ਇਟਾਵਾ : ਆਗਰਾ ਤੋਂ ਬੱਸ ਅਤੇ ਐਂਬੁਲੈਂਸ ਰਾਹੀਂ ਸੈਫ਼ਈ ਮੈਡੀਕਲ ਸਾਂਇਸ ਯੂਨੀਵਰਸਿਟੀ ਹਸਪਤਾਲ ਭੇਜੇ ਗਏ ਕੋਰੋਨਾ ਵਾਇਰਸ ਦੇ 70 ਮਰੀਜ਼ ਹਸਪਤਾਲ ਦਾ ਮੁੱਖ ਗੇਟ ਨਾ ਖੁੱਲ੍ਹੇ ਹੋਣ ਦੇ ਕਾਰਨ ਤਿੰਨ ਘੰਟੇ ਬਾਹਰ ਸੜ੍ਹਕ 'ਤੇ ਹੀ ਘੁੰਮਦੇ ਰਹੇ। ਪੁਲਿਸ ਨੇ ਦਸਿਆ ਕਿ ਸਥਾਨਕ ਲੋਕਾਂ ਨੇ ਥਾਣਾ ਅਧਿਕਾਰੀ ਅਤੇ ਖੇਤਰ ਅਧਿਕਾਰੀ ਸਮੇਤ ਪੁਲਿਸ ਅਧਿਕਾਰੀਆਂ ਨੂੰ ਇਸ ਦੀ ਜਾਣਕਾਰੀ ਦਿਤੀ, ਜਿਸਦੇ ਬਾਅਦ ਪੁਲਿਸ ਅਧਿਕਾਰੀ ਚੰਦਰ ਪਾਲ ਸਿੰਘ ਨੇ ਯੂਨੀਵਰਸਿਟੀ ਦੇ ਚਾਂਸਲਰ ਡਾ.ਰਾਜਕੁਮਾਰ ਨੂੰ ਇਸ ਬਾਰੇ ਦਸਿਆ ਗਿਆ। ਪੁਲਿਸ ਮੁਤਾਬਕ ਸਿੰਘ ਨੇ ਮਰੀਜਾਂ ਨੂੰ ਪਾਣੀ ਅਤੇ ਬਿਸਕੁੱਟ ਵੰਡਿਆ। ਇਹ ਮਰੀਜ਼ ਬੱਸ ਅਤੇ ਐਂਬੁਲੈਂਸ ਰਾਹੀਂ ਤੜਕੇ ਚਾਰ ਵਜੇ ਆਗਰਾ ਤੋਂ ਸੈਫ਼ਈ ਮੈਡੀਕਲ ਸਾਂਈਸ ਯੂਨੀਵਰਸਿਟੀ ਹਸਪਤਾਲ ਪੰਹੁਚੇ ਸਨ। ਪੁਲਿਸ ਨੇ ਦਸਿਆ ਕਿ ਹਸਪਤਾਲ ਦਾ ਮੁੱਖ ਗੇਟ ਬੰਦ ਹੋਣ ਦੇ ਕਾਰਨ ਸਾਰੇ ਮਰੀਜ਼ ਸਵੇਰੇ ਸੱਤ ਵਜੇ ਤਕ ਮੁੱਖ ਗੇਟ ਦੇ ਸਾਹਮਣੇ ਅਤੇ ਆਹਲੇ ਦੁਆਲੇ ਦੀਆਂ ਸੜ੍ਹਕਾਂ 'ਤੇ ਘੁੰਮਦੇ ਰਹੇ। ਚਾਂਸਲਰ ਨੇ ਇਸ ਦੇ ਬਾਅਦ ਗੇਟ ਖੁੱਲ੍ਹਵਾਇਆ ਅਤੇ ਮਰੀਜ਼ਾਂ ਨੂੰ ਹਸਪਤਾਲ ਦੇ ਅੰਦਰ ਬਣੇ ਕੋਰੋਨਾ ਵਾਇਰਸ ਵਿੰਗ 'ਚ ਦਾਖ਼ਲ ਕੀਤਾ ਗਿਆ।