ਨਵੀਂ ਦਿੱਲੀ : ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਨੇ ਸ਼ੁੱਕਰਵਾਰ ਨੂੰ ਕਿਹਾ ਕਿ ਕੋਵਿਡ-19 ਦੇ ਚਾਰ ਰੋਗੀਆਂ 'ਤੇ ਕੀਤੇ ਗਏ ਪਲਾਜ਼ਮਾ ਥੈਰੇਪੀ ਪ੍ਰੀਖਣ ਦੇ ਸ਼ੁਰੂਆਤੀ ਨਤੀਜੇ ਉਤਸ਼ਾਹਜਨਕ ਹੈ ਅਤੇ ਇਸ ਨਾਲ ਲੋਕਾਂ ਨੂੰ ਖਤਰਨਾਕ ਬੀਮਾਰੀ ਤੋਂ ਬਚਾਉਣ ਦੀ ਉਮੀਦ ਵਧੀ ਹੈ। ਨਾਲ ਹੀ ਉਨਾਂ ਨੇ ਬੀਮਾਰੀ ਤੋਂ ਉਭਰ ਚੁਕੇ ਲੋਕਾਂ ਨੂੰ ਅਪੀਲ ਕੀਤੀ ਕਿ ਉਹ ਅੱਗੇ ਆ ਕੇ ਕੋਵਿਡ-19 ਰੋਗੀਆਂ ਦੀ ਜਾਨ ਬਚਾਉਣ ਲਈ ਪਲਾਜ਼ਮਾ ਦਾਨ ਕਰਨ। ਕੇਜਰੀਵਾਲ ਨੇ ਇਕ ਆਨਲਾਈਨ ਪੱਤਰਕਾਰ ਸੰਮੇਲਨ 'ਚ ਕਿਹਾ ਕਿ ਸਰਕਾਰ ਅਗਲੇ 2-3 ਦਿਨਾਂ 'ਚ ਪਲਾਜ਼ਮਾ ਥੈਰੇਪੀ ਦੇ ਹੋਰ ਵਧ ਪ੍ਰੀਖਣ ਕਰੇਗੀ। ਉਨਾਂ ਨੇ ਕਿਹਾ ਕਿ ਇਸ ਤੋਂ ਬਾਅਦ ਸਰਕਾਰ ਦਿੱਲੀ 'ਚ ਕੋਵਿਡ-19 ਇਨਫੈਕਸ਼ਨ ਦੇ ਸਾਰੇ ਗੰਭੀਰ ਰੋਗੀਆਂ 'ਤੇ ਇਸ ਥੈਰੇਪੀ ਦੀ ਵਰਤੋਂ ਕਰਨ ਲਈ ਕੇਂਦਰ ਦੀ ਮਨਜ਼ੂਰੀ ਲਵੇਗੀ। ਮੁੱਖ ਮੰਤਰੀ ਨੇ ਬੀਮਾਰੀ ਤੋਂ ਉਭਰ (ਠੀਕ) ਚੁਕੇ ਲੋਕਾਂ ਨੂੰ ਅਪੀਲ ਕੀਤੀ ਕਿ ਉਹ ਅੱਗੇ ਆ ਕੇ ਕੋਵਿਡ-19 ਰੋਗੀਆਂ ਦੀ ਜਾਨ ਬਚਾਉਣ ਲਈ ਪਲਾਜ਼ਮਾ ਦਾਨ ਕਰਨ। ਪਲਾਜ਼ਮਾ ਥੈਰੇਪੀ ਤਕਨੀਕ ਦੇ ਅਧੀਨ ਇਸ ਬੀਮਾਰੀ ਨਾਲ ਠੀਕ ਹੋ ਚੁਕੇ ਲੋਕਾਂ ਦੇ ਪਲਾਜ਼ਮਾ ਨੂੰ ਕੋਵਿਡ-19 ਮਰੀਜ਼ਾਂ 'ਚ ਟਰਾਂਸਫਊਜ਼ ਕੀਤਾ ਜਾਂਦਾ ਹੈ।