Friday, November 22, 2024
 

ਪੰਜਾਬ

ਤਾਲਾਬੰਦੀ ਦੌਰਾਨ ਘਰ ਵਿਚ ਵੜ ਕੇ ਕੀਤਾ ਵਕੀਲ ਦਾ ਕਤਲ

April 26, 2020 04:26 PM

ਹੁਸ਼ਿਆਰਪੁਰ : ਕੋਰੋਨਾ ਦੇ ਮੱਦੇਨਜ਼ਰ ਸੂਬੇ ਭਰ ਵਿਚ ਤਾਲਾਬੰਦੀ ਕੀਤੀ ਹੋਈ ਹੈ ਫਿਰ ਵੀ ਕਤਲੋਗ਼ਾਰਦ ਰੁਕਣ ਦਾ ਨਾਂ ਨਹੀਂ ਲੈ ਰਹੀ। ਅਜਿਹਾ ਹੀ ਇਕ ਮਾਮਲਾ ਹੁਸ਼ਿਆਰਪੁਰ ਦੇ ਪਿੰਡ ਹਰਗੜ• ਤੋਂ ਸਾਹਮਣੇ ਆਇਆ ਹੈ ਜਿਥੇ 65 ਸਾਲ ਦੇ ਮਲਕੀਤ ਸਿੰਘ ਨਾਮਕ ਵਕੀਲ ਦਾ ਕਤਲ ਕਰ ਦਿਤਾ ਗਿਆ। ਜਾਣਕਾਰੀ ਅਨੁਸਾਰ ਹੱਥ ਪੈਰ ਬੰਨਣ ਮਗਰੋਂ ਗਲਾ ਘੁੱਟ ਕੇ ਵਾਰਦਾਤ ਨੂੰ ਅੰਜਾਮ ਦਿਤਾ ਗਿਆ।

ਇਹ ਵੀ ਪੜ੍ਹੋ :  ਬ੍ਰੇਨ ਡੈੱਡ ਹੋ ਚੁੱਕੇ ਹਨ ਉੱਤਰੀ ਕੋਰੀਆ ਦੇ ਤਾਨਾਸ਼ਾਹ ਕਿਮ ਜੋਂਗ ਉਨ

ਘਟਨਾ ਦੀ ਜਾਣਕਾਰੀ ਮਿਲਣ 'ਤੇ ਡੀ.ਐਸ.ਪੀ. ਸਤਿੰਦਰ ਕੁਮਾਰ ਪੁਲਿਸ ਪਾਰਟੀ ਸਮੇਤ ਮੌਕੇ 'ਤੇ ਪਹੁੰਚੇ ਅਤੇ ਸਥਿਤੀ ਜਾ ਜਾਇਜ਼ਾ ਲਿਆ। ਜ਼ਿਕਰਯੋਗ ਹੈ ਕਿ ਮ੍ਰਿਤਕ ਘਰ ਵਿਚ ਇਕੱਲਾ ਹੀ ਰਹਿੰਦਾ ਸੀ। ਉਸ ਦੇ ਦੋ ਪੁੱਤਰ ਹਨ ਜਿਨ•ਾਂ ਵਿਚੋਂ ਇਕ ਚੰਡੀਗੜ ਰਹਿੰਦਾ ਹੈ ਅਤੇ ਪਤਨੀ ਦੀ ਕਾਫ਼ੀ ਸਮਾਂ ਪਹਿਲਾ ਹੀ ਮੌਤ ਹੋ ਚੁੱਕੀ ਹੈ। ਪੁਲਿਸ ਨੇ ਲਾਸ਼ ਕਬਜ਼ੇ ਵਿਚ ਲੈ ਕੇ ਪੋਸਟਮਾਰਟਮ ਲਈ ਭੇਜ ਦਿਤੀ ਹੈ ਅਤੇ ਅਗਲੇਰੀ ਕਾਰਵਾਈ ਕੀਤੀ ਜਾ ਰਹੀ ਹੈ।

ਇਹ ਵੀ ਪੜ੍ਹੋ : ਕਈ ਘੰਟੇ ਤਕ ਸੜ੍ਹਕ 'ਤੇ ਹੀ ਘੁੰਮਦੇ ਰਹੇ 70 ਕੋਰੋਨਾ ਪੀੜਤ

 

Have something to say? Post your comment

 
 
 
 
 
Subscribe