Wednesday, September 25, 2024
 
BREAKING NEWS
ਸੁਪਰੀਮ ਕੋਰਟ ਵਲੋਂ NRI ਕੋਟੇ ਤਹਿਤ MBBS ਦੇ ਦਾਖ਼ਲੇ 'ਚ ਰਿਸ਼ਤੇਦਾਰਾਂ ਨੂੰ ਸ਼ਾਮਲ ਕਰਨ ਤੋਂ ਇਨਕਾਰਅੱਜ ਦਾ ਹੁਕਮਨਾਮਾ, ਸ੍ਰੀ ਦਰਬਾਰ ਸਾਹਿਬ, ਅੰਮ੍ਰਿਤਸਰ (25 ਸਤੰਬਰ 2024)ਹਰਿਆਣਾ ਚੋਣਾਂ ਦੌਰਾਨ ਸਰਕਾਰ ਦਾ ਵੱਡਾ ਦਾਅਪੰਜਾਬ 'ਚ ਅੱਜ ਸ਼ਾਮ ਨੂੰ ਹੋ ਸਕਦੀ ਹੈ ਬਾਰਸ਼ਬੰਗਾਲ 'ਚ ਇਕ ਹੋਰ ਰੇਲ ਹਾਦਸਾ, ਮਾਲ ਗੱਡੀ ਦੇ 5 ਡੱਬੇ ਪਟੜੀ ਤੋਂ ਉਤਰੇਅੱਜ ਦਾ ਹੁਕਮਨਾਮਾ, ਸ੍ਰੀ ਦਰਬਾਰ ਸਾਹਿਬ, ਅੰਮ੍ਰਿਤਸਰ (24 ਸਤੰਬਰ 2024)हरियाणा में 5 अक्टूबर को होने वाले विधानसभा आम चुनाव-2024 के मद्देनजर शाप एवं वाणिज्यिक प्रतिष्ठानों में कार्यरत कर्मचारियों के लिए पेड होलिडे रहेगा।40 ਕਰੋੜ 'ਚ ਬਣੀ ਇਸ ਫਿਲਮ ਨੇ ਕਮਾਏ 300 ਕਰੋੜਇੱਕ ਵਾਰ ਫਿਰ ਤੋਂ ਭਾਰੀ ਮੀਂਹ ਦੀ ਭਵਿੱਖਬਾਣੀਕੇਜਰੀਵਾਲ ਨੇ ਸਰਕਾਰੀ ਰਿਹਾਇਸ਼ ਛੱਡਣ ਦਾ ਕੀਤਾ ਐਲਾਨ

ਚੰਡੀਗੜ੍ਹ / ਮੋਹਾਲੀ

ਪੰਜਾਬ ਦਾ ਉਦਯੋਗ ਹੁਣ ਬਣਾਏਗਾ ਡਾਕਟਰੀ ਸਮਾਨ

April 18, 2020 04:05 PM

ਲੁਧਿਆਣਾ : ਪੰਜਾਬ ਸਰਕਾਰ ਦੇ ਇੰਡਸਟਰੀ ਅਤੇ ਕਾਮਰਸ ਵਿਭਾਗ ਅਧੀਨ 13 ਉਦਯੋਗਕ ਇਕਾਈਆਂ ਨੂੰ ਪੀ.ਪੀ.ਈ. ਕਿੱਟਾਂ ਅਤੇ ਐੈੱਨ-95 ਮਾਸਕ ਬਣਾਉਣ ਦੀ ਮਨਜ਼ੂਰੀ ਮਿਲ ਗਈ ਹੈ। ਦਸਣਯੋਗ ਹੈ ਕਿ ਸਾਰੇ ਭਾਰਤ 'ਚ ਪੀ.ਪੀ.ਈ. ਸੂਟ (ਪਰਸਨਲ ਪ੍ਰੋਟੈਕਸ਼ਨ ਇਕਿਊਪਮੈਂਟ) ਡਾਕਟਰਾਂ, ਹੈਲਪਰਾਂ, ਨਰਸਾਂ ਅਤੇ ਹੋਰ ਹਸਪਤਾਲ ਦੇ ਸਟਾਫ਼ ਲਈ ਵਰਤੇ ਜਾਂਦੇ ਹਨ। ਇਹ ਸੂਟ ਹੀ ਸਾਰੇ ਸਟਾਫ਼ ਨੂੰ ਬਿਮਾਰੀ ਦੀ ਲਾਗ ਲੱਗਣ ਤੋਂ ਬਚਾਉਂਦੇ ਹਨ। ਵਿਭਾਗ ਦੇ ਡਾਇਰੈਕਟਰ ਸਿਬਨ ਸੀ. ਨੇ ਇਸ ਦੀ ਪੁਸ਼ਟੀ ਕੀਤੀ ਕਿ ਇਹ 13 ਯੂਨਿਟ ਪੰਜਾਬ ਦੇ ਹੀ ਹਨ, ਜਿਨ•ਾਂ ਨੇ ਸਿਤਾਰਾ ਕੋਇੰਬਟੂਰ ਅਤੇ ਡੀ.ਆਰ.ਡੀ.ਓ. ਗਵਾਲੀਅਰ ਤੋਂ ਆਪਣੇ ਪ੍ਰੋਡਕਟਸ ਦੀ ਸਫ਼ਲਤਾਪੂਰਵਕ ਟੈਸਟਿੰਗ ਕਰਵਾਈ ਹੈ। ਹੁਣ ਉਥੋਂ ਹੀ ਮਨਜ਼ੂਰੀ ਮਿਲੀ ਹੈ ਕਿ ਇਨ•ਾਂ ਪੀ.ਪੀ.ਈ. ਸੂਟ ਅਤੇ ਐੱਨ.-95 ਮਾਸਕ ਪੰਜਾਬ ਵਿਚ ਬਣਾਇਆ ਜਾ ਸਕਦਾ ਹੈ ਅਤੇ ਸਰਕਾਰ ਦੇ ਲੋਕਾਂ ਨੂੰ ਵੇਚੇ ਵੀ ਜਾ ਸਕਦੇ ਹਨ। ਇਹ 'ਮੇਕ ਇਨ ਪੰਜਾਬ' ਨੂੰ ਹੱਲਾਸ਼ੇਰੀ ਮਿਲੇਗੀ। ਇਸ ਮਨਜ਼ੂਰੀ ਵਿੱਚ ਸਵਾਮੀ ਟੈਕਸਟਾਈਲ ਫੋਕਲ ਪੁਆਇੰਟ ਲੁਧਿਆਣਾ ਪੀ. ਪੀ. ਈ. ਕਿੱਟਾਂ 7 ਹਜ਼ਾਰ ਰੋਜ਼ਾਨਾ ਅਤੇ ਰੋਜ਼ਾਨਾ 15 ਹਜ਼ਾਰ ਡਾਕਟਰ ਗਾਊਨ ਬਣਾਉਣ ਦੇ ਆਡਰ ਮਿਲੇ ਹਨ। ਸ਼ਿਵਾ ਟੈਕਸਟਾਈਲਸ ਇੰਡਸਟ੍ਰੀਅਲ ਏਰੀਆ ਲੁਧਿਆਣਾ ਪੀ.ਪੀ.ਈ. ਸੂਟ ਇਕ ਹਜ਼ਾਰ ਪੀਸ ਬਾਡੀ ਸੂਟ ਪਹਿਲੇ ਹਫਤੇ ਵਿਚ। ਐਵਰ ਸ਼ਾਈਨ ਇੰਡਸਟ੍ਰੀਜ਼ ਮਾਲ ਰੋਡ ਲੁਧਿਆਣਾ ਪੀ.ਪੀ.ਈ. ਸੂਟ ਇਕ ਹਜ਼ਾਰ ਪੀਸ ਰੋਜ਼ਾਨਾ ਕਵਰ ਆਲ ਹੈਡ ਟੂ ਐਂਕਲ, ਵਰਸੈਟਾਈਲ ਐਂਟਰਪ੍ਰਾਈਜ਼ ਪ੍ਰਾਈਵੇਟ ਲਿਮਟਿਡ ਫੋਕਲ ਪੁਆਇੰਟ, ਸ਼ਿੰਗੋਰਾ ਟੈਕਸਟਾਈਲ ਲੁਧਿਆਣਾ ਪੀ.ਪੀ.ਟੀ. ਸੂਟ ਇਕ ਹਜ਼ਾਰ ਪੀਸ। ਜੇ. ਸੀ. ਟੀ. ਮਿਲਜ਼ ਫਗਵਾੜਾ ਪੀ. ਪੀ. ਸੂਟ 10 ਹਜ਼ਾਰ ਪੀਸ, ਹਾਈ-ਟੈਕ ਇੰਟਰਨੈਸ਼ਨਲ ਨੇਅਰ ਸਾਨੇਵਾਲ ਏਅਰਪੋਰਟ ਲੁਧਿਆਣਾ ਪੀ.ਪੀ.ਈ.ਸੂਟ 10 ਹਜ਼ਾਰ ਪੀਸ ਇਕ ਹਫਤੇ ਵਿਚ, ਕੁਡੂ ਨਿਟ ਫੋਕਲ ਪੁਆਇੰਟ ਲੁਧਿਆਣਾ ਪੀ.ਪੀ.ਈ.5 ਹਜ਼ਾਰ ਪੀਸ ਰੋਜ਼ਾਨਾ (ਬਾਡੀ ਸੂਟ) ਇਕ ਦਿਨ ਵਿਚ ਪ੍ਰੋਡਕਸ਼ਨ, ਚਾਰ-ਪੰਜ ਦਿਨਾਂ ਵਿਚ ਡਲਿਵਰੀ ਮਿਲੇਗੀ। ਸਵੈਨ ਕੁਲੈਕਸ਼ਨ ਲੁਧਿਆਣਾ ਪੀ.ਪੀ.ਈ. ਸੂਟ 3 ਹਜ਼ਾਰ ਰੋਜ਼ਾਨਾ ਤੁਰੰਤ ਮਨਜ਼ੂਰੀ ਦੇ ਬਾਅਦ। ਇਨ•ਾਂ ਸਾਰੇ ਯੂਨਿਟਾਂ ਦੇ ਸੈਂਪਲ ਸਿਤਾਰਾ ਕੋਇੰਬਟੂਰ ਤੋਂ ਮਨਜ਼ੂਰਸ਼ੁਦਾ ਹਨ।

 

Have something to say? Post your comment

Subscribe