਜ਼ਾਂ ਦੀ ਗਿਣਤੀ ਹੁਣ 27 ਹੋ ਗਈ ਹੈ। ਸਿਵਲ ਸਰਜਨ ਡਾ. ਮਨਜੀਤ ਸਿੰਘ ਨੇ ਦਸਿਆ ਕਿ ਸੋਮਵਾਰ ਨੂੰ ਠੀਕ ਹੋਣ ਵਾਲੇ ਮਰੀਜ਼ਾਂ ਵਿਚੋਂ ਦੋ ਪਿੰਡ ਜਵਾਹਰਪੁਰ ਨਾਲ ਸਬੰਧਤ ਹਨ ਜਦਕਿ ਦੋ ਮੋਹਾਲੀ ਸ਼ਹਿਰ ਅਤੇ ਇਕ ਮੁੰਡੀ ਖਰੜ ਨਾਲ ਸਬੰਧਤ ਹੈ। ਉਨ•ਾਂ ਦਸਿਆ ਕਿ ਇਨ•ਾਂ ਸਾਰੇ ਮਰੀਜ਼ਾਂ ਨੂੰ ਬਨੂੜ ਲਾਗਲੇ ਗਿਆਨ ਸਾਗਰ ਹਸਪਤਾਲ ਵਿਚ ਬਣਾਏ ਗਏ 'ਕੋਵਿਡ ਕੇਅਰ ਸੈਂਟਰ' ਵਿਚੋਂ ਸੋਮਵਾਰ ਨੂੰ ਛੁੱਟੀ ਦੇ ਦਿਤੀ ਗਈ। ਜ਼ਿਲ•ੇ ਵਿਚ ਹੁਣ ਤਕ ਪੀੜਤਾਂ ਦੀ ਕੁਲ ਗਿਣਤੀ 63 ਹੈ ਜਦਕਿ ਐਕਵਿਟ ਕੇਸਾਂ ਦੀ ਗਿਣਤੀ 34 ਰਹਿ ਗਈ ਹੈ। ਜ਼ਿਲ•ੇ ਵਿਚ 22 ਅਪ੍ਰੈਲ ਮਗਰੋਂ ਲਾਗ ਦਾ ਕੋਈ ਨਵਾਂ ਮਾਮਲਾ ਸਾਹਮਣੇ ਨਹੀਂ ਆਇਆ। 

ਦੋ ਜਣੇ ਪਿੰਡ ਜਵਾਹਰਪੁਰ ਨਾਲ ਸਬੰਧਤ, ਪੰਜਾਂ ਵਿਚੋਂ ਤਿੰਨ ਜਣੇ ਘਰ ਭੇਜੇ

 ਡਾ. ਮਨਜੀਤ ਸਿੰਘ ਮੁਤਾਬਕ ਪਿੰਡ ਜਵਾਹਰਪੁਰ ਨਾਲ ਸਬੰਧਤ ਕੁਲ 15 ਮਰੀਜ਼ ਅੱਜ ਤਕ ਠੀਕ ਹੋ ਚੁੱਕੇ ਹਨ। ਸੋਮਵਾਰ ਨੂੰ ਠੀਕ ਹੋਣ ਵਾਲੇ ਮਰੀਜ਼ਾਂ ਵਿਚ ਏਕਮਵੀਰ ਕੌਰ (ਉਮਰ 11 ਸਾਲ), ਜਗਦੀਸ਼ ਕੌਰ (76), ਹਰਜਿੰਦਰ ਸਿੰਘ (26), ਸੁਰਜੀਤ ਕੌਰ (53) ਅਤੇ ਰਾਜਿੰਦਰ ਪਾਲ ਸ਼ਰਮਾ (73) ਸ਼ਾਮਲ ਹਨ। ਜਵਾਹਰਪੁਰ ਨਾਲ ਸਬੰਧਤ ਪੰਜ ਮਰੀਜ਼ 21 ਅਪ੍ਰੈਲ ਅਤੇ 8 ਮਰੀਜ਼ 26 ਅਪ੍ਰੈਲ ਨੂੰ ਠੀਕ ਹੋ ਗਏ ਸਨ ਜਿਹੜੇ ਇਸ ਵੇਲੇ 'ਇਕਾਂਤਵਾਸ ਕੇਂਦਰ' ਵਿਚ ਰਹਿ ਰਹੇ ਹਨ। ਡਾ. ਮਨਜੀਤ ਸਿੰਘ ਨੇ ਦਸਿਆ ਕਿ ਠੀਕ ਹੋਣ ਵਾਲੇ ਪੰਜਾਂ ਮਰੀਜ਼ਾਂ ਵਿਚੋਂ ਜਵਾਹਰਪੁਰ ਨਾਲ ਸਬੰਧਤ ਦੋ ਮਰੀਜ਼ਾਂ ਸੁਰਜੀਤ ਕੌਰ ਅਤੇ ਹਰਜਿੰਦਰ ਸਿੰਘ ਨੂੰ ਅਹਿਤਿਆਤ ਵਜੋਂ 14 ਦਿਨਾਂ ਲਈ ਸੈਕਟਰ 70 ਵਿਚ ਬਣਾਏ ਗਏ ਜ਼ਿਲ•ਾ ਪੱਧਰੀ 'ਇਕਾਂਤਵਾਸ ਕੇਂਦਰ' ਵਿਚ ਰਖਿਆ ਜਾਵੇਗਾ ਜਦਕਿ ਬਾਕੀ ਤਿੰਨਾਂ ਨੂੰ ਘਰ ਭੇਜ ਦਿਤਾ ਗਿਆ ਹੈ ਜਿਥੇ ਉਨ•ਾਂ ਨੂੰ 14 ਦਿਨਾਂ ਲਈ ਅਲੱਗ ਰਹਿਣ ਲਈ ਆਖਿਆ ਗਿਆ ਹੈ। ਉਨ•ਾਂ ਦਸਿਆ ਕਿ ਘਰ ਭੇਜੇ ਗਏ ਮਰੀਜ਼ਾਂ ਦੀ ਸਿਹਤ ਦਾ ਲਗਾਤਾਰ ਮੁਆਇਨਾ ਕੀਤਾ ਜਾਵੇਗਾ। ਉਨ•ਾਂ ਦਸਿਆ ਕਿ ਬਾਕੀ ਸਾਰੇ ਪੀੜਤਾਂ ਦਾ ਇਲਾਜ ਚੱਲ ਰਿਹਾ ਹੈ ਅਤੇ ਸਾਰਿਆਂ ਦੀ ਹਾਲਤ ਸਥਿਰ ਹੈ। ਇਸ ਮੌਕੇ ਜ਼ਿਲ•ਾ ਐਪੀਡੀਮੋਲੋਜਿਸਟ ਡਾ. ਰੇਨੂੰ ਸਿੰਘ ਅਤੇ ਡਾ. ਹਰਮਨਦੀਪ ਕੌਰ ਵੀ ਮੌਜੂਦ ਸਨ।

 

Have something to say? Post your comment

Subscribe