ਇੰਦੌਰ : ਦੇਸ਼ 'ਚ ਕੋਰੋਨਾ ਵਾਇਰਸ ਦੇ ''ਹਾਟਸਪਾਟ'' ਇੰਦੌਰ 'ਚ ਸਨਿਚਰਵਾਰ ਨੂੰ ਇਸ ਮਹਾਂਮਾਰੀ ਨੂੰ ਲੈ ਕੇ ਸਰਵੇ ਕਰ ਰਹੀ ਟੀਮ 'ਚ ਸ਼ਾਮਲ ਇਕ ਮਹਿਲਾ ਕਰਮੀ ਨਾਮ ਬਦਮਾਸ਼ ਨੇ ਦੁਰਵਿਵਹਾਰ ਕੀਤਾ ਅਤੇ ਉਸਦਾ ਮੁਬਾਈਲ ਤੋੜ ਦਿਤਾ। ਪੀੜੀਤ ਮਹਿਲਾ ਦੀ ਇਮ ਮਹਿਲਾ ਸਹਿਯੋਗੀ ਨੇ ਦਸਿਆ ਕਿ ਇਹ ਘਟਨਾ ਵਿਨੋਬਾ ਨਗਰ 'ਚ ਹੋਈ, ਜਿਥੇ ਹਾਲ ਹੀ 'ਚ ਕੋਰੋਨਾ ਵਾਇਰਸ ਪੀੜਤ ਇਕ ਵਿਅਕਤੀ ਦੇ ਮਿਲਣ ਦੇ ਬਾਅਦ ਘਰ-ਘਰ ਜਾ ਕੇ ਸਰਵੇ ਕਰ ਕੇ ਲੋਕਾਂ ਦੀ ਸਿਹਤ ਤਾ ਪਤਾ ਲਗਾਇਆ ਜਾ ਰਿਹਾ ਹੈ। ਉਨ੍ਹਾਂ ਦਸਿਆ, ''ਅਸੀਂ ਵਿਨੋਬਾ ਨਗਰ 'ਚ ਕੋਵਿਡ 19 ਨੂੰ ਲੈ ਕੇ ਸਰਵੇ ਕਰ ਰਹੇ ਸਨ ਕਿ ਦੋਵੇਂ ਪੱਖਾਂ ਦੇ ਆਪਸੀ ਝਗੜੇ ਦੇ ਦੌਰਾਨ ਅਚਾਨਕ ਇਕ ਵਿਅਕਤੀ ਭੱਜਦਾ ਹੋਇਆ ਆਇਆ ਅਤੇ ਉਸ ਨੇ ਮੇਰੀ ਸਹਿਯੋਗੀ 'ਤੇ ਹਮਲਾ ਕਰ ਦਿਤਾ। ਉਸ ਨੇ ਮਹਿਲਾ ਸਹਿਯੋਗੀ ਦਾ ਗਲਾ ਦੱਬਣ ਦੇ ਬਾਅਦ ਤਿੰਨ-ਚਾਰ ਥੱਪੜ ਮਾਰੇ। ਉਸ ਨੇ ਉਨ੍ਹਾਂ ਦੇ ਨਾਲ ਅਸ਼ਲੀਲਤਾ ਕਰਦੇ ਹੋਏ ਉਨ੍ਹਾਂ ਦਾ ਮੋਬਾਈਲ ਤੋੜ ਦਿਤਾ।''
ਪੁਲਿਸ ਸੁਪਰਡੈਂਟ (ਪੂਰਬੀ ਖੇਤਰ) ਮੁਹੰਮਦ ਯੂਸੁਫ਼ ਕੁਰੈਸ਼ੀ ਨੇ ਦਸਿਆ ਕਿ ਮਾਮਲੇ 'ਚ ਗ੍ਰਿਫ਼ਤਾਰ ਦੋਸ਼ੀ ਦੀ ਪਹਿਚਾਣ ਪਾਰਸ ਬੌਰਾਸੀ ਵਜੋਂ ਹੋਈ ਹੈ। ਉਨ੍ਹਾਂ ਨੇ ਹਾਲਾਂਕਿ ਦਾਅਵਾ ਕੀਤਾ ਹੈ ਕਿ ਦੋਸ਼ੀ ਨੇ ਪੀੜਤ ਮਹਿਲਾ ਨਾਲ ਕੁੱਟਮਾਰ ਨਹੀਂ ਕੀਤੀ ਸੀ। ਕੁਰੈਸ਼ੀ ਨੇ ਕਿਹਾ, ''ਦੋਸ਼ੀ ਵਲੋਂ ਪੀੜਤ ਮਹਿਲਾ 'ਤੇ ਹਮਲੇ ਜਿਹੀ ਕੋਈ ਗੱਲ ਹੀ ਨਹੀਂ ਹੈ। ਘਟਨਾ 'ਚ ਮਹਿਲਾ ਨੂੰ ਇਕ ਖਰੋਂਚ ਤਕ ਵੀ ਨਹੀਂ ਆਈ ਹੈ।''
ਪੁਲਿਸ ਸੁਪਰਡੈਂਟ ਨੇ ਦਸਿਆ ਕਿ, ''ਬੌਰਾਸੀ ਦਾ ਗ਼ੈਰ ਕਾਨੂੰਨੀ ਸ਼ਰਾਬ ਵੇਚਣ 'ਚ ਕਥਿਤ ਤੌਰ ਦੇ ਅੱੜਿਕਾ ਪੈਦਾ ਕਰਨ ਨੂੰ ਲੈ ਕੇ ਗੁਆਂਢ ਦੇ ਇਕ ਪ੍ਰਵਾਰ ਨਾਲ ਵਿਵਾਦ ਹੋ ਗਿਆ ਸੀ। ਉਸ ਸਮੇਂ ਕੋਵਿਡ 19 ਦੀ ਸਰਵੇ ਟੀਮ ਘੁੰਮਦੇ ਘੁੰਮਦੇ ਘਟਨਾ ਵਾਲੀ ਥਾਂ 'ਤੇ ਪਹੁੰਚ ਗਏ ਅਤੇ ਇਨ੍ਹਾਂ ਵਿਚੋਂ ਇਕ ਮਹਿਲਾ ਕਰਮੀ ਅਪਣੇ ਮੋਬਾਈਲ ਐਪ 'ਤੇ ਕੁੱਝ ਜਾਣਕਾਰੀ ਦਰਜ ਕਰਨ ਲੱਗੀ।'' ਉਨ੍ਹਾਂ ਦਸਿਆ ਕਿ ਗੁਆਂਢੀ ਨਾਲ ਝਗੜਾ ਕਰ ਰਹੇ ਬੌਰਾਸੀ ਨੂੰ ਲਗਿਆ ਕਿ ਸਰਵੇ ਕਰਨ ਵਾਲੀ ਮਹਿਲਾ ਪੁਲਿਸ ਨੂੰ ਸ਼ਿਕਾਇਤ ਕਰਨ ਦੇ ਲਈ ਉਸਦੀ ਵੀਡੀਉ ਬਣਾ ਰਹੀ ਹੈ। ਇਸ 'ਤੇ ਉਸ ਨੇ ਮਹਿਲਾ ਦਾ ਮੋਬਾਈਲ ਖੋਹ ਲਿਆ ਅਤੇ ਜ਼ਮੀਨ 'ਤੇ ਮਾਰ ਕੇ ਤੋੜ ਦਿਤਾ।
ਪੁਲਿਸ ਦੇ ਇਕ ਹੋਰ ਅਧਿਕਾਰੀ ਨੇ ਦਸਿਆ ਕਿ ਬੌਰਾਸੀ ਨੇ ਝਗੜੇ ਦੌਰਾਨ ਅਪਣੇ ਗੁਆਂਢੀ ਦੇ ਸਿਰ 'ਤੇ ਕਿਸੇ ਹਥਿਆਰ ਨਾਲ ਹਮਲਾ ਕਰ ਕੇ ਉਸ ਨੂੰ ਜ਼ਖ਼ਮੀ ਕਰ ਦਿਤਾ। ਸਰਵੇ ਕਰ ਰਹੀ ਟੀਮ ਨੇ ਪਲਾਸਿਆ ਥਾਣੇ ਪਹੁੰਚ ਕੇ ਮਾਮਲਾ ਦਰਜ ਕਰਾਉਂਦੇ ਹੋਏ ਪੁਲਿਸ ਤੋਂ ਸੁਰੱਖਿਆ ਦੀ ਮੰਗ ਕੀਤੀ।