Saturday, November 23, 2024
 

ਚੰਡੀਗੜ੍ਹ / ਮੋਹਾਲੀ

ਕੈਪਟਨ ਅਮਰਿੰਦਰ ਸਿੰਘ ਹਰਸਿਮਰਤ ਬਾਦਲ ਦੇ ਝੂਠ 'ਤੇ ਵਰ•ੇ

April 18, 2020 08:53 PM

ਚੰਡੀਗੜ: ਕੇਂਦਰੀ ਮੰਤਰੀ ਵੱਲੋਂ ਲੋਕਾਂ ਨੂੰ ਗੁੰਮਰਾਹ ਕਰਨ ਵਾਲੇ ਦਿੱਤੇ ਬਿਆਨ 'ਤੇ ਵਰ•ਦਿਆਂ ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਸ਼ਨਿਚਰਵਾਰ ਨੂੰ ਹਰਸਿਮਰਤ ਕੌਰ ਬਾਦਲ ਵੱਲੋਂ ਕੋਵਿਡ-19 ਨਾਲ ਨਜਿੱਠਣ ਵਾਸਤੇ ਕੇਂਦਰ ਵੱਲੋਂ ਸੂਬੇ ਨੂੰ ਰਾਹਤ ਦੇਣ ਦੇ ਦਾਅਵੇ ਨੂੰ ਸਿਰੇ ਤੋਂ ਖਾਰਜ ਕਰ ਦਿੱਤਾ। ਹਰਸਿਮਰਤ ਬਾਦਲ ਦੀ ਟਵੀਟ ਲੜੀ ਜਿਸ ਵਿੱਚ ਦਾਅਵਾ ਕੀਤਾ ਗਿਆ ਸੀ ਕਿ ਪੰਜਾਬ ਨੂੰ ਕੋਵਿਡ-19 ਸੰਕਟ ਨਾਲ ਲੜਨ ਵਾਸਤੇ ਕੇਂਦਰ ਤੋਂ ਫੰਡ ਅਤੇ ਗਰਾਂਟ ਮਿਲੇ ਹਨ, ਦੇ ਜਵਾਬ ਵਿੱਚ ਕੈਪਟਨ ਅਮਰਿੰਦਰ ਸਿੰਘ ਨੇ ਕਿਹਾ, ''ਤੁਹਾਡੀ ਸੂਚਨਾ ਬਿਲਕੁਲ ਗਲਤ ਹੈ।'' 

ਕਿਹਾ, ਕੇਂਦਰੀ ਮੰਤਰੀ ਝੂਠ ਬੋਲਣਾ ਬੰਦ ਕਰੇ ਅਤੇ ਆਪਣਾ ਮੂੰਹ ਖੋਲ•ਣ ਤੋਂ ਪਹਿਲਾਂ ਤੱਥਾਂ ਦੀ ਜਾਂਚ ਕਰ ਲਿਆ ਕਰਨ

 ਮੁੱਖ ਮੰਤਰੀ ਨੇ ਹਰਸਿਮਰਤ ਬਾਦਲ ਦੀਆਂ ਟਿੱਪਣੀਆਂ ਨੂੰ ਉਸ ਦੀ ਆਦਤਨ ਝੂਠ ਬੋਲਣ ਅਤੇ ਆਪਣੇ ਹੀ ਸੂਬੇ ਦੇ ਮੁੱਢਲੇ ਤੱਥਾਂ ਬਾਰੇ ਜਾਣਕਾਰੀ ਨਾ ਹੋਣ ਵਾਲੀ ਕਰਾਰ ਦਿੰਦਿਆਂ ਕਿਹਾ, ''ਸੂਬੇ ਨੂੰ ਕੇਂਦਰ ਸਰਕਾਰ ਪਾਸੋਂ ਕੋਵਿਡ-19 ਖਿਲਾਫ ਨਜਿੱਠਣ ਵਾਸਤੇ ਕੋਈ ਪੈਸਾ ਨਹੀਂ ਮਿਲਿਆ।'' ਮੁੱਖ ਮੰਤਰੀ ਨੇ ਕਿਹਾ ਕਿ ਉਹ ਆਪਣਾ ਮੂੰਹ ਖੋਲ•ਣ ਤੋਂ ਪਹਿਲਾਂ ਤੱਥਾਂ ਨੂੰ ਜਾਂਚ ਲਿਆ ਕਰਨ। ਉਨ•ਾਂ ਕਿਹਾ ਕਿ ਆਪਣੇ ਕੇਂਦਰੀ ਮੰਤਰੀ ਦੇ ਅਹੁਦੇ ਨੂੰ ਆਪਣੇ ਸੂਬੇ ਦੀ ਮੱਦਦ ਲਈ ਵਰਤਣ ਦੀ ਬਜਾਏ ਹਰਸਿਮਰਤ ਸ਼ਰਮਨਾਕ ਤਰੀਕੇ ਨਾਲ ਹੋਛੀ ਰਾਜਨੀਤੀ ਲਈ ਝੂਠ ਦਾ ਰੌਲਾ ਪਾ ਰਹੀ ਹੈ। ਕੈਪਟਨ ਅਮਰਿੰਦਰ ਸਿੰਘ ਨੇ ਅਕਾਲੀ ਆਗੂਆਂ ਨੂੰ ਕਿਹਾ, ''ਤੁਹਾਨੂੰ ਅਜਿਹੇ ਵੱਡੇ ਸੰਕਟ ਵਾਲੇ ਮੁੱਦੇ ਉਤੇ ਝੂਠ ਬੋਲਣ ਲਈ ਸ਼ਰਮਿੰਦਾ ਹੋਣਾ ਚਾਹੀਦਾ ਹੈ।'' ਉਨ•ਾਂ ਕਿਹਾ ਕਿ ਇਸ ਵੇਲੇ ਜਦੋਂ ਪੰਜਾਬ ਸਮੇਤ ਦੇਸ਼ ਭਰ ਵਿੱਚ ਸਾਰੀਆਂ ਪਾਰਟੀਆਂ ਆਪਣੇ ਪਾਰਟੀ ਹਿੱਤਾਂ ਤੋਂ ਉਪਰ ਉਠ ਕੇ ਇਸ ਅਣਕਿਆਸੇ ਸੰਕਟ ਨਾਲ ਲੜਨ ਵਾਸਤੇ ਹੱਥ ਮਿਲਾ ਰਹੀਆਂ ਹਨ ਉਥੇ ਹਰਸਿਮਰਤ ਆਪਣੇ ਰਾਜਸੀ ਏਜੰਡੇ ਨੂੰ ਅੱਗੇ ਵਧਾਉਣ ਲਈ ਇਹ ਸਭ ਕੁਝ ਕਰ ਰਹੀ ਹੈ। ਮੁੱਖ ਮੰਤਰੀ ਨੇ ਇਸ ਸੰਕਟ ਦੇ ਸਮੇਂ ਹਰਸਿਮਰਤ 'ਤੇ ਸੂਬਾ ਸਰਕਾਰ ਨੂੰ ਸਹਿਯੋਗ ਦੇਣ ਦੀ ਬਜਾਏ ਸਰਕਾਰ ਦੀਆਂ ਕੋਸ਼ਿਸ਼ਾਂ ਨੂੰ ਕਮਜ਼ੋਰ ਕਰਨ ਲਈ ਆੜੇ ਹੱਥੀ ਲੈਂਦਿਆ ਕਿਹਾ, ''ਤੁਸੀਂ ਉਥੇ ਬੈਠੇ ਕੀ ਕਰ ਰਹੇ ਹੋ ਜੇ ਤੁਸੀ ਪੰਜਾਬ ਅਤੇ ਪੰਜਾਬ ਦੇ ਲੋਕਾਂ ਲਈ ਨਹੀਂ ਲੜ ਸਕਦੇ?'' ਹਰਸਿਮਰਤ ਬਾਦਲ ਦੇ ਝੂਠ ਦੇ ਪਾਜ ਉਘੇੜਦਿਆਂ ਮੁੱਖ ਮੰਤਰੀ ਨੇ ਕਿਹਾ ਕਿ ਜਿਹੜਾ ਉਨ•ਾਂ ਵੱਲੋਂ 2366 ਕਰੋੜ ਰੁਪਏ ਦਾ ਜ਼ਿਕਰ ਕੀਤਾ ਗਿਆ ਹੈ ਉਹ ਜੀ.ਐਸ.ਟੀ. ਦੇ ਹਿੱਸੇ ਵਜੋਂ ਸੂਬੇ ਦਾ ਬਕਾਇਆ ਪੈਸਾ ਸੀ। ਇਥੋਂ ਤੱਕ ਕਿ ਹਾਲੇ ਵੀ ਸੂਬੇ ਦਾ 4400 ਕਰੋੜ ਰੁਪਏ ਕੇਂਦਰ ਸਰਕਾਰ ਕੋਲ ਬਕਾਇਆ ਪਿਆ ਹੈ। ਉਨ•ਾਂ ਕਿਹਾ, ''ਤੁਸੀਂ ਕੋਵਿਡ ਦੀ ਜੰਗ ਲਈ ਲੋੜੀਂਦਾ ਰਾਹਤ ਪੈਕੇਜ ਲੈਣਾ ਤਾਂ ਕੀ ਸਗੋਂ ਸਾਨੂੰ ਸਾਡੇ ਬਕਾਏ ਵੀ ਨਹੀਂ ਦਿਵਾ ਸਕੇ।''

 

Have something to say? Post your comment

Subscribe