ਕੋਰੀਆ : ਬੀਮਾਰੀ ਕਦੀ ਕਿਸੇ ਅਮੀਰ-ਗ਼ਰੀਬ ਨੂੰ ਨਹੀਂ ਵੇਖਦੀ, ਬੱਸ ਚੰਮੜ ਜਾਂਦੀ ਹੈ। ਗ਼ਰੀਬ ਦੀ ਤਾਂ ਮੰਨ ਸਕਦੇ ਹਾਂ ਕਿ ਉਹ ਇਲਾਜ ਖੁਣੋ ਮਰ ਜਾਂਦਾ ਹੈ। ਪਰ ਉਨਾਂ ਰਾਜਿਆਂ ਬਾਰੇ ਕੀ ਆਖ ਸਕਦੇ ਹਾਂ ਜਿਨ•ਾਂ ਕੋਲ ਪੂਰੇ ਸਾਧਨ ਹਨ, ਹਰ ਚੀਜ਼ ਹੈ, ਪਰ ਫਿਰ ਵੀ ਬੀਮਾਰੀ ਅਜਿਹੀ ਕਿ ਡਾਕਟਰਾਂ ਦੇ ਵੀ ਹੱਥ ਖੜੇ ਹੋ ਜਾਂਦੇ ਹਨ। ਇਸੇ ਤਰ•ਾਂ ਉੱਤਰ ਕੋਰੀਆ ਦੇ ਅਮੀਰ ਤਾਨਾਸ਼ਾਹ ਕਿਮ ਜੋਂਗ ਹੁਣ ਗੰਭੀਰ ਬੀਮਾਰ ਹਨ ਅਤੇ ਉਨ•ਾਂ ਦੀ ਹਾਲਤ ਬਹੁਤ ਨਾਜ਼ੁਕ ਦੱਸੀ ਜਾ ਰਹੀ ਹੈ। ਇੱਕ ਮੀਡੀਆ ਰਿਪੋਰਟ ਵਿੱਚ ਕਿਹਾ ਗਿਆ ਹੈ ਕਿ ਅਮਰੀਕਾ ਨੂੰ ਖੁਫ਼ੀਆ ਜਾਣਕਾਰੀ ਨਾਲ ਪਤਾ ਲੱਗਿਆ ਹੈ ਕਿ ਉੱਤਰ ਕੋਰੀਆ ਦੇ ਨੇਤਾ ਕਿਮ ਜੋਂਗ ਦੀ ਦਿਲ ਦੀ ਸਰਜਰੀ ਹੋਈ ਹੈ, ਜੋ ਕਿ ਸਫ਼ਲ ਨਹੀਂ ਰਹੀ। ਉਨ•ਾਂ ਦੀ ਹਾਲਤ ਇਸ ਸਮੇਂ ਕਾਫ਼ੀ ਖ਼ਰਾਬ ਹੈ ਅਤੇ ਉਨ•ਾਂ ਦੀ ਮੌਤ ਦੀ ਸੰਭਾਵਨਾ ਵੀ ਜਤਾਈ ਜਾ ਰਹੀ ਹੈ।
11 ਅਪ੍ਰੈਲ ਮਗਰੋਂ ਨਹੀਂ ਦਿੱਸੇ ਕਿਮ ਜੋਂਗ, ਅਮਰੀਕਾ ਲਾ ਰਿਹਾ ਹੈ ਕਿਆਸ ਅਰਾਈਆਂ
|
ਇਹ ਵੀ ਕਿਹਾ ਜਾ ਰਿਹਾ ਹੈ ਕਿ ਉਨ•ਾਂ ਦਾ ਕਾਰਡੀਉਵਸਕੁਲਰ ਕਾਰਨ ਇਲਾਜ ਚੱਲ ਰਿਹਾ ਸੀ। ਕਿਮ ਜੋਂਗ ਦਾ ਹਯਾਂਗਸਾਨ ਦੇ ਇੱਕ ਵਿਲਾ ਵਿੱਚ ਇਲਾਜ ਚੱਲ ਰਿਹਾ ਹੈ। ਕਿਮ ਜੋਂਗ ਨੂੰ ਲੈ ਕੇ ਅਟਕਲਾਂ ਉਸ ਸਮੇਂ ਹੋਰ ਤੇਜ਼ ਹੋ ਗਈਆਂ, ਜਦੋਂ ਉਹ ਦੇਸ਼ ਦੇ ਸਥਾਪਨਾ ਦਿਵਸ ਅਤੇ ਆਪਣੇ ਮਰਹੂਮ ਦਾਦਾ ਦੇ 108ਵੇਂ ਜਨਮਦਿਨ ਪ੍ਰੋਗਰਾਮ 'ਚ ਵੀ 15 ਅਪ੍ਰੈਲ ਨੂੰ ਵਿਖਾਈ ਨਹੀਂ ਦਿੱਤੇ ਸਨ। ਦਸਣਯੋਗ ਹੈ ਕਿ ਕਿਮ ਜੋਂਗ ਦੀ ਸਿਹਤ ਪਿਛਲੇ ਕੁਝ ਮਹੀਨਿਆਂ 'ਚ ਜ਼ਿਆਦਾ ਵਿਗੜੀ ਹੋਈ ਹੈ। ਇਸ ਦਾ ਕਾਰਨ ਉਨ•ਾਂ ਵੱਲੋਂ ਬਹੁਤ ਜ਼ਿਆਦਾ ਤਮਾਕੂਨੋਸ਼ੀ, ਮੋਟਾਪਾ ਦੀ ਬੀਮਾਰੀ ਅਤੇ ਜ਼ਿਆਦਾ ਕੰਮ। ਸੀਐਨਐਨ ਦੇ ਅਨੁਸਾਰ ਕਿਮ ਜੋਂਗ ਦੀ ਸਿਹਤ ਬਾਰੇ ਉੱਤਰੀ ਕੋਰੀਆ ਦੀ ਮੀਡੀਆ 'ਚ ਅਜੇ ਤੱਕ ਕੁਝ ਪ੍ਰਕਾਸ਼ਿਤ ਨਹੀਂ ਹੋਇਆ ਹੈ।
ਇਹ ਵੀ ਪੜ੍ਹੋ : ਆਯੁਸ਼ਮਾਨ ਭਾਰਤ ਵੀ ਕੋਰੋਨਾ ਦੀ ਚਪੇਟ ਵਿੱਚ, ਦਫਤਰ ਸੀਲ
ਕਾਰਨ ਇਹ ਹੈ ਕਿ ਉਥੋਂ ਦਾ ਮੀਡੀਆ ਪੂਰੀ ਤਰ•ਾਂ ਸਰਕਾਰ ਦੇ ਕਾਬੂ 'ਚ ਹੈ। ਕਿਮ ਜੋਂਗ ਨੂੰ ਆਖਰੀ ਵਾਰ 11 ਅਪ੍ਰੈਲ ਨੂੰ ਜਨਤਕ ਰੂਪ 'ਚ ਵੇਖਿਆ ਗਿਆ ਸੀ। ਜਿਸ 'ਚ ਉਨ•ਾਂ ਨੇ ਇੱਕ ਮੀਟਿੰਗ ਦੀ ਪ੍ਰਧਾਨਗੀ ਕੀਤੀ ਅਤੇ ਕੋਰੋਨਾ ਵਾਇਰਸ ਸਬੰਧੀ ਸਖ਼ਤ ਜਾਂਚ ਦੇ ਆਦੇਸ਼ ਦਿੱਤੇ ਸਨ।