ਕੁਰਾਲੀ : ਕੋਰੋਨਾ ਵਾਇਰਸ ਹਰ ਪਾਸੇ ਫੈਲ ਚੁੱਕਾ ਹੈ ਸਰਕਾਰਾਂ ਨੇ ਸਖ਼ਤ ਹਦਾਇਤਾਂ ਦਿਤੀਆਂ ਹੋਈਆਂ ਹਨ ਕਿ ਅਪੋ ਆਪਦੇ ਘਰਾਂ ਵਿਚ ਹੀ ਰਹੋ। ਪਰ ਮਾੜੇ ਭਾਗੀ, ਹਦਾਇਤਾਂ ਨਾ ਮੰਨਦੇ ਹੋਏ ਦੋ ਨੌਜਵਾਨ ਘਰੋਂ ਨਿਕਲ ਪਏ, ਉਹ ਵੀ ਦੋਸਤ ਨੂੰ ਮਿਲਣ ਨਾ ਕਿ ਕੋਈ ਜ਼ਰੂਰੀ ਕੰਮ ਸੀ। ਚਲ ਰਹੇ ਕਰਫ਼ਿਊ ਅਤੇ ਲਾਕਡਾਊਨ ਦੌਰਾਨ ਖਰੜ ਨੇੜਲੇ ਪਿੰਡ ਲਖਨੌਰ ਕੋਲ ਸੜਕ ਹਾਦਸੇ ਵਿਚ ਦੋ ਨੌਜਵਾਨਾਂ ਦੀ ਮੌਤ ਹੋ ਗਈ ਜਦਕਿ ਤੀਜਾ ਜ਼ਖ਼ਮੀ ਹੋ ਗਿਆ। ਇਸ ਹਾਦਸੇ ਸਬੰਧੀ ਪੁਲਿਸ ਨੇ ਗੱਡੀ ਚਾਲਕ ਵਿਰੁਧ ਦਰਚਾ ਦਰਜ ਕਰ ਲਿਆ ਹੈ। ਜਾਣਕਾਰੀ ਅਨੁਸਾਰ ਇਹ ਹਾਦਸਾ ਰਾਤ ਨੂੰ ਪਿੰਡ ਲਖਨੌਰ ਦੀ ਫ਼ਰਨੀਚਰ ਮਾਰਕੀਟ ਕੋਲ ਉਸ ਸਮੇਂ ਹੋਇਆ ਜਦੋਂ ਖਰੜ ਵਲੋਂ ਆ ਰਹੇ ਇਕ ਮੋਟਰ ਸਾਈਕਲ ਨੂੰ ਪਿਛੇ ਆ ਰਹੀ ਇਕ ਗੱਡੀ ਨੇ ਟੱਕਰ ਮਾਰ ਦਿੱਤੀ।
ਇਹ ਵੀ ਪੜ੍ਹੋ : ਉੱਤਰੀ ਕੋਰੀਆ ਦੇਤਾਨਾਸ਼ਾਹ ਕਿਮ ਜੋਂਗ ਦੀ ਹਾਲਤ ਗੰਭੀਰ
ਕੁਰਾਲੀ ਵਾਸੀ ਨਰੇਸ਼ ਕੁਮਾਰ ਦੇ ਪੁਲਿਸ ਨੂੰ ਦਿਤੇ ਬਿਆਨ ਦਸਦੇ ਹਨ ਕਿ ਉਹ ਚਨਾਲੋਂ ਦੀ ਫੈਕਟਰੀ ਵਿਚ ਕੰਮ ਕਰਦਾ ਹੈ ਅਤੇ ਲਾਕਡਾਊਨ ਕਾਰਨ ਉਹ ਘਰ 'ਚ ਹੀ ਸੀ ਅਤੇ ਉਸ ਦੇ ਦੋਸਤ ਪਰਵਿੰਦਰ ਸਿੰਘ ਅਤੇ ਜਸਪ੍ਰੀਤ ਸਿੰਘ ਉਸ ਨੂੰ ਮਿਲਣ ਲਈ ਆਏ ਸਨ ਅਤੇ ਇਹ ਭਾਣਾ ਵਾਪਰ ਗਿਆ। ਇਸ ਦੌਰਾਨ ਉਹ ਅਤੇ ਪਰਵਿੰਦਰ ਸਿੰਘ ਆਪਣੇ ਦੋਸਤ ਜਸਪ੍ਰੀਤ ਸਿੰਘ ਨੂੰ ਪਿੰਡ ਘਟੌਰ ਉਸ ਦੇ ਸਹੁਰੇ ਘਰ ਛੱਡਣ ਚਲੇ ਗਏ ਅਤੇ ਲਖਨੌਰ ਕੋਲ ਮੋਟਰਸਾਈਕਲ ਨੂੰ ਕਿਸੇ ਅਣਪਛਾਤੀ ਗੱਡੀ ਨੇ ਟੱਕਰ ਮਾਰ ਦਿੱਤੀ, ਜਿਸ ਕਾਰਨ ਉਹ ਤਿਨੇ ਹੇਠਾਂ ਡਿੱਗ ਕੇ ਜ਼ਖ਼ਮੀ ਹੋ ਗਏ।
ਇਹ ਵੀ ਪੜ੍ਹੋ : ਸੇਵਾ ਦੌਰਾਨ ਖ਼ਾਲਸਾ ਏਡ ਸੰਸਥਾ ਦੇ ਸੇਵਾਦਾਰ ਦੀ ਮੌਤ
ਹਾਦਸੇ ਦੌਰਾਨ ਪਰਵਿੰਦਰ ਸਿੰਘ ਵਾਸੀ ਅਰਨੌਲੀ (ਰੋਪੜ) ਦੀ ਮੌਕੇ 'ਤੇ ਹੀ ਮੌਤ ਹੋ ਗਈ, ਜ਼ਖ਼ਮੀ ਨੌਜਵਾਨ ਨੂੰ ਚੰਡੀਗੜ• ਦੇ ਸੈਕਟਰ-16 ਦੇ ਹਸਪਤਾਲ ਰੈਫਰ ਕਰ ਦਿੱਤਾ ਗਿਆ। ਜਿੱਥੇ ਜਸਪ੍ਰੀਤ ਸਿੰਘ ਵਾਸੀ ਵਾਰਡ ਨੰਬਰ 2 ਕੁਰਾਲੀ ਦੀ ਵੀ ਮੌਤ ਹੋ ਗਈ। ਜਦਕਿ ਨਰੇਸ਼ ਕੁਮਾਰ ਹਸਪਤਾਲ ਵਿਚ ਦਾਖਲ ਹੈ। ਪੁਲਿਸ ਨੇ ਮ੍ਰਿਤਕਾਂ ਦੀ ਲਾਸ਼ਾਂ ਨੂੰ ਪੋਸਟਮਾਰਟਮ ਉਪਰੰਤ ਪਰਵਾਰਾਂ ਨੂੰ ਸੌਂਪ ਦਿੱਤੀਆਂ ਹਨ।